ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੇ ਪਾਕਿਸਤਾਨ ਸਣੇ 8 ਯੁੱਧ ਰੋਕਣ ਦੇ ਦਾਅਵੇ ਨੂੰ ਦੁਹਰਾਇਆ।ਇਹ ਬਿਆਨ ਉਨ੍ਹਾਂ ਨੇ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਓਵਲ ਆਫਿਸ ਵਿਚ ਬਾਈਲੇਟਰਲ ਮੀਟਿੰਗ ਦੌਰਾਨ ਦਿੱਤਾ। 2018 ਵਿਚ ਖਸ਼ੋਗੀ ਦੇ ਕਤਲ ਦੇ ਬਾਅਦ MBS ਪਹਿਲੀ ਵਾਰ ਵਾਸ਼ਿੰਗਟਨ ਦੇ ਦੌਰੇ ‘ਤੇ ਹਨ।
ਇਸ ਮੌਕੇ ਟਰੰਪ ਨੇ ਖੁਦ ਆਪਣੀ ਤਾਰੀਫ ਕੀਤੀ ਤੇ ਕਿਹਾ ਕਿ ਮੈਂ ਹੁਣ ਤੱਕ 8 ਯੁੱਧ ਰੋਕੇ ਹਨ। ਮੈਨੂੰ ਪੁਤਿਨ ਨਾਲ ਇਕ ਹੋਰ ਜੰਗ ਲੜਨਾ ਹੈ।ਮੈਨੂੰ ਪੁਤਿਨ ‘ਤੇ ਥੋੜ੍ਹਾ ਤਾਜੁਬ ਹੈ। ਇਸ ਵਿਚ ਜਿੰਨਾ ਮੈਂ ਸੋਚਿਆ ਸੀ ਉਸ ਤੋਂ ਵਧ ਸਮਾਂ ਲੱਗਾ ਪਰ ਅਸੀਂ ਭਾਰਤ ਤੇ ਪਾਕਿਸਤਾਨ ਨੂੰ ਰੋਕਿਆ। ਮੈਂ ਇਸ ਲਿਸਟ ਨੂੰ ਦੇਖ ਸਕਦਾ ਹਾਂ। ਮੈਨੂੰ ਬਹੁਤ ਮਾਣ ਹੈ। ਮੈਂ ਇਕ ਅਜਿਹੀ ਲੜਾਈ ਨੂੰ ਰੋਕਿਆ ਜੋ ਤਕਰੀਬਨ ਫਿਰ ਤੋਂ ਸ਼ੁਰੂ ਹੋਣ ਵਾਲਾ ਸੀ ਤਾਂ ਇਹ ਸਾਰਾ ਕੁਝ ਓਵਲ ਆਫਿਸ ਵਿਚ ਹੋਇਆ ਭਾਵੇਂ ਟੈਲੀਫੋਨ ‘ਤੇ ਜਾਂ ਫਿਰ ਉਹ ਆਏ। ਇਸ ਵਿਚ ਕਈ ਨੇਤਾ ਆਏ ਤੇ ਓਵਲ ਆਫਿਸ ਵਿਚ ਆਪਣੇ ਸਮਝੌਤਿਆਂ ‘ਤੇ ਦਸਤਖਤ ਕੀਤੇ।
ਇਹ ਵੀ ਪੜ੍ਹੋ : RSS ਆਗੂ ਦੇ ਪੋਤੇ ਦੇ ਕਤਲ ਮਾਮਲੇ ‘ਚ ਪੁਲਿਸ ਦਾ ਵੱਡਾ ਐਕਸ਼ਨ, ਸ਼ੂਟਰ ਤੇ ਉਸ ਦੇ ਸਾਥੀ ਨੂੰ ਕੀਤਾ ਗ੍ਰਿਫਤਾਰ
ਟਰੰਪ ਲਗਾਤਾਰ ਦਾਅਵਾ ਕਰਦੇ ਰਹੇ ਹਨ ਕਿ ਉਨ੍ਹਾਂ ਨੇ ਭਾਰਤ ਤੇ ਪਾਕਿਸਤਾਨ ਵਿਚ ਸੰਭਾਵਿਤ ਵੱਡੇ ਪੈਮਾਨੇ ‘ਤੇ ਜੰਗ ਰੋਕਣ ਲਈ ਟ੍ਰੇਡ ਟੈਰਿਫ ਦਾ ਇਸਤੇਮਾਲ ਕੀਤਾ ਤੇ ਕਿਹਾ ਕਿ ਉਨ੍ਹਾਂ ਦੇ ਦਖਲ ਨੇ 24 ਘੰਟੇ ਦੇ ਅੰਦਰ ਸੰਘਰਸ਼ ਨੂੰ ਖਤਮ ਕਰ ਦਿੱਤਾ। ਇਸ ਦਾਅਵੇ ਦਾ ਭਾਰਤ ਪਹਿਲਾਂ ਹੀ ਖੰਡਨ ਕਰ ਚੁੱਕਾ ਹੈ। ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਭਾਰਤ ਤੇ ਪਾਕਿਸਤਾਨ ਦੇ ਵਿਚ ਸਰਹੱਦ ‘ਤੇ ਹੋਏ ਸੰਘਰਸ਼ਾਂ ਦਾ ਜ਼ਿਕਰ ਕਰ ਹੇ ਸਨ ਜੋ ਇਸ ਸਾਲ ਮਈ ਵਿਚ ਭਾਰਤ ਵੱਲੋਂ ਆਪ੍ਰੇਸ਼ਨ ਸਿੰਦੂਰ ਤਹਿਤ ਪਾਕਿਸਤਾਨੀ ਅੱਤਵਾਦੀ ਕੈਂਪਾਂ ‘ਤੇ ਕੀਤੇ ਗਏ ਹਮਲਿਆਂ ਦੇ ਬਾਅਦ ਹੋਏ ਹਨ। ਇਹ ਹਮਲਾ ਜੰਮੂ-ਕਸ਼ਮੀਰ ਦੇ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿਚ ਕੀਤਾ ਗਿਆ ਸੀ ਜਿਸ ਵਿਚ 26 ਭਾਰਤੀ ਮਾਰੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:























