ਬਿਹਾਰ ਸਰਕਾਰ ਵਿਚ ਮੰਤਰੀ ਨਿਤਿਨ ਨਬੀਨ ਨੂੰ ਭਾਜਪਾ ਨੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਨੂੰ ਭਾਜਪਾ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਤੇ ਆਉਣ ਵਾਲੀ ਰਾਜਨੀਤਕ ਰਣਨੀਤੀ ਵਿਚ ਉਨ੍ਹਾਂ ਦੀ ਭੂਮਿਕਾ ਅਹਿਮ ਮੰਨੀ ਜਾ ਰਹੀ ਹੈ। ਨਿਤਿਨ ਨਬੀਨ ਦੀ ਨਿਯੁਕਤੀ ਨੂੰ ਬਿਹਾਰ ਦੀ ਰਾਜਨੀਤੀ ਵਿਚ ਭਾਜਪਾ ਦੇ ਸੰਗਠਨਾਤਮਕ ਵਿਸਤਾਰ ਵਜੋਂ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਦਾ ਸਮਾਂ ਹੋਇਆ ਖਤਮ, ਹੁਣ ਲਾਈਨਾਂ ‘ਚ ਲੱਗੇ ਵੋਟਰ ਹੀ ਭੁਗਤਾ ਸਕਣਗੇ ਵੋਟ
ਦੱਸ ਦੇਈਏ ਕਿ ਨਿਤਿਨ ਨਬੀਨ ਦੇ ਪਿਤਾ ਨਵੀਨ ਕਿਸ਼ੋਰ ਪ੍ਰਸਾਦ ਸਿਨ੍ਹਾ ਭਾਜਪਾ ਦੇ ਮਜ਼ਬੂਤ ਨੇਤਾ ਸਨ। ਉਨ੍ਹਾਂ ਦੇ ਦੇਹਾਂਤ ਦੇ ਬਾਅਦ ਜਦੋਂ ਉਪ ਚੋਣਾਂ ਹੋਈਆਂ ਉਦੋਂ ਜਨਤਾ ਨੇ ਉਸੇ ਪਰਿਵਾਰ ਦੇ ਪੁੱਤ ‘ਤੇ ਭਰੋਸਾ ਜਤਾਇਆ। ਇਹ ਉਹੀ ਪਲ ਸੀ ਜਿਥੇ ਨਿਤਿਨ ਨਬੀਨ ਦੀ ਸਿਆਸੀ ਯਾਤਰਾ ਸ਼ੁਰੂ ਹੋਈ ਸੀ। ਉਸ ਦੇ ਬਾਅਦ ਉਹ ਬਿਹਾਰ ਦੀ ਸਿਆਸਤ ਦਾ ਇਕ ਚਮਕਦਾ ਹੋਇਆ ਅਧਿਆਏ ਬਣ ਗਿਆ। ਬਾਂਕੀਪੁਰ ਸੀਟ ਤੋਂ ਉਹ ਲਗਾਤਾਰ ਚਾਰ ਵਾਰ ਜਿੱਤਦੇ ਰਹੇ। ਸੜਕ ਨਿਰਮਾਣ ਮੰਤਰੀ ਵਜੋਂ ਉਨ੍ਹਾਂ ਦੀ ਪਛਾਣ ਇਕ ਊਰਜਾਵਾਣ ਤੇ ਕੰਮ ਕਰਨ ਵਾਲੇ ਨੇਤਾ ਦੀ ਬਣੀ। ਨਿਤਿਨ ਛੱਤੀਸਗੜ੍ਹ ਭਾਜਪਾ ਦੇ ਇੰਚਾਰਜ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ ।
ਵੀਡੀਓ ਲਈ ਕਲਿੱਕ ਕਰੋ -:
























