ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਵਿਚ ਦਹਾਕਿਆਂ ਤੱਕ ਇਕ ਅਜਿਹੀ ਘੜੀ ਲੱਗੀ ਰਹੀ ਜਿਸ ਦੀਆਂ ਸੂਈਆਂ 10.08 ਮਿੰਟ ‘ਤੇ ਰੁਕੀਆਂ ਹੋਈਆਂ ਸਨ। ਲੱਖਾਂ ਸ਼ਰਧਾਲੂ ਰੋਜ਼ਾਨਾ ਉਸ ਦੇ ਹੇਠਾਂ ਤੋਂ ਲੰਘਦੇ ਰਹੇ ਪਰ ਬਹੁਤ ਹੀ ਘੱਟ ਲੋਕਾਂ ਨੇ ਕਦੇ ਉਪਰ ਦੇਖ ਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਸਿਰਫ ਇਕ ਖਰਾਬ ਘੜੀ ਨਹੀਂ ਸਗੋਂ ਇਤਿਹਾਸ ਦੀ ਇਕ ਖਾਮੋਸ਼ ਗਵਾਹ ਹੈ। ਸਮੇਂ ਦੇ ਨਾਲ ਖਰਾਬ ਹੋ ਚੁੱਕੀ ਖੜ੍ਹੀ ਹੁਣ ਫਿਰ ਤੋਂ ਚਲ ਪਈ ਹੈ ਤੇ ਇਹ ਫਿਰ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਚ ਟਿਕ-ਟਿਕ ਕਰੇਗੀ।
SGPC ਦੀ ਇਜਾਜ਼ਤ ਦੇ ਬਾਅਦ ਇਸ ਨੂੰ ਠੀਕ ਕਰਨ ਲਈ ਬ੍ਰਿਟੇਨ ਭੇਜਿਆ ਗਿਆ। ਬਰਮਿੰਘਮ ਵਿਚ ਮਾਹਿਰਾਂ ਨੇ 2 ਸਾਲ ਤੱਕ ਇਸ ਘੜੀ ‘ਤੇ ਕੰਮ ਕੀਤਾ। ਲਗਭਗ 96 ਲੱਖ ਰੁਪਏ ਦੀ ਲਾਗਤ ਨਾਲ ਇਸ ਦੇ ਮੂਲ ਸਰੂਪ ਨੂੰ ਵਾਪਸ ਲਿਾਂਦਾ ਗਿਆ। ਪਿੱਤਲ ਦਾ ਨਵਾਂ ਡਾਇਲ, ਰੋਮਨ ਅੰਕਾਂ ਨਾਲ ਤਿਆਰ ਕੀਤਾ ਗਿਆ ਤੇ ਇਸ ਦੀ ਮਕੈਨੀਕਲ ਪ੍ਰਣਾਲੀ ਨੂੰ ਫਿਰ ਤੋਂ ਕਾਰਜਸ਼ੀਲ ਬਣਆਇਆ ਗਿਆ। ਨਵੰਬਰ ਵਿਚ ਘੜੀ ਨੂੰ ਭਾਰਤ ਵਾਪਸ ਲਿਾਂਦਾ ਗਿਆ ਤੇ ਹੁਣ ਇਸ ਨੂੰ ਜਨਵਰੀ ਵਿਚ ਉਸੇ ਥਾਂ ‘ਤੇ ਸਥਾਪਤ ਕਰਨ ਦੀ ਯੋਜਨਾ ਹੈ।
ਦੱਸ ਦੇਈਏ ਕਿ ਸਮੇਂ ਦੇ ਨਾਲ ਇਸ ਘੜੀ ਦੀ ਚਮਕ ਫਿੱਕੀ ਪੈ ਗਈ ਸੀ ਜਿਸ ਨਾਲ ਇਸ ਦੀ ਪਛਾਣ ਮੁਸ਼ਕਲ ਹੋ ਗਈ ਸੀ। ਮੰਨਿਆ ਜਾਂਦਾ ਹੈ ਕਿ ਕਿਸੇ ਦੁਰਘਟਨਾ ਵਿਚ ਡਿਗਣ ਨਾਲ ਇਸ ਦੇ ਢਾਂਚੇ ਵਿਚ ਦਰਾਰਾਂ ਆ ਗਈਆਂ।ਇਸ ਦੀ ਮੂਲ ਮਕੈਨੀਕਲ ਮਸ਼ੀਨਰੀ, ਡਾਇਰ ਤੇ ਸੂਈਆਂ ਨੂੰ ਹਟਾ ਕੇ ਸਾਲਾਂ ਪਹਿਲਾਂ ਇਕ ਸਾਧਾਰਨ ਕਵਾਰਟਜ਼ ਸਿਸਟਮ ਸੂਈਆਂ ਤੇ ਫਿੱਕੇ ਐਲੂਮੀਨੀਅਰ ਡਾਇਲ ਨਾਲ ਇਸ ਨੂੰ ਬਦਲ ਦਿੱਤਾ ਗਿਆ ਸੀ। ਇਸ ਨਾਲ ਇਸ ਦੀ ਇਤਿਹਾਸਕ ਪਛਾਣ ਲਗਭਗ ਗੁਆਚ ਗਈ ਸੀ। 2023 ਵਿਚ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਵਿਚ ਚੱਲ ਰਹੇ ਮੁਹੰਮਤ ਦੇ ਕੰਮ ਦੌਰਾਨ ਇਸ ਘੜੀ ਨੂੰ ਦੁਬਾਰਾ ਪਛਾਣਿਆ।
ਇਹ ਵੀ ਪੜ੍ਹੋ : ਰਾਣਾ ਬਲਾਚੌਰੀਆ ਦੀ ਪਿ.ਸਤੌ/ਲ ਚੋਰੀ ਕਰਨ ਵਾਲੇ ਵਿਅਕਤੀ ਦੀ ਹੋਈ ਪਛਾਣ, ਕ.ਤ.ਲ ਦੇ ਬਾਅਦ ਆਇਆ ਸੀ ਨਿਹੰਗ ਬਾਣੇ ‘ਚ
SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਤਿਹਾਸਕ ਧਰੋਹਰ ਦੀ ਸੁਰੱਖਿਆ ਸਿੱਖ ਸੰਸਥਾ ਦਾ ਫਰਜ਼ ਹੈ ਤੇ ਇਸ ਘੜੀ ਦੀ ਬਹਾਲੀ ਇਕ ਪ੍ਰਸ਼ੰਸਾਯੋਗ ਕੋਸ਼ਿਸ਼ ਹੈ। ਹੁਣ ਇਹ ਘੜੀ ਨਾ ਸਿਰਫ ਸਮਾਂ ਦੱਸੇਗੀ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ੍ਰੀ ਦਰਬਾਰ ਸਾਹਿਬ ਨਾਲ ਜੁੜੇ ਇਤਿਹਾਸ ਦੀ ਵੀ ਯਾਦ ਦਿਵਾਉਂਦੀ ਰਹੇਗੀ।
ਵੀਡੀਓ ਲਈ ਕਲਿੱਕ ਕਰੋ -:
























