ਮੈਕਸੀਕੇ ਦੇ ਦੱਖਣੀ ਸੂਬੇ ਓਅਕਸਾਕਾ ਵਿਚ ਇਕ ਟ੍ਰੇਨ ਪਟੜੀ ਤੋਂ ਉਤਰ ਗਈ ਜਿਸ ਦੇ ਬਾਅਦ ਟ੍ਰੇਨ ਦਾ ਇੰਜਣ ਪਲਟ ਗਿਆ ਤੇ ਕਈ ਡੱਬੇ ਵੀ ਪਲਟ ਗਏ। ਹਾਦਸੇ ਵਿਚ 13 ਲੋਕਾਂ ਦੀ ਜਾਨ ਚਲੀ ਗਈ ਜਦੋਂ ਕਿ 100 ਦੇ ਕਰੀਬ ਜ਼ਖਮੀ ਦੱਸੇ ਜਾ ਰਹੇ ਹਨ।
ਇਹ ਟ੍ਰੇਨ ਮੈਕਸੀਕੋ ਦੀ ਖਾੜੀਤੇ ਪ੍ਰਸ਼ਾਂਤ ਮਹਾਸਾਗਰ ਨੂੰ ਜੋੜਨ ਵਾਲੇ ਇਕ ਨਵੇਂ ਰੇਲ ਮਾਰਗ ‘ਤੇ ਚੱਲ ਰਹੀ ਸੀ। ਇਸ ਰੇਲਵੇ ਲਾਈਨ ਦਾ ਸੰਚਾਲਨ ਮੈਕਸੀਕੋ ਹਵਾਈ ਫੌਜ ਕਰਦੀ ਹੈ। ਮੈਕਸੀਕੋ ਹਵਾਈ ਫੌਜ ਮੁਤਾਬਕ ਟ੍ਰੇਨ ਵਿਚ 250 ਲੋਕ ਸਵਾਰ ਸਨ ਜਿਨ੍ਹਾਂ ਵਿਚ 9 ਕਰੂ ਮੈਂਬਰ ਸਨ। ਹਾਦਸਾ ਚਿਵੇਲਾ ਤੇ ਨਿਜਾਂਡਾ ਕਸਬਿਆਂ ਦੇ ਵਿਚ ਇਕ ਮੋੜ ‘ਤੇ ਹੋਇਆ।
ਜ਼ਖਮੀਆਂ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ। ਰਾਸ਼ਟਰਪਤੀ ਕਲਾਊਡੀਆ ਸ਼ੀਨਬਾਊਮ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਦੱਸਿਆ ਕਿ 5 ਗੰਭੀਰ ਹਾਲਤ ਵਿਚ ਹਨ। ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਮੌਕੇ ‘ਤੇ ਭੇਜ ਕੇ ਮ੍ਰਿਤਕਾਂ ਦੇ ਪਰਿਵਾਰਾਂ ਦੀ ਮਦਦ ਕਰਨ ਦੇ ਨਿਰਦੇਸ਼ ਦਿੱਤੇ ਹਨ ਤੇ ਜ਼ਖਮੀਆਂ ਦੀ ਮਦਦ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























