ਤਰਨਤਾਰਨ ਜ਼ਿਮਨੀ ਚੋਣਾਂ ਵਿਚ ਅਕਾਲੀ ਉਮੀਦਵਾਰ ਰਹੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਚਨਪ੍ਰੀਤ ਕੌਰ ਦੀ ਬੀਤੇ ਦਿਨੀਂ ਗ੍ਰਿਫਤਾਰੀ ਹੋਈ ਸੀ। ਉਹ ਮਜੀਠਾ ਥਾਣੇ ਵਿਚ ਪੁੱਛਗਿਛ ਲਈ ਪੇਸ਼ ਹੋਏ ਸਨ ਤੇ ਉਥੇ ਲੰਬੀ ਪੁੱਛਗਿਛ ਦੇ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਕੰਚਨਪ੍ਰੀਤ ਦੀ ਗ੍ਰਿਫ਼ਤਾਰੀ ਦਾ ਸੁਖਬੀਰ ਸਿੰਘ ਬਾਦਲ ਵੱਲੋਂ ਵਿਰੋਧ ਕੀਤਾ ਗਿਆ। ਉਨ੍ਹਾਂ ਨੇ ਕਿਹਾ ਉਹ ਸੋਚਦੇ ਹਨ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਮਜ਼ੋਰ ਕਰ ਲੈਣਗੇ ਪਰ ਯਾਦ ਰੱਖਿਓ ਇੱਦਾਂ ਨਹੀਂ ਹੋਣ ਦਿੰਦੇ। ਉਨ੍ਹਾਂ ਕਿਹਾ ਕਿ ਤਰਨਤਾਰਨ ਵਿਚ ਪੁਲਿਸ ਦਾ ਜੁਲਮ ਜਾਰੀ ਹੈ। ਜ਼ਿਮਨੀ ਚੋਣ ਨਤੀਜਿਆਂ ਦੇ ਬਾਅਦ ਬੌਖਲਾਏ ਪੁਲਿਸ ਨੇ ਚੋਣਾਂ ਤੋਂ ਪਹਿਲਾਂ ਦਹਿਸ਼ਤ ਫੈਲਾਉਣ ਲਈ ਕੰਚਨਪ੍ਰੀਤ ਨੂੰ ਝੂਠੇ ਕੇਸ ਵਿਚ ਗ੍ਰਿਫਤਾਰ ਕੀਤਾ। ਜ਼ਿੰਮੇਵਾਰ ਅਧਿਕਾਰੀਆਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਰੋਜ਼ ਗਾਰਡਨ ‘ਚ ਮਹਿਲਾ ਦਾ ਕ/ਤ/ਲ, ਬਾਥਰੂਮ ‘ਚੋਂ ਬਰਾਮਦ ਹੋਈ ਮ੍ਰਿਤਕ ਦੇ.ਹ
ਦੱਸ ਦੇਈਏ ਕਿ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਦੋਸ਼ ਲਗਾਇਆ ਕਿ ਤਰਨਤਾਰਨ ਕੋਰਟ ਵਿਚ ਪੁਲਿਸ ਨੇ ਕਿਸੇ ਹੋਰ ਮਹਿਲਾ ਨੂੰ ਕੰਚਨਪ੍ਰੀਤ ਬਣਾ ਕੇ ਪੇਸ਼ ਕੀਤਾ। ਪੁਲਿਸ ਮੁਲਾਜ਼ਮਾਂ ਨੇ ਕੰਚਨਪ੍ਰੀਤ ਨੂੰ ਪਿੱਛੇ ਵਾਲੇ ਗੇਟ ਤੋਂ ਅੰਦਰ ਲੈ ਗਏ। ਕੰਚਨਪ੍ਰੀਤ ਨੂੰ ਗ੍ਰਿਫਤਾਰ ਨਾ ਕਰਨ ‘ਤੇ ਇਕ ਈਮਾਨਦਾਰ ਐੱਸਐੱਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ। ਦੂਜੇ ਪਾਸੇ ਕੰਚਨਪ੍ਰੀਤ ਨੇ ਮੀਡੀਆ ਨਾਲ ਗੱਲਬਾਤ ਤੋਂ ਇਨਕਾਰ ਕੀਤਾ ਤੇ ਸਿਰਫ ਇੰਨਾ ਹੀ ਕਿਹਾ ਕਿ ਉਨ੍ਹਾਂ ਨੂੰ ਅਦਾਲਤ ‘ਤੇ ਪੂਰਾ ਭਰੋਸਾ ਹੈ। ਵਲਟੋਹਾ ਨੇ ਦਾਅਵਾ ਕੀਤਾ ਕਿ ਕੰਚਨਪ੍ਰੀਤ ਦੀ ਲੋਕਪ੍ਰਿਯਤਾ ਇੰਨੀ ਵਧ ਗਈ ਹੈ ਕਿ ਅਧਿਕਾਰੀ ਵੀ ਕਹਿ ਰਹੇ ਹਨ ਕਿ 2027 ਵਿਚ ਉਹ ਵਿਧਾਇਕ ਬਣ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
























