ਇੰਗਲੈਂਡ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਥੇ ਇੱਕ ਪੰਜਾਬੀ ਨੌਜਵਾਨ ਦ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ 10 ਦਸੰਬਰ ਨੂੰ ਆਪਣੇ ਪੁੱਤ ਨੂੰ ਲੈ ਕੇ ਪਹਿਲੀ ਵਾਰ ਪੰਜਾਬ ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਮਾਪਿਆਂ ਨੂੰ ਇਹ ਮੰਦਭਾਗੀ ਖਬਰ ਮਿਲ ਗਈ। ਉਸ ਦੀ ਮੌਤ ਖਬਰ ਸੁਣਨ ਮਗਰੋਂ ਪਰਿਵਾਰ ਦ ਰੋ-ਰੋ ਕੇ ਬੁਰਾ ਹਾਲ ਹੈ।
ਨੌਜਵਾਨ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ, ਜੋਕਿ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਉੜਮੁੜ ਅਧੀਨ ਪੈਦੇ ਪਿੰਡ ਟਾਹਲੀ ਦਾ ਰਹਿਣ ਵਾਲਾ ਸੀ। ਉਹ ਚੰਗੇ ਭਵਿੱਖ ਲਈ ਇੰਗਲੈਂਡ ਗਿਆ ਸੀ ਤੇ ਹੁਣ 18 ਸਾਲਾਂ ਬਾਅਦ ਉਸ ਨੇ ਪੰਜਾਬ ਆਉਣਾ ਸੀ। ਉਸ ਦ ਉਮਰ ਸਿਰਫ 36 ਸਾਲਾਂ ਸੀ। ਜਿਵੇਂ ਹੀ ਉਸ ਦੀ ਮੌਤ ਦੀ ਖਬਰ ਸੁਣੀ ਤਾਂ ਪਰਿਵਾਰ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਦਾ ਸੁਭਾਅ ਬਹੁਤ ਚੰਗਾ ਸੀ। ਉਹ ਪਰਿਵਾਰ ਦੇ ਹਰੇਕ ਮੈਂਬਰ ਨੂੰ ਆਪਣੀ-ਆਪਣੀ ਥਾਂ ਰੱਖਦਾ ਸੀ ਤੇ ਬਹੁਤ ਪਿਆਰ ਕਰਦਾ ਸੀ। ਉਹ 18 ਸਾਲਾਂ ਤੋਂ ਇੰਗਲੈਂਡ ਵਿਚ ਸੀ। ਉਸ ਦੇ ਦੋ ਧੀਆਂ ਤੇ ਇੱਕ ਪੁੱਤ ਸੀ। 10 ਦਸੰਬਰ ਨੂੰ ਉਸ ਨੇ ਪਹਿਲੀ ਵਾਰ ਆਪਣੇ ਪੁੱਤ ਨੂੰ ਲੈ ਕੇ ਪੰਜਾਬ ਆਉਣਾ ਸੀ। ਟਿਕਟਾਂ ਵੀ ਬੁੱਕ ਕਰਵਾ ਲਈਆਂ ਸਨ ਪਰ ਉਸ ਤੋਂ ਪਹਿਲਾਂ ਹੀ ਇਹ ਖਬਰ ਆ ਗਈ।
ਇਹ ਵੀ ਪੜ੍ਹੋ : ਚੱਲਦੀ AC ਬੱਸ ਨੂੰ ਲੱਗੀ ਭਿ.ਆ.ਨਕ ਅੱ.ਗ, ਵਾਲ-ਵਾਲ ਬਚੀਆਂ ਸਵਾਰੀਆਂ, Bus ਸ/ੜ ਕੇ ਸੁਆਹ
ਗੁਰਵਿੰਦਰ ਸਿੰਘ ਦੇ ਭਰਾ ਨੇ ਦੱਸਿਆ ਕਿ ਉਹ ਇੰਗਲੈਂਡ ਵਿਚ ਬਿਲਡਰ ਦਾ ਕੰਮ ਕਰਦਾ ਸੀ। ਉਸ ਨੇ ਕਦੇ ਕਿਸੇ ਨੂੰ ਕੋਈ ਕਮੀ ਨਹੀਂ ਆਉਣ ਦਿੱਤੀ। ਨਾ ਤਾਂ ਉਹ ਬੀਮਾਰ ਸੀ ਤੇ ਨਾ ਹੀ ਕੋਈ ਸਮੱਸਿਆ ਸੀ। ਕੰਮ ਤੋਂ ਆਉਣ ਮਗਰੋਂ ਉਹ ਰੋਟੀ-ਪਾਣੀ ਖਾ ਕੇ ਸੁੱਤਾ ਤੇ ਸਵੇਰੇ ਉਠਿਆ ਹੀ ਨਹੀਂ। ਕੁਝ ਦਿਨ ਪਹਿਲਾਂ ਹੀ ਉਸ ਨਾਲ ਗੱਲ ਹੋਈ ਸੀ ਕਿ ਅਸੀਂ ਇਥੇ ਆਵਾਂਗੇ ਨਵੀਂ ਗੱਡੀ ਲੈ ਕੇ ਘੁੰਮਾਂਗੇ ਫਿਰਾਂਗੇ, ਪਰ ਪਤਾ ਨਹੀਂ ਸੀ ਕਿ ਇਹ ਭਾਣਾ ਵਾਪਰ ਜਾਣਾ ਹੈ। ਇਹ ਘਾਟਾ ਕਦੇ ਨਾ ਪੂਰਾ ਹੋਣ ਵਾਲਾ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
























