ਪ੍ਰਸਿੱਧ ਪੰਜਾਬੀ ਬਾਲੀਵੁੱਡ ਗਾਇਕ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹ ਕੋਟੀ ਲਈ ਅੰਤਿਮ ਅਰਦਾਸ ਜਲੰਧਰ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਕੀਤੀ ਗਈ। ਇਸ ਮੌਕੇ ਪੰਜਾਬੀ ਸੰਗੀਤ ਜਗਤ ਦੇ ਵੱਡੇ ਕਲਾਕਾਰਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਅਰਦਾਸ ਕੀਤੀ ਕਿ ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਵੇ।
ਪੁੱਤਰ ਮਾਸਟਰ ਸਲੀਮ ਅਤੇ ਪੇਜੀ ਸ਼ਾਹ ਕੋਟੀ ਸਣੇ ਜੈਜੀ ਬੀ, ਕਲੇਰ ਕੰਠ, ਬੂਟਾ ਮੁਹੰਮਦ, ਹੰਸ ਰਾਜ ਹੰਸ, ਪੂਰਨ ਚੰਦ ਵਡਾਲੀ, ਸਚਿਨ ਆਹੂਜਾ ਅਤੇ ਬੂਟਾ ਮੁਹੰਮਦ ਵਰਗੇ ਵੱਡੇ ਸਿਤਾਰਿਆਂ ਨੇ ਉਸਤਾਦ ਦੀ ਗਾਇਕੀ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਉਸਤਾਦ ਪੂਰਨ ਸ਼ਾਹ ਕੋਟੀ ਨੇ ਹਮੇਸ਼ਾ ਹਿੰਸਾ ਅਤੇ ਗਨ ਕਲਚਰ ਨੂੰ ਦਰਸਾਉਣ ਵਾਲੇ ਗੀਤਾਂ ਤੋਂ ਦੂਰ ਰੱਖਿਆ। ਉਨ੍ਹਾਂ ਨੇ ਆਪਣੇ ਸ਼ਗਿਰਦਾਂ ਨੂੰ ਵੀ ਇਹੀ ਸਿਖਾਇਆ।

ਗਾਇਕ ਜੈਜ਼ੀ ਬੈਂਸ ਨੇ ਕਿਹਾ ਕਿ ਉਸਤਾਦ ਪੂਰਨ ਸ਼ਾਹ ਕੋਟੀ ਦਾ ਨਾਮ ਇਸ ਦੁਨੀਆ ਤੋਂ ਕਦੇ ਨਹੀਂ ਮਿਟੇਗਾ। ਪੰਜਾਬੀ ਗਾਇਕ ਰਾਏ ਜੁਝਾਰ ਨੇ ਕਿਹਾ ਕਿ ਪੂਰਨ ਸ਼ਾਹ ਕੋਟੀ ਲਈ ਆਪਣੇ ਪਰਿਵਾਰ ਨਾਲ ਹੁਣ ਸਮਾਂ ਬਿਤਾਉਣ ਦਾ ਸਮਾਂ ਸੀ। ਪਰ ਵਾਹਿਗੁਰੂ ਨੇ ਜਿੰਨੇ ਸ਼ਵਾਸ ਦਿੱਤੇ ਹਨ ਕੋਈ ਓਨਾ ਹੀ ਲੈ ਸਕੇਗਾ। ਅਸੀਂ ਸਾਰੇ ਕਲਾਕਾਰ ਪਰਿਵਾਰ ਦੇ ਨਾਲ ਖੜ੍ਹੇ ਹਾਂ।

ਪੂਰਨ ਸ਼ਾਹ ਕੋਟੀ ਦੀ ਅੰਤਿਮ ਅਰਦਾਸ ‘ਤੇ ਭਾਵੁਕ ਹੁੰਦਿਆਂ ਰੇਸ਼ਮ ਸਿੰਘ ਅਨਮੋਲ ਨੇ ਕਿਹਾ ਕਿ ਪੂਰਨ ਸ਼ਾਹ ਕੋਟੀ ਨੇ ਸਾਨੂੰ ਮਾਸਟਰ ਸਲੇਮ ਤੇ ਹੰਸ ਰਾਜ ਹੰਸ ਵਰਗੇ ਹੀਰੇ ਦਿੱਤੇ, ਉਨ੍ਹਾਂ ਦੇ ਬੋਲ, ਗਾਇਕੀ ਰਹਿੰਦੀ ਦੁਨੀਆ ਤੱਕ ਰਹੇਗੀ। ਉਨ੍ਹਾਂ ਦੇ ਜਾਣ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ
ਇਸ ਮੌਕੇ ਕਲੇਰ ਕੰਠ ਨੇ ਕਿਹਾ ਕਿ ਵਾਹਿਗੁਰੂ, ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖਸ਼ੇ। ਉਨ੍ਹਾਂ ਕਿਹਾ ਕਿ ਉਸਤਾਦ ਦੇ ਦੇਹਾਂਤ ਨਾਲ ਪੂਰਾ ਸੰਗੀਤ ਜਗਤ ਬਹੁਤ ਦੁਖੀ ਹੈ। ਅੱਜ ਅਸੀਂ ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਪਹੁੰਚੇ ਹਾਂ। ਅੱਜ ਤੋਂ ਬਾਅਦ ਹੋਰ ਕੋਈ ਅਰਦਾਸ ਨਹੀਂ ਹੋਵੇਗੀ।”
ਇਹ ਵੀ ਪੜ੍ਹੋ : “ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਾੜਾ-ਚੰਗਾ ਨਾ ਬੋਲੋ…”, ਕੀਰਤਨ ਵਿਵਾਦ ‘ਤੇ ਜਸਬੀਰ ਜੱਸੀ ਦਾ ਵੱਡਾ ਬਿਆਨ
ਇਸ ਮੌਕੇ ਬੂਟਾ ਮੁਹੰਮਦ ਨੇ ਕਿਹਾ ਕਿ ਤਿੰਨ ਗੁਰੂਆਂ ਤੋਂ ਸਿੱਖਿਆ ਪ੍ਰਾਪਤ ਕਰਕੇ ਉਹ ਇੱਕ ਉਸਤਾਦ ਬਣੇ। ਉਸਤਾਦ ਪੂਰਨ ਸ਼ਾਹ ਕੋਟੀ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਸੀ। ਉਹ ਸੰਗੀਤ ਲਈ ਪੂਰੀ ਤਰ੍ਹਾਂ ਸਮਰਪਿਤ ਸਨ। ਇਸੇ ਲਈ “ਉਸਤਾਦ” ਸ਼ਬਦ ਉਨ੍ਹਾਂ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਨੇ ਸੰਗੀਤ ਦਾ ਵਿਆਪਕ ਅਭਿਆਸ ਕੀਤਾ। ਉਨ੍ਹਾਂ ਨੇ ਪਹਿਲਾਂ ਸਰਦਾਰ ਮੁਹੰਮਦ ਤੋਂ ਤਬਲਾ ਸਿੱਖਿਆ। ਫਿਰ ਉਨ੍ਹਾਂ ਨੇ ਬਾਕਰ ਹੁਸੈਨ ਤੋਂ ਸੰਗੀਤ ਸਿੱਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸਾਈਂ ਲਾਡੀ ਸ਼ਾਹ ਸਰਕਾਰ ਤੋਂ ਸੰਗੀਤ ਦੀ ਕਲਾ ਸਿੱਖੀ। ਸੁਭਾਵਕ ਹੈ ਕਿ ਪਦਮਸ਼੍ਰੀ ਹੰਸ ਰਾਜ ਹੰਸ ਨੇ ਆਪਣੇ ਉਸਤਾਦ ਦਾ ਨਾਮ ਦੁਨੀਆ ਭਰ ਵਿੱਚ ਰੋਸ਼ਨ ਕੀਤਾ। ਅੱਜ ਬੱਬਰ ਸ਼ੇਰ ਗਾਇਕ ਸ਼ਾਂਤ ਹੋ ਗਿਆ। ਇਸ ਤੋਂ ਇਲਾਵਾ ਹੋਰ ਵੀ ਕਈ ਵੱਡੇ ਕਲਾਕਾਰਾਂ ਨੇ ਸ਼ਰਧਾਂਜਲੀ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
























