ਸਾਊਦੀ ਅਰਬ ਵਿਚ ਦੇਰ ਰਾਤ ਸੜਕ ਹਾਦਸੇ ਵਿਚ 42 ਭਾਰਤੀਆਂ ਦੀ ਮੌਤ ਹੋ ਗਈ। ਮੱਕਾ ਤੋਂ ਮਦੀਨਾ ਜਾਂਦੇ ਸਮੇਂ ਉਨ੍ਹਾਂ ਦੀ ਬੱਸ ਡੀਜ਼ਲ ਟੈਂਕਰ ਨਾਲ ਟਕਰਾ ਗਈ ਤੇ ਇਸ ਵਿਚ ਅੱਗ ਲੱਗ ਗਈ। ਮ੍ਰਿਤਕਾਂ ਵਿਚ 20 ਔਰਤਾਂ ਤੇ 11 ਬੱਚੇ ਸ਼ਾਮਲ ਹਨ। ਸਿਰਫ ਇਕ ਯਾਤਰੀ ਹੀ ਬਚਿਆ ਹੈ।
ਮ੍ਰਿਤਕਾਂ ਵਿਚ ਜ਼ਿਆਦਾਤਰ ਹੈਦਰਾਬਾਦ ਦੇ ਦੱਸੇ ਜਾ ਰਹੇ ਹਨ। ਹਾਦਸਾ ਮਦੀਨਾ ਤੋਂ ਲਗਭਗ 160 ਕਿਲੋਮੀਟਰ ਦੂਰ ਮੁਹਰਾਸ ਕੋਲ ਭਾਰਤੀ ਸਮੇਂ ਮੁਤਾਬਕ ਰਾਤ ਲਗਭਘ 1.30 ਵਜੇ ਹੋਇਆ। ਉਸ ਸਮੇਂ ਕਈ ਯਾਤਰੀ ਸੌਂ ਰਹੇ ਸਨ। ਉਨ੍ਹਾਂ ਨੂੰ ਬਚਣ ਦਾ ਕੋਈ ਮੌਕਾ ਨਹੀਂ ਮਿਲਿਆ।
ਤੇਲੰਗਾਨਾ ਸਰਕਾਰ ਨੇ ਕਿਹਾ ਹੈ ਕਿ ਉਹ ਰਿਆਦ ਵਿਚ ਭਾਰਤੀ ਦੂਤਘਰ ਦੇ ਸੰਪਰਕ ਵਿਚ ਹਨ। ਸੂਬਾ ਸਰਕਾਰ ਵੱਲੋਂ ਬਿਆਨ ਜਾਰੀ ਕਰਕੇ ਦੱਸਿਆ ਗਿਆ ਕਿ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਦਿੱਲੀ ਵਿਚ ਮੌਜੂਦ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਦੂਤਘਰ ਨਾਲ ਤਾਲਮੇਲ ਬਣਾ ਕੇ ਪੀੜਤਾਂ ਦੀ ਪਛਾਣ ਤੇ ਹੋਰ ਮਦਦ ਕਰਨ।
ਇਹ ਵੀ ਪੜ੍ਹੋ : PRTC ਤੇ ਪਨਬਸ ਮੁਲਾਜ਼ਮ ਅੱਜ ਕਰਨਗੇ ਹੜਤਾਲ, ਦੁਪਹਿਰ 12 ਵਜੇ ਤੋਂ ਬਾਅਦ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ
ਜੇਦਾ ਵਿਚ ਭਾਰਤੀ ਦੂਤਾਵਾਸ ਨੇ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਭਾਰਤੀ ਦੂਤਘਰ ਵਿਚ 24X7 ਕੰਟਰੋਲ ਰੂਮ ਬਣਾਇਆ ਗਿਆ ਹੈ ਤੇ ਹੈਲਪਲਾਈਨ ਨੰਬਰ 8002440003 ਜਾਰੀ ਕੀਤਾ ਗਿਆ ਹੈ। ਘਟਨਾ ਬਾਰੇ ਤੇਲੰਗਾਨਾ ਸਰਕਾਰ ਨੇ ਸਕੱਤਰੇਤ ਵਿਚ ਕੰਟਰੋਲ ਰੂਮ ਬਣਾਇਆ ਹੈ ਤਾਂ ਜੋ ਪਰਿਵਾਰ ਵਾਲੇ ਆਪਣੇ ਘਰਦਿਆਂ ਨਾਲ ਗੱਲਬਾਤ ਕਰ ਸਕਣ। ਪਰਿਵਾਰਕ ਮੈਂਬਰ 79979-59754 ਅਤੇ 99129-19545 ਉਤੇ ਸੰਪਰਕ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























