ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 14 ਦਸੰਬਰ ਨੂੰ ਵੋਟਾਂ ਪੈਣਗੀਆਂ ਤੇ 17 ਦਸੰਬਰ ਨੂੰ ਨਤੀਜੇ ਆਉਣਗੇ ਤੇ 1 ਦਸੰਬਰ ਤੋਂ ਨੌਮੀਨੇਸ਼ਨ ਸ਼ੁਰੂ ਹੋਵੇਗੀ। ਦੱਸ ਦੇਈਏ ਕਿ ਪੰਜਾਬ ਰਾਜ ਚੋਣ ਕਮਿਸ਼ਨ ਨੇ ਚੋਣਾਂ ਦੀ ਤਰੀਕਾਂ ਦਾ ਐਲਾਨ ਕੀਤਾ ਹੈ।
ਕਮਿਸ਼ਨ ਨੇ ਦੱਸਿਆ ਕਿ 23 ਜ਼ਿਲ੍ਹਾ ਪ੍ਰੀਸ਼ਦ ਤੇ 155 ਬਲਾਕ ਸੰਮਤੀਆਂ – ਚੋਣਾਂ ਲਈ 19 ਹਜ਼ਾਰ 181 ਪੋਲਿੰਗ ਬੂਥ ਬਣਾਏ ਜਾਣਗੇ। ਬੈਲੇਟ ਪੇਪਰ ਜ਼ਰੀਏ ਵੋਟਾਂ ਪੈਣਗੀਆਂ । 50 ਫ਼ੀਸਦੀ ਸੀਟਾਂ ਮਹਿਲਾਵਾਂ ਲਈ ਰਾਖਵੀਆਂ ਹੋਣਗੀਆਂ। 1 ਕਰੋੜ 36 ਲੱਖ 4 ਹਜ਼ਾਰ ਦੇ ਕਰੀਬ ਵੋਟਰਾਂ ਦੀ ਗਿਣਤੀ ਹੈ।
ਇਸ ਦੇ ਨਾਲ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਬਲਾਕ ਸੰਮਤੀ ਦੀ ਚੋਣ ਲੜਨ ਲਈ 200 ਰੁਪਏ ਨਾਮਜ਼ਗੀ ਫੀਸ ਹੋਵੇਗੀ। ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਨ ਲਈ 400 ਰੁਪਏ ਨਾਮਜ਼ਦਗੀ ਫੀਸ ਹੋਵੇਗੀ। ਇਸ ਲਈ ਉਮੀਦਵਾਰ ਦੀ ਉਮਰ ਘੱਟੋ-ਘੱਟ 21 ਸਾਲ ਹੋਣੀ ਚਾਹੀਦੀ ਹੈ ਤੇ ਉਹ ਜਿਸ ਜ਼ੋਨ ਤੋਂ ਚੋਣ ਲੜ ਰਿਹਾ ਹੈ, ਉਸ ਦਾ ਵੋਟਰ ਹੋਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ, 61 DSPs ਦੇ ਕੀਤੇ ਤਬਾਦਲੇ, ਦੇਖੋ ਪੂਰੀ ਲਿਸਟ
ਜੇਕਰ ਉਮੀਦਵਾਰ ਐੱਸਸੀ ਜਾਂ ਵੀਸੀ ਕੈਟਾਗਰੀ ਤੋਂ ਹੈ ਤਾਂ ਉਸ ਦੀ ਫੀਸ ਅੱਧੀ ਹੋਵੇਗੀ ਜੇਕਰ ਕੋਈ ਅਧਿਕਾਰੀ ਇਸ ਤੋਂ ਵੱਧ ਫੀਸ ਮੰਗਦਾ ਹੈ ਤਾਂ ਇਸ ਦੀ ਸ਼ਿਕਾਇਤ ਸਿੱਧੇ ਚੋਣ ਕਮਿਸ਼ਨ ਨੂੰ ਕੀਤੀ ਜਾ ਸਕਦੀ ਹੈ। ਉਮੀਦਵਾਰ ਨੂੰ ਸੈਲਫ ਡਿਕਲਰੇਸ਼ਨ ਫਾਰਮ ਦੇਣਾ ਹੋਵੇਗਾ ਜਿਸ ਵਿਚ ਆਮਦਨ, ਦੇਣਦਾਰੀਆਂ, ਚੱਲ ਰਹੇ ਕੋਰਟ ਕੇਸ ਤੇ ਹੋਰ ਵਿਅਕਤੀਗਤ ਵੇਰਵੇ ਦਰਜ ਕਰਾਉਣਾ ਜ਼ਰੂਰੀ ਹੈ। ਦੂਜੇ ਪਾਸੇ ਐੱਸਸੀ ਤੇ ਵੀਸੀ ਕੈਟਾਗਰੀ ਦੇ ਉਮੀਦਵਾਰਾਂ ਨੂੰ ਆਪਣਾ ਸਬੰਧਤ ਪ੍ਰਮਾਣ ਪੱਤਰ ਵੀ ਜਮ੍ਹਾ ਕਰਨਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
























