ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਏਵੀਏਸ਼ਨ ਕਲੱਬ ਪਟਿਆਲਾ ਦਾ ਦੌਰਾ ਕਰਕੇ ਇਥੇ ਟ੍ਰੇਨਿੰਗ ਲੈ ਰਹੇ ਪਾਇਲਟਾਂ ਤੇ ਏਵੀਏਸ਼ਨ ਇੰਜੀਨੀਅਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂਨੇ ਕਲੱਬ ਤੇ ਏਵੀਏਸ਼ਨ ਇੰਜੀਨੀਅਰਿੰਗ ਕਾਲਜ ਵਿਚ ਉਪਲਬਧ ਸਹੂਲਤਾਂ,ਟ੍ਰੇਨਿੰਗ ਵਿਵਸਥਾ ਤੇ ਭਵਿੱਖ ਦੀਆਂ ਯੋਜਨਾਵਾਂ ਦੀ ਜਾਣਕਾਰੀ ਲਈ।
CM ਮਾਨ ਨੇ ਦੱਸਿਆ ਕਿ ਏਵੀਏਸ਼ਨ ਇੰਜੀਨੀਅਰਿੰਗ ਕਾਲਜ ਵਿਚ ਇਸ ਸਮੇਂ 72 ਵਿਦਿਆਰਥੀ ਪੜ੍ਹਾਈ ਕਰ ਰਹੇ ਹਨ ਜਿਨ੍ਹਾਂ ਵਿਚੋਂ 32 ਵਿਦਿਆਰਥੀ ਪੰਜਾਬ ਏਵੀਏਸ਼ਨ ਕਲੱਬ ਵਿਚ ਪ੍ਰੈਕਟੀਕਲ ਟ੍ਰੇਨਿੰਗ ਲੈ ਰਹੇ ਹਨ। ਇਥੇ ਸਰਕਾਰੀ ਸਹਿਯੋਗ ਨਾਲ ਪਾਇਲਟ ਤੇ ਇੰਜੀਨੀਅਰ ਤਿਆਰ ਕੀਤੇ ਜਾ ਰਹੇ ਹਨ ਜਿਸ ਨਾਲ ਵਿਦਿਆਰਥੀਆਂ ਨੂੰ ਆਰਥਿਕ ਫਾਇਦਾ ਮਿਲ ਰਿਹਾ ਹੈ। ਸੀਐੱਮ ਮਾਨ ਨੇ ਦੱਸਿਆ ਕਿ ਪੰਜਾਬ ਇਕੱਲਾ ਸੂਬਾ ਹੈ ਜੋ ਆਮ ਘਰਾਂ ਦੇ ਬੱਚਿਆਂ ਦਾ ਪਾਇਲਟ ਬਣਨ ਦਾ ਸੁਪਨਾ ਪੂਰਾ ਕਰ ਰਿਹਾ ਹੈ। ਬਾਹਰ ਟ੍ਰੇਨਿੰਗ ਲਈ 40-45 ਲੱਖ ਦਾ ਖ਼ਰਚ ਆਉਂਦਾ ਹੈ ਪਰ ਪਟਿਆਲਾ ਫਲਾਇੰਗ ਕਲੱਬ ‘ਚ 22 ਤੋਂ 25 ਲੱਖ ‘ਚ ਟ੍ਰੇਨਿੰਗ ਕਰਵਾਈ ਜਾਂਦੀ ਹੈ। ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ‘ਚ ਘੱਟ ਕੀਮਤ ‘ਤੇ ਸਿਖਲਾਈ ਦੀ ਸਹੂਲਤ ਉਪਲਬਧ ਹੈ। 4,000 ਤੋਂ ਵੱਧ ਨੌਜਵਾਨ ਸਿਖਲਾਈ ਲੈ ਕੇ ਆਪਣੇ ਸੁਪਨੇ ਪੂਰੇ ਕਰ ਰਹੇ ਹਨ। ਇਥੇ ਪੰਜਾਬ ਹੀ ਨਹੀਂ ਸਗੋਂ ਹਿਮਾਚਲ ਪ੍ਰਦੇਸ਼ ਤੇ ਬਿਹਾਰ ਤੋਂ ਵੀ ਵਿਦਿਆਰਥੀ ਆਉਂਦੇ ਹਨ।
ਇਹ ਵੀ ਪੜ੍ਹੋ : ਲਾਡੋਵਾਲ Toll Plaza ‘ਤੇ ਕਰਮਚਾਰੀਆਂ ਦਾ ਵੱਡਾ ਪ੍ਰਦਰਸ਼ਨ, ਕੇਂਦਰ ਦੀ ਟੋਲ ਬੂਥ ਲੈੱਸ ਪ੍ਰਣਾਲੀ ਦਾ ਵਿਰੋਧ
ਪੰਜਾਬ ਏਵੀਏਸ਼ਨ ਕਲੱਬ ਵਿਚ ਨਾਈਟ ਲੈਂਡਿੰਗ ਦੀ ਸਹੂਲਤ ਵੀ ਉਪਲਬਧ ਕਰਵਾਈ ਗਈ ਹੈ ਜਿਸ ਨਾਲ ਪਾਇਲਟਾਂ ਨੂੰ ਐਡਵਾਂਸ ਟ੍ਰੇਨਿੰਗ ਦਿੱਤੀ ਜਾ ਸਕੇ। dca.punjab.gov.in ਵੈੱਬਸਾਈਟ ਦੀ ਸ਼ੁਰੂਆਤ ਕੀਤੀ ਗਈ ਹੈ। ਫਲਾਇੰਗ ਕਲੱਬ ਪਟਿਆਲਾ ਦੇਸ਼ ‘ਚੋਂ 7ਵੇਂ ਨੰਬਰ ‘ਤੇ ਹੈ ਤੇ ਇੱਥੇ 7 ਕਰੋੜ ਦੀ ਲਾਗਤ ਨਾਲ ਮਿਊਜ਼ੀਅਮ ਬਣਾਇਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























