ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ, ਇੰਡੀਗੋ ‘ਤੇ ਚੱਲ ਰਹੇ ਸੰਕਟ ਦਾ ਅਸਰ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਚੰਡੀਗੜ੍ਹ ਲਈ ਉਡਾਣਾਂ ਅਜੇ ਵੀ ਦੇਰੀ ਨਾਲ ਚੱਲ ਰਹੀਆਂ ਹਨ ਅਤੇ ਬਹੁਤ ਸਾਰੀਆਂ ਰੱਦ ਕੀਤੀਆਂ ਜਾ ਰਹੀਆਂ ਹਨ।
ਇਸ ਦੌਰਾਨ ਮੋਗਾ ਦੇ ਰਹਿਣ ਵਾਲੇ ਅਦਾਕਾਰ ਸੋਨੂੰ ਸੂਦ ਨੇ ਇਸ ਸੰਬੰਧੀ ਇੱਕ ਵੀਡੀਓ ਜਾਰੀ ਕੀਤਾ ਤੇ ਇੰਡੀਗੋ ਦੇ ਸਟਾਫ ਦੇ ਹੱਕ ਵਿਚ ਕਿਹਾ ਕਿਹਾ, “ਮੇਰਾ ਆਪਣਾ ਪਰਿਵਾਰ ਚਾਰ ਘੰਟਿਆਂ ਤੋਂ ਇਸ ਮੁਸ਼ਕਲ ਵਿੱਚ ਫਸਿਆ ਹੋਇਆ ਸੀ। ਪਰ ਅਸੀਂ ਇਸ ਸਭ ਲਈ ਗ੍ਰਾਊਂਡ ਸਟਾਫ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ।” ਉਨ੍ਹਾਂ ਕਿਹਾ ਕਿ ਇਹ ਮੁਸ਼ਕਲ ਸਮਾਂ ਹੈ, ਸਟਾਫ ਨਾਲ ਨਰਮੀ ਨਾਲ ਪੇਸ਼ ਆਉਣਾ ਚਾਹੀਦਾ ਹੈ।

ਸੋਨੂੰ ਸੂਦ ਨੇ ਕਿਹਾ ਕਿ ਬਹੁਤ ਸਾਰੀਆਂ ਫਲਾਈਟਾਂ ਨਹੀਂ ਉੱਡੀਆਂ, ਕੈਂਸਲ ਹੋਈਆਂ। ਬਹੁਤ ਸਾਰੇ ਲੋਕਾਂ ਨੂੰ ਤਕਲੀਫਾਂ ਹੋਈਆਂ, ਉਹ ਵਿਆਹ ਵਿਚ ਸ਼ਾਮਲ ਨਹੀਂ ਹੋ ਪਾਏ, ਕਈਆਂ ਦੀਆਂ ਮੀਟਿੰਗਾਂ ਰੱਦ ਹੋਈਆਂ ਬਹੁਤ ਤਕਲੀਫ ਹੋਈ ਜੋ ਦੁੱਖ ਦੀ ਗੱਲ ਇਹ ਵੇਖਣ ਨੂੰ ਮਿਲੀ ਕਿ ਲੋਕ ਗ੍ਰਾਊਂਡ ਸਟਾਫ ਨੂੰ ਕਿਵੇਂ ਉੱਚੀ-ਉੱਚੀ ਬੋਲ ਰਹੇ ਸਨ। ਮੈਨੂੰ ਪਤਾ ਹੈ ਕਿ ਨਿਰਾਸ਼ਾ ਹੁੰਦੀ ਹੈ, ਦੁੱਖ ਹੁੰਦਾ ਹੈ ਤੇ ਤੁਸੀਂ ਉਨ੍ਹਾਂ ‘ਤੇ ਗੁੱਸਾ ਕੱਢਦੇ ਹੋ ਪਰ ਤੁਸੀਂ ਉਨ੍ਹਾਂ ਦੀ ਥਾਂ ਆਪਣੇ ਆਪ ਨੂੰ ਰੱਖ ਕੇ ਦੇਖੋ ਕਿ ਉਹ ਖੁਦ ਮਜਬੂਰ ਹਨ ਜਿਨ੍ਹਾਂ ਨੂੰ ਪਤਾ ਨਹੀਂ ਕਿ ਫਲਾਈਟਾਂ ਉਡਣਗੀਆਂ ਜਾਂ ਨਹੀਂ ਜਾਂ ਕਿ ਸ਼ੈਡਿਊ ਹੈ। ਜੋ ਉਨ੍ਹਾਂ ਨੂੰ ਉਪਰੋਂ ਮੈਸੇਜ ਆਉਂਦੇ ਹਨ ਉਹ ਦੱਸਦੇ ਹਨ।
ਇਹ ਉਹ ਸਟਾਫ ਹੈ ਜੋ ਸਾਡਾ ਹਮੇਸ਼ਾ ਧਿਆਨ ਰੱਖਦਾ ਹੈ ਹਮੇਸ਼ਾ ਉਨ੍ਹਾਂ ਦੇ ਚਿਹਰੇ ‘ਤੇ ਮੁਸਕਾਨ ਹੁੰਦੀ ਹੈ ਚਾਹੇ ਫਲਾਈਟ ਵਿਚ ਕਰੂ ਦੀ ਗੱਲ ਕਰੀਏ ਜਾਂ ਗ੍ਰਾਊਂਡ ਸਟਾਫ ਦੀ ਗੱਲ ਕਰੀਏ। ਤਾਂ ਸਾਡੀ ਵੀ ਜਿੰਮੇਵਾਰੀ ਬਣਦੀ ਹੈ ਕਿ ਜਦੋਂ ਉਨ੍ਹਾਂ ‘ਤੇ ਮੁਸ਼ਕਲ ਆਉਂਦੀ ਹੈ ਤਾਂ ਅਸੀਂ ਵੀ ਉਨ੍ਹਾਂ ਦਾ ਸਾਥ ਦੇਈਏ। ਫਲਾਈਟਾਂ ਦੁਬਾਰਾ ਚੱਲ ਹੀ ਪੈਣਗੀਆਂ ਪਰ ਅਸੀਂ ਯਕੀਨੀ ਬਣਾਈਏ ਕਿ ਅਸੀਂ ਉਨ੍ਹਾਂ ਨਾਲ ਅਜਿਹਾ ਵਤੀਰਾ ਨਾ ਕਰੀਏ। ਉਹ ਆਪਣੀ ਡਿਊਟੀ ਨਿਭਾ ਰਹੇ ਹਨ ਤੇ ਸਾਡਾ ਫਰਜ ਬਣਦਾ ਹੈ ਕਿ ਆਪਣਾ ਗੁੱਸਾ ਕੰਟਰੋਲ ਕਰੀਏ ਤੇ ਉਨ੍ਹਾਂ ਨੂੰ ਉਸੇ ਤਰ੍ਹਾਂ ਮੁਸਕਰਾ ਕੇ ਮਿਲੀਏ ਜਿਵੇਂ ਉਹ ਸਾਨੂੰ ਮਿਲਦੇ ਹਨ।
ਇਹ ਵੀ ਪੜ੍ਹੋ : ਕੇਂਦਰ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ, ਸਾਲਾਂ ਤੋਂ ਲਟਕੇ ਕਾਦੀਆਂ-ਬਿਆਸ ਰੇਲਵੇ ਲਿੰਕ ਪ੍ਰੋਜੈਕਟ ਨੂੰ ਹਰੀ ਝੰਡੀ
ਦੱਸ ਦੇਈਏ ਕਿ ਉਡਾਣ ਰੱਦ ਹੋਣ ਕਾਰਨ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਹੋਈ। ਉਹ ਰਾਤ ਭਰ ਹਵਾਈ ਅੱਡੇ ‘ਤੇ ਫਸੇ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖਾਣਾ ਜਾਂ ਰਿਹਾਇਸ਼ ਨਹੀਂ ਮਿਲ ਰਹੀ ਸੀ। ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਉਡਾਣ ਪਹੁੰਚਣ ‘ਤੇ ਰੱਦ ਕਰ ਦਿੱਤੀ ਗਈ ਸੀ ਜਦਕਿ ਪਹਿਲਾਂ ਕੋਈ ਸਪੱਸ਼ਟ ਜਾਣਕਾਰੀ ਨਹੀਂ ਸੀ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੋਵਾਂ ਹਵਾਈ ਅੱਡਿਆਂ ‘ਤੇ ਹਫੜਾ-ਦਫੜੀ ਵਾਲਾ ਮਾਹੌਲ ਮਿਲਿਆ। ਚੰਡੀਗੜ੍ਹ ਵਿੱਚ ਪੰਦਰਾਂ ਅਤੇ ਅੰਮ੍ਰਿਤਸਰ ਵਿੱਚ ਚਾਰ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਕੁਝ ਉਡਾਣਾਂ ਲੈਂਡਿੰਗ ਅਤੇ ਟੇਕਆਫ ਲਈ ਇੱਕ ਤੋਂ ਪੰਜ ਘੰਟੇ ਦੀ ਦੇਰੀ ਨਾਲ ਹੋਈਆਂ।
ਵੀਡੀਓ ਲਈ ਕਲਿੱਕ ਕਰੋ -:
























