ਬਿਹਾਰ ਵਿਚ ਹੁਣ ਨਵੀਂ ਸਰਕਾਰ ਬਣਾਉਣ ਦੀ ਕਵਾਇਦ ਤੇਜ਼ ਹੋ ਗਈ ਹੈ। JDU ਨੇ ਕੱਲ੍ਹ ਵਿਧਾਇਕ ਦਲ ਦੀ ਬੈਠਕ ਬੁਲਾਈ ਹੈ। ਇਸ ਵਿਚ ਨਿਤੀਸ਼ ਕੁਮਾਰ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਜਾਵੇਗਾ। ਸੋਮਵਾਰ ਨੂੰ ਭਾਜਪਾ ਵਿਧਾਇਕ ਦਲ ਦੀ ਬੈਠਕ ਹੋ ਸਕਦੀ ਹੈ।
CM ਨਿਤੀਸ਼ ਕੁਮਾਰ ਭਲਕੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣਗੇ ਤੇ ਇਸੇ ਦਿਨ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਵੀ ਪੇਸ਼ ਕਰ ਸਕਦੇ ਹਨ। ਸੀਐੱਮ ਹਾਊਸ ਦੇ ਸੂਤਰਾਂ ਦੀ ਮੰਨੀਏ ਤਾਂ 20 ਨਵੰਬਰ ਨੂੰ ਨਿਤੀਸ਼ ਕੁਮਾਰ 10ਵੀਂ ਵਾਰ ਸੀਐੱਮ ਅਹੁਦੇ ਦੀ ਸਹੁੰ ਲੈ ਸਕਦੇ ਹਨ। ਜਾਣਕਾਰੀ ਮੁਤਾਬਕ ਨਿਤੀਸ਼ ਕੁਮਾਰ ਦੇ ਨਾਲ-ਨਾਲ 18 ਮੰਤਰੀ ਵੀ ਸਹੁੰ ਚੁੱਕ ਸਕਦੇ ਹਨ। ਦੂਜੇ ਪਾਸੇ ਡਿਪਟੀ ਸੀਐੱਮ ਦੀ ਰੇਸ ਵਿਚ ਭਾਜਪਾ ਤੋਂ ਸਮਰਾਟ ਚੌਧਰੀ, ਰਾਮਕ੍ਰਿਪਾਲ ਯਾਦਵ ਮੰਗਲ ਪਾਂਡੇ ਦੇ ਨਾਂ ਦੀ ਚਰਚਾ ਹੈ। ਚਿਰਾਗ ਪਾਸਵਾਰ ਦੀ ਪਾਰਟੀ ਦੀ ਬਿਹਾਰ ਸਰਕਾਰ ਵਿਚ ਐਂਟਰੀ ਹੋਵੇਗੀ।
ਇਹ ਵੀ ਪੜ੍ਹੋ : ਪਿੰਡ ਸਰਾਭਾ ਲਈ CM ਮਾਨ ਦਾ ਵੱਡਾ ਐਲਾਨ, ਵਿਕਾਸ ਕਾਰਜਾਂ ਲਈ ਦਿੱਤੇ ਜਾਣਗੇ 45 ਕਰੋੜ 84 ਲੱਖ ਰੁਪਏ
ਸੂਤਰਾਂ ਮੁਤਾਬਕ ਇਸ ਵਾਰ 30-32 ਮੰਤਰੀਆਂ ਦਾ ਮੰਤਰੀ ਮੰਡਲ ਹੋ ਸਕਦਾ ਹੈ। ਇਸ ਵਿਚ JDU ਤੇ ਭਾਜਪਾ ਤੇ ਬਰਾਬਰ-ਬਰਾਬਰ ਮੰਤਰੀ ਹੋ ਸਕਦੇ ਹਨ। ਇਸ ਤੋਂ ਇਲਾਵਾ ਚਿਰਾਗ ਪਾਸਵਾਰ ਦੀ ਪਾਰਟੀ ਨੂੰ 3 ਮੰਤਰੀ ਅਹੁਦੇ, ਜੀਤਨ ਰਾਮ ਮਾਂਝੀ ਤੇ ਉਪੇਂਦਰ ਕੁਸ਼ਵਾਹਾ ਦੀ ਪਾਰਟੀ ਨੂੰ ਇਕ-ਇਕ ਮੰਤਰੀ ਅਹੁਦਾ ਮਿਲ ਸਕਦਾ ਹੈ। ਵਿਧਾਨ ਸਭਾ ਦੇ ਮੌਜੂਦਾ ਨੰਬਰ ਦੇ ਹਿਸਾਬ ਨਾਲ ਬਿਹਾਰ ਵਿਚ ਕੁੱਲ 36 ਮੈਂਬਰ ਬਣਾਏ ਜਾ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ JDU ਦੇ ਕੋਟੇ ਤੋਂ 11 ਮੰਤਰੀ ਬਣਾਏ ਜਾ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























