ਜਲੰਧਰ ਵਿਚ ਅੱਜ ਸਵੇਰੇ-ਸਵੇਰੇ ਚੋਰਾਂ ਦੇ ਇਕ ਗਿਰੋਹ ਨੇ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਲਗਭਗ 13 ਚੋਰਾਂ ਨੇ 10 ਮਿੰਟ ਵਿਚ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਮੂੰਹ ‘ਤੇ ਨਕਾਬ ਤੇ ਹੱਥਾਂ ਵਿਚ ਦਸਤਾਨੇ ਪਹਿਨੇ ਚੋਰਾਂ ਨੇ ਸ਼ਟਰ ਨੂੰ ਉਖਾੜਨ ਲਈ ਸ਼ਾਲ ਤੇ ਲੋਹੇ ਦੀ ਲਾਡ ਦਾ ਇਸਤੇਮਾਲ ਕੀਤਾ।
ਸਵੇਰੇ 6 ਵਜੇ ਮਾਰਕੀਟ ਦੇ ਲੋਕਾਂ ਨੇ ਸ਼ਟਰ ਉਖਰਿਆ ਦੇਖਿਆ ਤਾਂ ਪੁਲਿਸ ਤੇ ਦੁਕਾਨ ਦੇ ਮਾਲਕ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਦੇ ਹੱਥ ਦੁਕਾਨ ਵਿਚ ਲੱਗੇ ਸੀਸੀਟੀਵੀ ਫੁਟੇਜ ਲੱਗੀ ਹੈ ਜਿਸ ਵਿਚ ਪੂਰੀ ਵਾਰਦਾਤ ਕੈਦ ਹੋ ਗਈ ਹੈ।
ਇਹ ਵੀ ਪੜ੍ਹੋ : CM ਮਾਨ ਨੇ ਅੱਜ ਸੱਦੀ ਪੰਜਾਬ ਕੈਬਨਿਟ ਦੀ ਬੈਠਕ, ਕਈ ਅਹਿਮ ਮੁੱਦਿਆਂ ‘ਤੇ ਹੋਵੇਗੀ ਵਿਚਾਰ-ਚਰਚਾ
ਪੁਲਿਸ ਇਸੇ ਫੁਟੇਜ ਦੇ ਆਧਾਰ ‘ਤੇ ਚੋਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਚੋਰਾਂ ਨੇ ਉਨ੍ਹਾਂ ਦੀ ਦੁਕਾਨ ਤੋਂ ਲਗਭਗ 80 ਲੱਖ ਰੁਪਏ, ਸੋਨੇ-ਚਾਂਦੀ ਦੇ ਗਹਿਣੇ ਚੁਰਾਏ ਹਨ। ਚੋਰਾਂ ਨੇ ਦੁਕਾਨ ਵਿਚ ਵੜ ਕੇ ਤਿਜੌਰੀ ਤੇ ਕਾਊਂਟਰ ਵਿਚ ਰੱਖੇ ਕੀਮਤੀ ਸੋਨੇ ਚਾਂਦੀ ਦੇ ਗਹਿਣਿਆਂ ਨੂੰ ਨਿਸ਼ਾਨਾ ਬਣਾਇਆ। ਚੋਰ 25 ਕਿਲੋ ਚਾਂਦੀ ਤੇ 5 ਤੋਲੇ ਸੋਨਾ ਲੈ ਕੇ ਫਰਾਰ ਹੋ ਗਏ ਹਨ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























