ਅੱਜ ਦੀ ਦੌੜ-ਭੱਜ ਦੀ ਜ਼ਿੰਦਗੀ ਵਿਚ ਦਰਦ ਹੋਣਾ ਆਮ ਜਿਹੀ ਗੱਲ ਹੈ। ਸਿਰਦਰਦ ਹੋਵੇ, ਕਮਰ ਦਰਦ, ਜੋੜਾਂ ਵਿਚ ਦਰਦ, ਪੀਰੀਅਰਡਸ ਦਾ ਦਰਦ ਜਾਂ ਫਿਰ ਹਲਕਾ ਬੁਖਾਰ, ਸਾਡੇ ‘ਚੋਂ ਜ਼ਿਆਦਾ ਲੋਕ ਬਿਨਾਂ ਸੋਚੇ ਸਮਝੇ ਸਿੱਧੇ ਮੈਡੀਕਲ ਸਟੋਰ ਜਾ ਕੇ ਇਕ ਪੈਨਕਿਲਰ ਖਾ ਲੈਂਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਜੋ ਦਵਾਈ ਤੁਹਾਨੂੰ ਤੁਰੰਤ ਆਮ ਦਿੰਦੀ ਹੈ, ਉਹ ਹੌਲੀ-ਹੌਲੀ ਤੁਹਾਡੇ ਸਰੀਰ ਨੂੰ ਅੰਦਰ ਤੋਂ ਨੁਕਸਾਨ ਪਹੁੰਚਾ ਸਕਦੀ ਹੈ। ਹੁਣੇ ਜਿਹੇ ਆਈ ਇਕ ਰਿਪੋਰਟ ਤੇ ਡਾਕਟਰਾਂ ਦੀ ਚੇਤਾਵਨੀ ਨੇ ਇਹ ਸਾਫ ਕਰ ਦਿੱਤਾ ਹੈ ਕਿ ਬਿਨਾਂ ਡਾਕਟਰ ਦੀ ਸਲਾਹ ਦੇ ਪੇਨਕਿਲਰਸ ਲੈਣਾ ਖਤਰਨਾਕ ਆਦਤ ਹੋ ਸਕਦੀ ਹੈ।
ਹੁਣੇ ਜਿਹੇ ਹੋਏ ਅਧਿਐਨ ਮੁਤਾਬਕ ਦੁਨੀਆ ਭਰ ਵਿਚ ਹਰ ਸਾਲ 1 ਅਰਬ ਤੋਂ ਵੱਧ NSAIDs (ਦਰਦ ਨਿਵਾਰਕ ਦਵਾਈਆਂ )ਦਿੱਤੀਆਂ ਜਾਂਦੀਆਂ ਹਨ। ਲਗਭਗ 3 ਕਰੋੜ ਲੋਕ ਰੋਜ਼ਾਨਾ ਇਨ੍ਹਾਂ ਦਵਾਈਆਂ ਦਾ ਸੇਵਨ ਕਰਦੇ ਹਨ। ਇਹ ਅੰਕੜੇ ਦੱਸਦੇ ਹਨ ਕਿ ਦਰਦ ਦੀ ਗੋਲ ਹੁਣ ਲੋੜ ਨਹੀਂ ਸਗੋਂ ਆਦਤ ਬਣਦੀ ਜਾ ਰਹੀ ਹੈ। NSAIDs ਦਾ ਮਤਲਬ ਨਾਲ ਸਟੇਰਾਇਡਲ ਐਂਟੀ ਇੰਫਲੇਮੇਟਰੀ ਡਰੱਗਸ ਹਨ। ਇਹ ਅਜਿਹੀਆਂ ਦਵਾਈਆਂ ਹਨ ਜੋ ਦਰਦ ਘੱਟ ਕਰਦੀਆਂ ਹਨ, ਸੋਜਿਸ਼ ਘਟਾਉਂਦੀਆਂ ਹਨ, ਬੁਖਾਰ ਉਤਾਰਦੀਆਂ ਹਨ। ਇਨ੍ਹਾਂ ਦਾ ਇਸਤੇਮਾਲ ਆਮ ਤੌਰ ‘ਤੇ ਸਿਰਦਰਦ, ਸਰਦੀ ਜ਼ੁਕਾਮ, ਫਲੂ ਜਾਂ ਕੋਰੋਨਾ, ਮੋਚ, ਖਿਚਾਅ, ਪੀਰੀਅਰਡਸ ਦਾ ਦਰਦ ਤੇ ਗਠੀਆ ਵਰਗੀਆਂ ਸਮੱਸਿਆਵਾਂ ਲਈ ਕੀਤਾ ਜਾਂਦਾ ਹੈ.
ਪੇਨਕਿਲਰਸ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ
ਅੰਤੜੀਆਂ ਨੂੰ ਨੁਕਸਾਨ
ਲੋਕ ਪੇਨਕਿਲਰਸ ਦਵਾਈਆਂ ਲੈਂਦੇ ਹਨ, ਉਨ੍ਹਾਂ ਵਿਚੋਂ 75 ਫੀਸਦੀ ਲੋਕਾਂ ਦੀਆਂ ਅੰਤੜੀਆਂ ਵਿਚ ਸੋਜਿਸ਼ ਆ ਜਾਂਦੀ ਹੈ। ਹਰ 4 ਵਿਚੋਂ 1 ਵਿਅਕਤੀ ਦੇ ਪੇਟ ਵਿਚ ਅਲਸਰ ਹੋ ਸਕਦਾ ਹੈ। ਪੇਨਕਿਲਰਸ ਅੰਤੜੀਆਂ ਤੱਕ ਖੂਨ ਪਹੁੰਚਾਉਣ ਵਾਲੀਆਂ ਛੋਟੀਆਂ-ਛੋਟੀਆਂ ਨਸਾਂ ਵਿਚ ਬਲਡ ਫਲੋਅ ਘੱਟ ਕਰ ਦਿੰਦੀ ਹੈ। ਜਦੋਂ ਅੰਤੜੀਆਂ ਨੂੰ ਪੂਰਾ ਖੂਨ ਨਹੀਂ ਮਿਲਦਾ ਤਾਂ ਅੰਤੜੀਆਂ ਦੀ ਪਰਤ ਕਮਜ਼ੋਰ ਹੋ ਜਾਂਦੀ ਹੈ, ਬੈਕਟੀਰੀਆ ਤੇ ਜ਼ਹਿਰੀਲੇ ਤੱਤ ਸਰੀਰ ਵਿਚ ਵੜਨ ਲੱਗਦੇ ਹਨ, ਸੋਜਿਸ਼ ਤੇ ਜਲਨ ਸ਼ੁਰੂ ਹੋ ਜਾਂਦੀ ਹੈ। ਇਸ ਦੇ ਲੱਛਣ ਪੇਟ ਦਰਦ, ਜਲਨ, ਉਲਟੀ, ਕਾਲੇ ਰੰਗ ਦਾ ਪਿਸ਼ਾਬ ਆਦਿ ਹਨ।
ਕਿਡਨੀ ‘ਤੇ ਵੀ ਪੈਂਦਾ ਹੈ ਅਸਰ
ਪੇਨਕਿਲਰਸ ਕਿਡਨੀ ਦੀਆਂ ਨਸਾਂ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਹੌਲੀ-ਹੌਲੀ ਕਿਡਨੀ ਦੀ ਫਿਲਟਰ ਕਰਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਕਈ ਵਾਰ ਉਦੋਂ ਪਤਾ ਲੱਗਦਾ ਹੈ ਜਦੋਂ ਨੁਕਸਾਨ ਬਹੁਤ ਵਧ ਚੁੱਕਾ ਹੁੰਦਾ ਹੈ। ਇਸ ਲਈ ਡਾਕਟਰ ਸਲਾਹ ਦਿੰਦੇ ਹਨ ਕਿ ਸਮੇਂ-ਸਮੇਂ ‘ਤੇ ਬਲੱਡ ਟੈਸਟ ਤੇ ਯੂਰਿਨ ਟੈਸਟ ਕਰਾਉਣਾ ਚਾਹੀਦਾ ਹੈ।
ਲੀਵਰ ਲਈ ਵੀ ਖਤਰਾ
ਪੇਨਕਿਲਰਸ ਦਵਾਈਆਂ ਨੂੰ ਲੋਕ ਸੁਰੱਖਿਅਤ ਮੰਨਦੇ ਹਨ ਪਰ ਅਮਰੀਕਾ ਵਿਚ 50 ਫੀਸਦੀ ਤੋਂ ਵਧ ਲੀਵਰ ਫੇਲੀਅਰ ਦੇ ਮਾਮਲਿਆਂ ਦੀ ਵਜ੍ਹਾ ਇਹ ਦਵਾਈਆਂ ਹਨ। ਖਾਸ ਤੌਰ ‘ਤੇ ਸਰਦੀ-ਜ਼ੁਕਾਮ ਵਿਚ ਕਈ ਦਵਾਈਆਂ ਵਿਚ ਟਾਇਲੇਨਾਲ ਮਿਲਿਆ ਹੁੰਦਾ ਹੈ। ਅਨਾਜਾਣੇ ਵਿਚ ਓਵਰਡੋਜ਼ ਹੋ ਜਾਂਦਾ ਹੈ, ਇਸ ਲਈ ਦਵਾਈ ਲੈਣ ਤੋਂ ਪਹਿਲਾਂ ਲੇਬਲ ਪੜ੍ਹਨਾ ਬਹੁਤ ਜ਼ਰੂਰੀ ਹੈ।
ਸਿਰਦਰਦ ਦੀ ਦਵਾਈ ਸਿਰਦਰਦ ਵਧਾ ਸਕਦੀ ਹੈ
ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਮਹੀਨੇ ਵਿਚ 10-15 ਦਿਨ ਤੋਂ ਵਧ ਪੇਨਕਿਲਰ ਲੈਂਦੇ ਹੋ ਤਾਂ ਸਰੀਰ ਉਨ੍ਹਾਂ ‘ਤੇ ਨਿਰਭਰ ਹੋ ਜਾਂਦਾ ਹੈ। ਦਵਾਈ ਨਾ ਲੈਣ ‘ਤੇ ਸਿਰਦਰਦ ਸ਼ੁਰੂ ਹੋ ਸਕਦਾ ਹੈ। ਇਸ ਨੂੰ Medication Overuse Headache ਕਹਿੰਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























