ਥਾਈਲੈਂਡ ਦੇ ਬੈਂਕਾਕ ਵਿੱਚ ਚੱਲ ਰਹੇ ਮਿਸ ਯੂਨੀਵਰਸ ਮੁਕਾਬਲੇ ਦੇ ਨਤੀਜੇ ਅੱਜ ਆ ਗਏ ਹਨ। ਮਿਸ ਮੈਕਸੀਕੋ, ਫਾਤਿਮਾ ਬੋਸ਼ ਨੂੰ ਇਸ ਸਾਲ ਮਿਸ ਯੂਨੀਵਰਸ ਦਾ ਤਾਜ ਪਹਿਨਾਇਆ ਗਿਆ। ਮਿਸ ਥਾਈਲੈਂਡ ਫਰਸਟ ਰਨਰ ਅਪ ਰਹੀ। ਇਸ ਦੌਰਾਨ, ਇਸ ਸਾਲ ਮਿਸ ਯੂਨੀਵਰਸ ਮੁਕਾਬਲੇ ਵਿੱਚ ਭਾਰਤ ਦੀ ਪ੍ਰਤੀਨਿਧੀ ਮਨਿਕਾ ਵਿਸ਼ਵਕਰਮਾ ਟੌਪ 12 ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਹੀ। ਰਾਜਸਥਾਨ, ਭਾਰਤ ਦੀ ਰਹਿਣ ਵਾਲੀ ਮਨਿਕਾ, ਸਵਿਮਸੂਟ ਰਾਊਂਡ ਤੋਂ ਬਾਅਦ ਬਾਹਰ ਹੋ ਗਈ।
4 ਨਵੰਬਰ ਨੂੰ, ਸੈਸ਼ਿੰਗ ਸਮਾਰੋਹ ਦੌਰਾਨ, ਫਾਤਿਮਾ ਬੋਸ਼ ਦਾ ਥਾਈਲੈਂਡ ਦੇ ਮੁਕਾਬਲੇ ਦੇ ਨਿਰਦੇਸ਼ਕ, ਨਵਾਤ ਇਤਸਾਗ੍ਰੀਸਿਲ ਨਾਲ ਵਿਵਾਦ ਹੋ ਗਿਆ ਸੀ। ਡਾਇਰੈਕਟਰ ਨੇ ਫਾਤਿਮਾ ਨੂੰ ਝਿੜਕਿਆ, ਉਸਨੂੰ “ਬੇਵਕੂਫ” ਕਿਹਾ ਸੀ। ਉਸ ਦਾ ਕਹਿਣਾ ਸੀ ਕਿ ਉਹ ਥਾਈਲੈਂਡ ਦਾ ਪ੍ਰਚਾਰ ਕਰਨ ਵਾਲੀਆਂ ਪੋਸਟਾਂ ਨਹੀਂ ਪਾ ਰਹੀ ਸੀ। ਗੁੱਸੇ ਵਿੱਚ, ਉਸ ਨੇ ਜਨਤਕ ਤੌਰ ‘ਤੇ ਉਸਨੂੰ “ਬੇਵਕੂਫ” ਕਿਹਾ।

ਫਾਤਿਮਾ ਬਹੁਤ ਗੁੱਸੇ ਵਿੱਚ ਆ ਗਈ ਅਤੇ ਨਿਰਦੇਸ਼ਕ ਨੂੰ ਕਿਹਾ ਕਿ ਉਹ ਔਰਤਾਂ ਦਾ ਸਨਮਾਨ ਨਹੀਂ ਕਰ ਰਹੇ ਹਨ। ਇਸ ਤੋਂ ਬਾਅਦ ਡਾਇਰੈਕਟਰ ਨੇ ਸਕਿਓਰਿਟੀ ਨੂੰ ਕਹਿ ਦਿੱਤਾ ਕਿ ਉਹ ਉਸ ਨੂੰ ਬਾਹਰ ਕੱਢ ਦੇਵੇ। ਇਸ ਤੋਂ ਬਾਅਦ ਫਾਤਿਮਾ ਸਣੇ ਕਈ ਕੰਟੈਸਟੈਂਟਸ ਇਵੈਂਟ ਛੱਡ ਗਏ। ਵਿਵਾਦ ਵਧਣ ‘ਤੇ ਡਾਇਰੈਕਟਰ ਨੇ ਮਾਫੀ ਮੰਗ ਲਈ। ਇਸਵਿਵਾਦ ਤੋਂ ਬਾਅਦ ਤੋਂ ਮਿਸ ਮੈਕਸਿਕੋ ਫਾਤਿਮਾ ਬੋਸ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੈ।
ਕੌਣ ਹੈ ਫਾਤਿਮਾ ਬੋਸ਼?
25 ਸਾਲਾ ਫਾਤਿਮਾ ਬੋਸ਼ ਫਰਨਾਂਡੇਜ਼, ਮੈਕਸੀਕਨ ਰਾਜ ਟੈਬਾਸਕੋ ਦੇ ਸੈਂਟੀਆਗੋ ਡੀ ਟਿਪਾ ਤੋਂ ਹੈ। ਉਹ ਟੈਬਾਸਕੋ ਤੋਂ ਪਹਿਲੀ ਮਿਸ ਯੂਨੀਵਰਸ ਮੈਕਸੀਕੋ ਹੈ। ਫਾਤਿਮਾ ਨੇ ਇਹ ਖਿਤਾਬ 13 ਸਤੰਬਰ, 2025 ਨੂੰ ਗੁਆਡਾਲਜਾਰਾ ਵਿੱਚ ਜਿੱਤਿਆ ਸੀ। ਫਾਤਿਮਾ ਨੇ ਮੈਕਸੀਕੋ ਦੀ ਇਬੇਰੋ-ਅਮੈਰੀਕਾਨੋ ਯੂਨੀਵਰਸਿਟੀ ਤੋਂ ਫੈਸ਼ਨ ਡਿਜ਼ਾਈਨਿੰਗ ਦੀ ਪੜ੍ਹਾਈ ਕੀਤੀ। ਫਾਤਿਮਾ ਬੋਸ਼ ਇੱਕ ਮਾਡਲ ਅਤੇ ਡਿਜ਼ਾਈਨਰ ਹੈ। ਉਸਨੇ 2018 ਵਿੱਚ ਟੈਬਾਸਕੋ ਵਿੱਚ “ਫਲੋਰ ਡੀ ਓਰੋ” ਦਾ ਖਿਤਾਬ ਵੀ ਜਿੱਤਿਆ, ਜਿਸ ਨਾਲ ਉਸਦੇ ਕਰੀਅਰ ਦੀ ਸ਼ੁਰੂਆਤ ਹੋਈ।
ਇਹ ਵੀ ਪੜ੍ਹੋ : ਪੰਜਾਬ ਦੀਆਂ ਤਿੰਨੋਂ ਯੂਨੀਵਰਸਿਟੀਆਂ ‘ਚ ਲਾਗੂ ਹੋਵੇਗਾ Common Calendar, ਇਕੱਠੇ ਹੋਣਗੇ ਪੇਪਰ ਤੇ ਛੁੱਟੀਆਂ
ਇੱਕ ਇੰਟਰਵਿਊ ਵਿੱਚ, ਫਾਤਿਮਾ ਬੋਸ਼ ਫਰਨਾਂਡੇਜ਼ ਨੇ ਖੁਲਾਸਾ ਕੀਤਾ ਸੀ ਕਿ ਉਸਦਾ ਬਚਪਨ ਮੁਸ਼ਕਲਾਂ ਭਰਿਆ ਸੀ। ਉਹ ਡਿਸਲੈਕਸੀਆ ਅਤੇ ਏਡੀਐਚਡੀ ਨਾਲ ਜੂਝ ਰਹੀ ਸੀ, ਜਿਸ ਕਾਰਨ ਉਸਨੂੰ ਪੜ੍ਹਨ-ਲਿਖਣ ਵਿਚ ਮੁਸ਼ਕਲ ਹੁੰਦੀ ਸੀ। ਉਸਨੂੰ ਆਪਣੀ ਪੜ੍ਹਾਈ ਲਈ ਵਿਸ਼ੇਸ਼ ਧਿਆਨ ਦੀ ਲੋੜ ਸੀ ਅਤੇ ਸਕੂਲ ਵਿੱਚ ਉਸਨੂੰ ਬੁਲਿੰਗ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਉਹ ਕਹਿੰਦੀ ਹੈ ਕਿ ਬਾਅਦ ਵਿੱਚ ਉਸਨੇ ਇਸ ਨੂੰ ਆਪਣੀ ਤਾਕਤ ਬਣਾ ਲਿਆ।
ਵੀਡੀਓ ਲਈ ਕਲਿੱਕ ਕਰੋ -:
























