ਫਿਲਮ ਮੇਕਰ ਵਿਕਰਮ ਭੱਟ ਨੂੰ ਮੁੰਬਈ ਤੇ ਰਾਜਸਥਾਨ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ‘ਤੇ ਉਦੇਪੁਰ ਦੇ ਇਕ ਵਪਾਰੀ ਤੋਂ 30 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਪੁਲਿਸ ਨੇ ਮੁੰਬਈ ਦੇ ਯਾਰੀ ਰੋਡ ਇਲਾਕੇ ਦੇ ਗੰਗਾ ਭਵਨ ਅਪਾਰਮੈਂਟ ਤੋਂ ਉਨ੍ਹਾਂ ਨੂੰ ਫੜਿਆ। ਇਹ ਘਰ ਉਨ੍ਹਾਂ ਦੀ ਸਾਲੀ ਦਾ ਹੈ। ਹੁਣ ਰਾਜਸਥਾਨ ਪੁਲਿਸ ਉਨ੍ਹਾਂ ਨੂੰ ਆਪਣੇ ਨਾਲ ਉਦੇਪੁਰ ਲਿਜਾਣ ਲਈ ਬਾਂਦ੍ਰਾ ਕੋਰਟ ਵਿਚ ਟ੍ਰਾਂਜਿਟ ਰਿਮਾਂਡ ਲਈ ਅਪਲਾਈ ਕਰੇਗੀ।
ਰਾਜਸਥਾਨ ਦੇ ਇੰਦਰਾ ਗਰੁੱਪ ਆਫ ਕੰਪਨੀਜ਼ ਦੇ ਮਾਲਕ ਡਾ. ਅਜੇ ਮੁਰਡੀਆ ਨੇ 17 ਨਵੰਬਰ ਨੂੰ ਵਿਕਰਮ ਭੱਟ ਸਣੇ 8 ਲੋਕਾਂ ਖਿਲਾਫ 30 ਕਰੋੜ ਦੀ ਧੋਖਾਧੜੀ ਦੀ FIR ਦਰਜ ਕਰਾਈ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਇਕ ਈਵੈਂਟ ਵਿਚ ਉਨ੍ਹਾਂ ਦੀ ਮੁਲਾਕਾਤ ਦਿਨੇਸ਼ ਕਟਾਰੀਆ ਨਾਲ ਹੋਈ ਸੀ। ਦਿਨੇਸ਼ ਕਟਾਰੀਆ ਨੇ ਉਨ੍ਹਾਂ ਨੂੰ ਪਤਨੀ ਦੀ ਬਾਇਓਪਿਕ ਬਣਾਉਣ ਦਾ ਪ੍ਰਸਤਾਵ ਦਿੱਤਾ ਤੇ ਕਿਹਾ ਕਿ ਫਿਲਮ ਜ਼ਰੀਏ ਪੂਰੇ ਦੇਸ਼ ਉਨ੍ਹਾਂ ਦੀ ਪਤਨੀ ਦੇ ਯੋਗਦਾਨ ਨੂੰ ਜਾ ਸਕੇਗਾ। ਇਸੇ ਸਿਲਸਿਲੇ ਵਿਚ ਦਿਨੇਸ਼ ਕਟਾਰੀਆ ਨੇ 24 ਅਪ੍ਰੈਲ 2024 ਨੂੰ ਮੁੰਬਈ ਸਥਿਤ ਵ੍ਰਿੰਦਾਵਣ ਸਟੂਡੀਓ ਬੁਲਾਇਆ ਸੀ। ਇਥੇ ਉਨ੍ਹਾਂ ਦੀ ਮੁਲਾਕਾਤ ਫਿਲਮਮੇਕਰ ਵਿਕਰਮ ਭੱਟ ਨਾਲ ਕਰਾਈ ਗਈ ਸੀ। ਉਨ੍ਹਾਂ ਨੇ ਬਾਇਓਪਿਕ ਬਣਾਉਣ ‘ਤੇ ਚਰਚਾ ਕੀਤੀ।
ਗੱਲਬਾਤ ਦੌਰਾਨ ਇਹ ਤੈਅ ਹੋਇਆ ਕਿ ਫਿਲਮ ਬਣਾਉਣ ਦੀ ਪੂਰੀ ਜਿੰਮੇਵਾਰੀ ਵਿਕਰਮ ਭੱਟ ਲੈਣਗੇ ਤੇ ਉਨ੍ਹਾਂ ਨੂੰ ਸਿਰਫ ਪੈਸੇ ਭੇਜਦੇ ਰਹਿਣਾ ਹੋਵੇਗਾ। ਵਿਕਰਮ ਭੱਟ ਨੇ ਅਜੇ ਮੁਰਡੀਆ ਨੂੰ ਕਿਹਾ ਕਿ ਉਨ੍ਹਾਂ ਦੀ ਪਤਨੀ ਸ਼ਵੇਤਾਂਬਰੀ ਤੇ ਧੀ ਕ੍ਰਿਸ਼ਣਾ ਵੀ ਫਿਲਮ ਮੇਕਿੰਗ ਨਾਲ ਜੁੜੀਆਂ ਹਨ। ਵਿਕਰਮ ਭੱਟ ਨੇ ਪਤਨੀ ਸ਼ਵੇਤਾਂਬਰੀ ਦੀ ਫਰਮ VSB LLP ਨੂੰ ਪਾਰਟਨਰ ਬਣਾਇਆ ਸੀ। ਉਨ੍ਹਾਂ ਵਿਚ ‘ਬਾਇਓਨਿਕ’ ਤੇ ‘ਮਹਾਰਾਣਾ’ ਨਾਂ ਦੀਆਂ 2 ਫਿਲਮਾਂ ਲਈ 40 ਕਰੋੜ ਰੁਪਏ ਦਾ ਕਾਂਟ੍ਰੈਕਟ ਹੋਇਆ ਸੀ।
31 ਮਈ 2024 ਨੂੰ ਵਿਕਰਮ ਭੱਟ ਨੂੰ 2.5 ਕਰੋੜ ਰੁਪਏ RTGS ਕੀਤੇ ਗਏ। ਕੁਝ ਦਿਨ ਬਾਅਦ 7 ਕਰੋੜ ਰੁਪਏ ਦੀ ਮੰਗ ਹੋਈ ਤੇ ਕਿਹਾ ਗਿਆ ਕਿ 47 ਕਰੋੜ ਵਿਚ 4 ਫਿਲਮਾਂ ਬਣਗੀਆਂ ਜਿਸ ਵਿਚ ਲਗਭਘ 100-200 ਕਰੋੜ ਤੱਕ ਦ ਮੁਨਾਫਾ ਹੋਵੇਗਾ। ਵਿਕਰਮ ਭੱਟ ਤੇ ਉਨ੍ਹਾਂ ਦੀ ਪਤਨੀ ਦੇ ਕਹਿਣ ‘ਤੇ ਅਜੇ ਮੁਰਡੀਆ ਨੇ ਉਨ੍ਹਾਂ ਦੇ ਦੱਸੇ ਹੋਏ ਵੈਨਡਰਸ ਨੂੰ ਆਨਲਾਈਨ ਪੇਮੈਂਟ ਕੀਤੀ। 2 ਜੁਲਾਈ 2024 ਨੂੰ ਅਜੇ ਮੁਰਡੀਆ ਨੇ ਇੰਦਰਾ ਐਂਟਰਟੇਨਮੈਂਟ LLP ਰਜਿਸਟਰ ਕਰਵਾਈ ਸੀ। ਇਸ ਫਰਮ ਦੇ ਖਾਤੇ ਵਿਚੋਂ ਲਗਭਗ 3 ਲੱਖ ਰੁਪਏ ਦੀ ਪੇਮੈਂਟ ਕੀਤੀ ਗਈ ਸੀ।
ਇਹ ਵੀ ਪੜ੍ਹੋ : ਬਰਨਾਲਾ : ਬਾਈਕ ਸਵਾਰਾਂ ਨੌਜਵਾਨਾਂ ਦੀ ਅਣਪਛਾਤੇ ਵਾਹਨ ਨਾਲ ਹੋਈ ਟੱ.ਕ.ਰ, ਹਾ.ਦਸੇ ‘ਚ 3 ਦੀ ਗਈ ਜਾ/ਨ
ਮਾਮਲੇ ਦੀ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਕਿ ਜਿਹੜੇ ਵੈਂਡਰਸ ਨੂੰ ਇੰਦਰਾ ਐਂਟਰਟੇਨਮੈਂਟ ਦੇ ਖਾਤੇ ਤੋਂ ਪੇਮੈਂਟ ਹੋਈ, ਉਹ ਫਰਜ਼ੀ ਸਨ ਜਿਹੜੇ ਵੈਨਡਰਸ ਨੂੰ ਪੇਮੈਂਟ ਹੋਈ, ਉਹ ਪੁਤਾਈ ਵਾਲੇ ਜਾਂ ਆਟੋ ਵਾਲੇ ਨਿਕਲੇ। ਪੇਮੈਂਟ ਦੇ ਬਾਅਦ ਰਕਮ ਦਾ ਵੱਡਾ ਹਿੱਸਾ ਵਿਕਰਮ ਭੱਟ ਦੀ ਪਤਨੀ ਦੇ ਖਾਤੇ ਵਿਚ ਟਰਾਂਸਫਰ ਕੀਤਾ ਜਾਂਦਾ ਸੀ।
ਵੀਡੀਓ ਲਈ ਕਲਿੱਕ ਕਰੋ -:
























