ਸਬਜ਼ੀਆਂ ਦਾ ਸੇਵਨ ਚੰਗੀ ਸਿਹਤ ਦੀ ਕੁੰਜੀ ਹੈ। ਸਬਜ਼ੀਆਂ ਵਿਚ ਗੱਲ ਕਰੀਏ ਤਾਂ ਲੌਕੀ ਨੂੰ ਤਾਂ ਸਿਹਤ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ। ਆਮ ਤੌਰ ‘ਤੇ ਲੌਕੀ ਖਾਣਾ ਹਰ ਕਿਸੇ ਨੂੰ ਪਸੰਦ ਨਹੀਂ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਬਹੁਤ ਹੀ ਪੌਸ਼ਟਿਕ ਤੇ ਹੈਲਦੀ ਸਬਜ਼ੀ ਹੈ ਜੋ ਤੁਹਾਡੇ ਸਰੀਰ ਨੂੰ ਕਈ ਰੋਗਾਂ ਤੋਂ ਦੂਰ ਰੱਖ ਸਕਦੀ ਹੈ। ਦਰਅਸਲ ਇਹ ਹਲਕੀ, ਤਾਜ਼ਗੀ ਨਾਲ ਭਰਪੂਰ ਤੇ ਪੌਸ਼ਕ ਤੱਤਾਂ ਨਾਲ ਭਰਪੂਰ ਸਬਜ਼ੀ ਹੈ ਜੋ ਸਾਡੇ ਸਰੀਰ ਨੂੰ ਹੈਲਦੀ ਰੱਖਦੀ ਹੈ। ਇਸ ਦੇ ਰੈਗੂਲਰ ਸੇਵਨ ਨਾਲ ਸਕਿਨ ਗਲੋਅ ਕਰਦੀ ਹੈ।
ਆਯੁਰਵੇਦ ਮੁਤਾਬਕ ਇਸ ਸਬਜ਼ੀ ਦਾ ਸੇਵਨ ਉਸ ਦਾ ਜੂਸ ਬਣਾ ਕੇ ਕੀਤਾ ਜਾਵੇ ਤਾਂ ਇਹ ਸਿਹਤ ਲਈ ਵਰਦਾਨ ਸਾਬਤ ਹੁੰਦੀ ਹੈ। ਜੇਕਰ ਰੋਜ਼ ਇਸਦਾ ਜੂਸ ਬਣਾ ਕੇ ਪੀਤਾ ਜਾਵੇ ਤਾਂ ਇਹ ਆਸਾਨੀ ਨਾਲ ਭਾਰ ਨੂੰ ਕੰਟਰੋਲ ਕਰਨ ਵਿਚ ਅਸਰਦਾਰ ਸਾਬਤ ਹੁੰਦੀ ਹੈ।ਇਸ ਦਾ ਸੇਵਨ ਕਰਨ ਨਾਲ ਪਾਚਣ ਵਿਚ ਸੁਧਾਰ ਹੁੰਦਾ ਹੈ। ਡਾਇਬਟੀਜ਼ ਕੰਟਰੋਲ ਕਰਨ ਲਈ ਤੇ ਪਾਚਣ ਨੂੰ ਸਹੀ ਕਰਨ ਲਈ ਅੱਜ ਤੋਂ ਹੀ ਲੌਕੀ ਦਾ ਜੂਸ ਪੀਣਾ ਸ਼ੁਰੂ ਕਰੋ। ਜਾਣੋ ਇਸ ਦੇ ਫਾਇਦੇ-
ਭਾਰ ਘਟਾਉਣ ਵਿਚ ਮਦਦਗਾਰ
ਜੇਕਰ ਤੁਹਾਡਾ ਭਾਰ ਵਧ ਰਿਹਾ ਹੈ ਤਾਂ ਤੁਸੀਂ ਆਪਣੀ ਵੇਟ ਲਾਸ ਡਾਇਟ ਵਿਚ ਲੌਕੀ ਦਾ ਜੂਸ ਸ਼ਾਮਲ ਕਰ ਸਕਦੇ ਹੋ। ਲੌਕੀ ਦਾ ਜੂਸ ਭਾਰ ਘਟਾਉਣ ਵਿਚ ਬਹੁਤ ਹੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਦਰਅਸਲ ਇਸ ਵਿਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਤੇ ਇਹ ਪਾਣੀ ਨਾਲ ਭਰਪੂਰ ਹੁੰਦਾ ਹੈ, ਜਿਸ ਨਾਲ ਇਹ ਲੰਬੇ ਸਮੇਂ ਤੱਕ ਪੇਟ ਨੂੰ ਭਰਿਆ ਰੱਖਦਾ ਹੈ ਤੇ ਜ਼ਿਆਦਾ ਖਾਣ ਦੀ ਇੱਛਾ ਘੱਟ ਹੁੰਦੀ ਹੈ। ਰੋਜ਼ਾਨਾ ਇਸ ਦਾ ਜੂਸ ਪੀਣ ਨਾਲ ਮੈਟਾਬਾਲਿਜ਼ਮ ਸੁਧਰਦਾ ਹੈ ਤੇ ਭਾਰ ਘੱਟ ਕਰਨ ਵਿਚ ਮਦਦ ਮਿਲਦੀ ਹੈ।
ਪਾਚਣ ਨੂੰ ਰੱਖੇ ਹੈਲਦੀ
ਰੋਜ਼ਾਨਾ ਲੌਕੀ ਦਾ ਜੂਸ ਪੀਣ ਨਾਲ ਪਾਚਣ ਤੰਤਰ ਠੀਕ ਰਹਿੰਦਾ ਹੈ। ਇਸ ਦੇ ਸੇਵਨ ਨਾਲ ਐਸੀਡਿਟੀ, ਗੈਸ ਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ। ਨਾਲ ਹੀ ਇਹ ਅੰਤੜੀਆਂ ਨੂੰ ਸਿਹਤ ਮੰਦ ਰੱਖ ਕੇ ਪਾਚਣ ਕਿਰਿਆ ਨੂੰ ਬੇਹਤਰ ਬਣਾਉਂਦਾ ਹੈ।
ਸਕਿਨ ਨੂੰ ਰੱਖੇ ਹੈਲਦੀ
ਕਿਉਂਕਿ ਇਸ ਵਿਚ ਵਿਟਾਮਿਨ ਸੀ ਤੇ ਐਂਟੀ ਆਕਸੀਡੈਂਟਸ ਪਾਏ ਜਾਂਦੇ ਹਨ, ਅਜਿਹੇ ਵਿਚ ਇਹ ਸਕਿਨ ਨੂੰ ਹੈਲਦੀ ਰੱਖਦੀ ਹੈ। ਨਾਲ ਹੀ ਇਹ ਚਿਹਰੇ ਦੀਆਂ ਝੁਰੜੀਆਂ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ ਤੇ ਚੇਹਰੇ ‘ਤੇ ਤਾਜ਼ਗੀ ਲਿਆਉਂਦਾ ਹੈ। ਸਰਦੀਆਂ ਵਿਚ ਸਕਿਨ ਦੀ ਨਮੀ ਬਣਾਏ ਰੱਖਣ ਲਈ ਲੌਕੀ ਦਾ ਜੂਸ ਇਕ ਬੇਹਤਰੀਨ ਉਪਾਅ ਮੰਨਿਆ ਜਾਂਦਾ ਹੈ।
ਬੱਲਡ ਸ਼ੂਗਰ ਨੂੰ ਕਰੇ ਕੰਟਰੋਲ
ਲੌਕੀ ਦਾ ਜੂਸ ਡਾਇਬਟੀਜ਼ ਦੇ ਮਰੀਜ਼ਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਰੈਗੂਲਰ ਸੇਵਨ ਨਾਲ ਬਲੱਡ ਸ਼ੂਗਰ ਕੰਟਰੋਲ ਰਹਿੰਦਾ ਹੈ ਤੇ ਸਰੀਰ ਵਿਚ ਇੰਸੁਲਿਨ ਦੇ ਲੈਵਲ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ।
ਹਾਰਟ ਨੂੰ ਰੱਖੇ ਹੈਲਦੀ
ਲੌਕੀ ਵਿਚ ਪੌਟਾਸ਼ੀਅਮ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਵਿਚ ਮਦਦ ਕਰਦਾ ਹੈ। ਇਹ ਦਿਲ ਲਈ ਬਹੁਤ ਫਾਇਦੇਮੰਦ ਹੈ ਕਿਉਂਕਿ ਇਹ ਦਿਲ ਨੂੰ ਮਜ਼ਬੂਤ ਬਣਾਉਂਦਾ ਹੈ ਤੇ ਬਲੱਡ ਸਰਕੂਲੇਸ਼ਨ ਨੂੰ ਬੇਹਤਰ ਕਰਦਾ ਹੈ। ਰੈਗੂਲਰ ਲੌਕੀ ਦਾ ਜੂਸ ਪੀਣ ਨਾਲ ਹਾਰਟ ਡਿਜੀਜ ਦਾ ਖਤਰਾ ਘੱਟ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:























