ਪੰਜਾਬ ਵਿਚ ਫਿਰ ਤੋਂ ਵੱਡਾ ਐਨਕਾਊਂਟਰ ਹੋਇਆ ਹੈ ਤੇ ਆਹਮੋ-ਸਾਹਮਣੇ ਗੋਲੀਆਂ ਚੱਲੀਆਂ ਹਨ। 2 ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਠਭੇੜ ਹੋਈ। ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ, ਜਿਸ ਵਿਚ ਦੋਵੇਂ ਬਦਮਾਸ਼ ਜਖਮੀ ਹੋ ਗਏ ਤੇ ਉਨ੍ਹਾਂ ਕੋਲੋਂ 2 ਪਿਸਤੌਲਾਂ ਬਰਾਮਦ ਹੋਈਆਂ ਹਨ।
ਗੁਰਦਾਸਪੁਰ ਦੇ ਪੁਰਾਣਾਸ਼ਾਲਾ ਦੇ ਦਊਵਾਲਾ ਮੋੜ ‘ਤੇ 2 ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਠਭੇੜ ਹੋਈ। ਬਦਮਾਸ਼ਾਂ ਦੀ ਪਛਾਣ ਨਵੀਨ ਤੇ ਕੁਸ਼ ਵਜੋਂ ਹੋਈ ਹੈ। ਬਦਮਾਸ਼ ਸਕੂਟੀ ‘ਤੇ ਸਵਾਰ ਹੋ ਕੇ ਆਏ ਸਨ। ਪੁਲਿਸ ਵੱਲੋਂ ਬਦਮਾਸ਼ਾਂ ਨੂੰ ਘੇਰਾ ਪਾਇਆ ਗਿਆ। ਮੁਲਜ਼ਮਾਂ ਨੇ ਪੁਲਿਸ ਪਾਰਟੀ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਜਵਾਬੀ ਕਾਰਵਾਈ ਵਿਚ ਉਹ ਜਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ।
ਇਹ ਵੀ ਪੜ੍ਹੋ : ਅੱਜ ਤੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਲਈ ਨੋਮੀਨੇਸ਼ਨ ਸ਼ੁਰੂ, 4 ਦਸੰਬਰ ਤੱਕ ਉਮੀਦਵਾਰ ਭਰ ਸਕਣਗੇ ਨਾਮਜ਼ਦਗੀ ਪੱਤਰ
ਫਿਲਹਾਲ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐੱਸਪੀ ਯੁਵਰਾਜ ਸਿੰਘ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਹੇ ਹਨ। ਫੋਰੈਂਸਿਕ ਟੀਮ ਤੇ ਬੰਬ ਨਿਰੋਧਕ ਦਸਤਾ ਵੀ ਘਟਨਾ ਵਾਲੀ ਥਾਂ ‘ਤੇ ਮੌਜੂਦ ਹਨ।
ਵੀਡੀਓ ਲਈ ਕਲਿੱਕ ਕਰੋ -:
























