ਭਾਰਤ ਦੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਆਪਣੇ ਕਰੀਅਰ ਦੇ ਉਸ ਫੇਜ਼ ਵਿਚ ਹਨ, ਜਦੋਂ ਉਹ ਮੈਦਾਨ ‘ਤੇ ਉਤਰਦੇ ਹਨ ਤਾਂ ਰਿਕਾਰਡ ਬਣਦੇ ਤੇ ਟੁੱਟਦੇ ਹਨ। ਕੁਝ ਅਜਿਹਾ ਹੀ ਸਾਊਥ ਅਫਰੀਕਾ ਖਿਲਾਫ ਪਹਿਲੇ ਵਨਡੇ ਵਿਚ ਵੀ ਦੇਖਣ ਨੂੰ ਮਿਲਿਆ। ਕੋਹਲੀ ਨੇ ਅੱਜ ਰਾਂਚੀ ਦੇ ਮੈਦਾਨ ‘ਤੇ ਸੈਂਕੜਾ ਜੜ੍ਹ ਕੇ ਇਤਿਹਾਸ ਰਚ ਦਿੱਤਾ। ਇਹ ਉਨ੍ਹਾਂ ਦੇ ਵਨਡੇ ਕਰੀਅਰ ਦਾ 52ਵਾਂ ਸੈਂਕੜਾ ਸੀ। ਉਹ ਇੰਟਰਨੈਸ਼ਨਲ ਕ੍ਰਿਕਟ ਵਿਚ ਇਕ ਫਾਰਮੇਟ ਵਿਚ ਸਭ ਤੋਂ ਵਧ ਸੈਂਕੜੇ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਮਹਾਰਿਕਾਰਡ ਤੋੜ ਦਿੱਤਾ ਹੈ। ਸਚਿਨ ਨੇ ਆਪਣੇ ਕਰੀਅਰ ਵਿਚ ਟੈਸਟ ਫਾਰਮੇਟ ਵਿਚ 51 ਸੈਂਕੜੇ ਲਗਾਏ। ਕੋਹਲੀ ਟੈਸਟ ਤੇ ਟੀ-20 ਇੰਟਰਨੈਸ਼ਨਲ ਤੋਂ ਸੰਨਿਆਸ ਲੈ ਚੁੱਕੇ ਹਨ।
ਕੋਹਲੀ ਨੇ 2023 ‘ਚ ਆਪਣਾ 50ਵਾਂ ਇੱਕ ਰੋਜ਼ਾ ਸੈਂਕੜਾ ਲਗਾਇਆ ਸੀ। ਉਹ ਸਾਊਥ ਅਫਰੀਕਾ ਖਿਲਾਫ ਵਨਡੇ ਮੈਚਾਂ ਵਿਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਪਲੇਅਰ ਬਣ ਗਏ ਹਨ। ਉਹ ਹੁਣ ਤੱਕ 6 ਸੈਂਕੜੇ ਲਗਾ ਚੁੱਕੇ ਹਨ ਜਦੋਂ ਕਿ ਸਚਿਨ ਤੇ ਆਸਟ੍ਰੇਲੀਆ ਦੇ ਸਾਬਕਾ ਓਪਨਰ ਡੇਵਿਡ ਵਾਰਨਰ ਨੇ ਸਾਊਥ ਅਫਰੀਕਾ ਵਿਰੁੱਧ 5 ਸੈਂਕੜੇ ਲਗਾਏ ਸਨ। ਕੋਹਲੀ ਨੇ 9 ਮਹੀਨੇ ਬਾਅਦ ਵਨਡੇ ਵਿਚ ਸੈਂਕੜਾ ਲਗਾਇਆ ਹੈ। ਉਹ ਅਕਤੂਬਰ ਵਿਚ ਆਸਟ੍ਰੇਲੀਆ ਦੌਰੇ ‘ਤੇ ਉਮੀਦਾਂ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਸਨ। ਉਨ੍ਹਾਂ ਨੇ ਆਸਟ੍ਰੇਲੀਆ ਵਿਚ 2 ਵਾਰ ਜ਼ੀਰੋ ‘ਤੇ ਆਊਟ ਹੋਣ ਦੇ ਬਾਅਦ 74 ਦੌੜਾਂ ਦੀ ਨਾਟ ਆਊਟ ਪਾਰੀ ਖੇਡੀ ਸੀ।
ਇਹ ਵੀ ਪੜ੍ਹੋ : ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਮਿਲੀ ਕਾਮਯਾਬੀ, ਪਾਕਿ ਗੈਂ.ਗਸ/ਟਰ ਦੇ 3 ਸਾਥੀਆਂ ਨੂੰ ਕੀਤਾ ਗ੍ਰਿਫਤਾਰ
ਰਾਂਚੀ ਵਨਡੇ ਵਿਚ ਟੌਸ ਗੁਆ ਕੇ ਬੈਟਿੰਗ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਓਪਨਰ ਯਸ਼ਸਵੀ ਜਾਇਸਵਾਲ ਚੌਥੇ ਓਵਰ ਵਿਚ ਨੰਦ੍ਰੇ ਬਰਗਰ ਦਾ ਸ਼ਿਕਾਰ ਬਣ ਗਏ। ਇਸ ਦੇ ਬਾਅਦ ਕੋਹਲੀ ਤੇ ਰੋਹਿਤ ਸ਼ਰਮਾ ਨੇ ਦੂਜੇ ਵਿਕਟ ਲਈ 136 ਦੌੜਾਂ ਦੀ ਸਾਂਝੇਦਾਰੀ ਕੀਤੀ। ਰੋਹਿਤ 22ਵੇਂ ਓਵਰ ਵਿਚ ਆਊਟ ਹੋਏ। ਰਿਤੂਰਾਜ ਗਾਇਕਵਾੜ (8) ਤੇ ਵਾਸ਼ਿੰਗਟਨ ਸੁੰਦਰ (13) ‘ਤੇ ਆਊਟ ਹੋਏ। ਕੋਹਲੀ ਨੇ 102 ਗੇਂਦਾਂ ਵਿਚ ਸੈਂਕੜਾ ਪੂਰਾ ਕੀਤਾ। ਕੋਹਲੀ 120 ਗੇਂਦਾਂ ਵਿਚ 135 ਦੌੜਾਂ ਬਣਾਉਣ ਦੇ ਬਾਅਦ ਪਵੇਲੀਅਨ ਪਰਤੇ ਜਿਸ ਵਿਚ 11 ਚੌਕੇ ਤੇ 7 ਛੱਕੇ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
























