ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਚੋਣ ਕਮਿਸ਼ਨ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ, ਜਿਸ ਤਹਿਤ ਹੁਣ ਉਮੀਦਾਵਰਾਂ ਨੂੰ NOC ਜਮ੍ਹਾ ਕਰਵਾਉਣ ਦੀ ਲੋੜ ਨਹੀਂ ਪਵੇਗੀ। NOC ਦੀ ਜਗ੍ਹਾ ਉਮੀਦਵਾਰ ਹੁਣ ਐਫੀਡੈਵਿਟ ਦੇ ਸਕਣਗੇ।
ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਸੀ ਕਿ NOC ਮਿਲਣ ਵਿਚ ਕਾਫੀ ਦੇਰੀ ਹੋ ਰਹੀ ਹੈ ਜਿਸ ਕਰਕ ਸਮਾਂ ਬਹੁਤ ਘੱਟ ਹੈ ਤੇ ਉਮੀਦਵਾਰ ਆਪਣੀ ਨਾਮਜ਼ਦਗਦੀ ਦਾਖਲ ਨਹੀਂ ਕਰ ਪਾਉਣਗੇ। ਇਸੇ ਤਹਿਤ ਇਹ ਵੱਡਾ ਫੈਸਲਾ ਲਿਆ ਗਿਆ ਹੈ। 1 ਦਸੰਬਰ ਤੋਂ ਨੋਮੀਨੇਸ਼ਨ ਜਾਰੀ ਹੈ। 4 ਦਸੰਬਰ ਤੱਕ ਉਮੀਦਵਾਰ ਨਾਮਜ਼ਦਗੀ ਭਰ ਸਕਣਗੇ। ਸਿਆਸੀ ਪਾਰਟੀਆਂ ਦੀ ਮੰਗ ‘ਤੇ ਇਹ ਵੱਡਾ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਜਾਪਾਨ ਦੌਰੇ ‘ਤੇ CM ਮਾਨ, ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ: ਜਾਪਾਨੀ ਕੰਪਨੀਆਂ ਨਾਲ ਕਰਨਗੇ ਮੀਟਿੰਗ
ਇਸੇ ਸਬੰਧੀ ਅਰਸ਼ਦੀਪ ਸਿੰਘ ਕਲੇਰ SAD ਦੇ ਬੁਲਾਰੇ ਵੱਲੋਂ ਵੱਲੋਂ ਪੋਸਟ ਸਾਂਝੀ ਕੀਤੀ ਗਈ ਸੀ ਜਿਸ ਵਿਚ ਉਨ੍ਹਾਂ ਨੇ ਲਿਖਿਆ ਸੀ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਦੇ ਉਮੀਦਵਾਰਾਂ ਨੂੰ ਸਥਾਨਕ ਪ੍ਰਸ਼ਾਸਨ ਵੱਲੋਂ ਚੁੱਲ੍ਹਾ ਟੈਕਸ ਤੇ ਹੋਰ ਕਲੀਅਰੈਂਸ ਸਰਟੀਫਿਕੇਟ ਜਾਰੀ ਨਾ ਕਰਨ ਕਰਕੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਥਿਤੀ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਤ ਚੋਣ ਕਮਿਸ਼ਨ ਕੋਲ ਨੁਮਾਇੰਦਗੀ ਕੀਤੀ ਗਈ ਤੇ ਬਾਅਦ ਵਿਚ ਇਸ ਮਾਮਲੇ ਨੂੰ ਹਾਈਕੋਰਟ ਵਿਚ ਵੀ ਲਿਜਾਇਆ ਗਿਆ ਤੇ ਹੁਣ ਚੋਣ ਕਮਿਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੁੱਕੀ ਗਈ ਮੰਗ ਨੂੰ ਮੰਨ ਲਿਆ ਹੈ ਤੇ ਪਿਛਲੀਆਂ ਸ਼ਰਤਾਂ ਦੀ ਥਾਂ ਵਿਅਕਤੀਗਤ ਐਫੀਡੇਵਿਟ ਲਾਗੂ ਕਰ ਦਿੱਤਾ ਗਿਆ ਹੈ ਯਾਨੀ ਕਿ ਉਮੀਦਵਾਰ NOC ਦੀ ਥਾਂ ਐਫੀਡੇਵਿਟ ਦੇ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:























