ਪੰਜਾਬ ਪੁਲਿਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਪੁਲਿਸ ਵੱਲੋਂ 2 ਵੱਡੇ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਹੜੇ ਕਿ ਬਾਈਕ ‘ਤੇ ਸਵਾਰ ਹੋ ਕੇ ਘਰੋਂ ਨਿਕਲੇ ਸਨ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਰਮਦਾਸ, ਅਜਨਾਲਾ ਤੇ ਘਰਿੰਡਾ ਖੇਤਰ ਵਿਚ ਨਾਕਾਬੰਦੀ ਕੀਤੀ ਗਈ ਸੀ ਤੇ ਅਜਿਹੇ ਵਿਚ ਸੂਚਨਾ ਮਿਲੀ ਸੀ ਕਿ ਦਿੱਲੀ ਧਮਾਕੇ ਤੋਂ ਬਾਅਦ ਪਾਕਿਸਤਾਨ ਵੱਲੋਂ ਵਿਸਫੋਟਕ ਭੇਜਣੇ ਸ਼ੁਰੂ ਕਰ ਦਿੱਤੇ ਗਏ ਹਨ। ਸੂਤਰਾਂ ਮੁਤਾਬਕ ਪਾਕਿਸਤਾਨ ਦੀ ਖੁਫੀਆ ਏਜੰਸੀਆਂ ਵੱਲੋਂ ਇਹ ਵਿਸਫੋਟੇਕ ਭੇਜਣੇ ਸ਼ੁਰੂ ਕਰ ਦਿੱਤੇ ਗਏ ਹਨ। ਜਿਸ ਤਹਿਤ ਪੁਲਿਸ ਨੇ ਭਾਰਤ ਤੇ ਪਾਕਿਸਤਾਨ ਦੀ ਸਰਹੱਦ ‘ਤੇ ਪੈਟਰੋਲਿੰਗ ਵਧਾ ਦਿੱਤੀ।
ਇਹ ਵੀ ਪੜ੍ਹੋ : DGP ਗੌਰਵ ਯਾਦਵ ਨੇ ਤਰਨਤਾਰਨ ਦੇ 2 DSP ਕੀਤੇ ਸਸਪੈਂਡ, ਜ਼ਿਮਨੀ ਚੋਣ ਦੌਰਾਨ ਅਕਾਲੀ ਆਗੂਆਂ ਖਿਲਾਫ਼ ਕੀਤੀ ਸੀ FIR
ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕੀ ਬੀਤੀ ਦੇਰ ਰਾਤ 2 ਅੱਤਵਾਦੀ ਬਾਈਕ ‘ਤੇ ਸਵਾਰ ਹੋ ਕੇ IED ਲੈਣ ਲਈ ਨਿਕਲੇ ਹਨ। ਪੁਲਿਸ ਨੇ ਸੰਘਣੀ ਧੁੰਦ ਵਿਚ ਬਾਈਕ ਨੂੰ ਆਉਂਦੇ ਦੇਖਿਆ ਤੇ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਪੁਲਿਸ ਨੂੰ ਦੇਖ ਕੇ ਫਰਾਰ ਹੋਣ ਲੱਗੇ ਸੀ ਕਿ ਪੁਲਿਸ ਨੇ ਪਿੱਛਾ ਕਰਦੇ ਹੋਏ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -:
























