ਪੰਜਾਬੀ ਸਿੰਗਰ ਬੀ. ਪ੍ਰਾਕ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇੱਕ ਵੱਡੀ ਗੈਂਗ ਨੇ ਗਾਇਕ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। 6 ਜਨਵਰੀ ਦੀ ਦੁਪਹਿਰ ਨੂੰ ਬੀ ਪ੍ਰਾਕ ਦੇ ਸਾਥੀ ਪੰਜਾਬੀ ਸਿੰਗਰ ਦਿਲਨੂਰ ਨੂੰ ਇੱਕ ਆਡੀਓ ਰਿਕਾਰਡਿੰਗ ਭੇਜੀ ਗਈ ਸੀ। ਇਸ ਤੋਂ ਪਹਿਲਾਂ ਦਿਲਨੂਰ ਨੂੰ 5 ਜਨਵਰੀ ਨੂੰ ਦੋ ਕਾਲਾਂ ਆਈਆਂ ਸਨ ਪਰ ਉਸਨੇ ਉਨ੍ਹਾਂ ਦਾ ਜਵਾਬ ਨਹੀਂ ਦਿੱਤਾ। 6 ਜਨਵਰੀ ਨੂੰ ਕਾਲ ਵੀ ਇੱਕ ਵਿਦੇਸ਼ੀ ਨੰਬਰ ਤੋਂ ਆਈ ਸੀ।
ਰਿਪੋਰਟਾਂ ਮੁਤਾਬਕ ਗਾਇਕ ਦਿਲਨੂਰ ਨੇ ਐਸਐਸਪੀ, ਮੋਹਾਲੀ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਮੁਤਾਬਕ ਉਸ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਧਮਕੀ ਭਰੀਆਂ ਕਾਲਾਂ ਆਈਆਂ। ਕਾਲ ਕਰਨ ਵਾਲੇ ਨੇ ਗਾਇਕ ਦਿਲਨੂਰ ਨੂੰ ਕਿਹਾ ਕਿ ਉਹ ਆਪਣੇ ਦੋਸਤ, ਬਾਲੀਵੁੱਡ ਅਤੇ ਪੰਜਾਬੀ ਗਾਇਕ ਬੀ. ਪ੍ਰਾਕ ਲਈ 10 ਕਰੋੜ ਰੁਪਏ ਦੀ ਫਿਰੌਤੀ ਦਾ ਮੈਸੇਜ ਦੇਵੇ। ਕਾਲ ਕਰਨ ਵਾਲੇ ਨੇ ਚਿਤਾਵਨੀ ਦਿੱਤੀ ਕਿ ਜੇ ਇੱਕ ਹਫਤ ਅੰਦਰ ਫਿਰੌਤੀ ਦੀ ਰਕਮ ਨਹੀਂ ਦਿੱਤੀ ਗਈ ਤਾਂ ਬੀ ਪ੍ਰਾਕ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਜਾਏਗਾ।
![]()
ਆਪਣੀ ਸ਼ਿਕਾਇਤ ਵਿੱਚ ਦਿਲਨੂਰ ਨੇ ਕਿਹਾ ਕਿ ਉਸ ਨੂੰ 5 ਜਨਵਰੀ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਦੋ ਮਿਸਡ ਕਾਲਾਂ ਆਈਆਂ, ਪਰ ਉਸ ਨੇ ਉਨ੍ਹਾਂ ਦਾ ਜਵਾਬ ਨਹੀਂ ਦਿੱਤਾ। ਅਗਲੇ ਦਿਨ, 6 ਜਨਵਰੀ ਨੂੰ ਉਸਨੂੰ ਇੱਕ ਹੋਰ ਵਿਦੇਸ਼ੀ ਨੰਬਰ ਤੋਂ ਇੱਕ ਕਾਲ ਆਈ। ਜਦੋਂ ਦਿਲਨੂਰ ਨੇ ਫ਼ੋਨ ਦਾ ਜਵਾਬ ਦਿੱਤਾ ਤਾਂ ਉਸਨੂੰ ਗੱਲਬਾਤ ਸ਼ੱਕੀ ਲੱਗੀ ਅਤੇ ਉਸ ਨੇ ਤੁਰੰਤ ਡਿਸਕਨੈਕਟ ਕਰ ਦਿੱਤਾ। ਕਾਲ ਤੋਂ ਥੋੜ੍ਹੀ ਦੇਰ ਬਾਅਦ ਉਸਨੂੰ ਫਿਰੌਤੀ ਦੀ ਧਮਕੀ ਵਾਲਾ ਇੱਕ ਆਡੀਓ ਮੈਸੇਜ ਮਿਲਿਆ।
ਆਡੀਓ ਮੈਸੇਜ ਵਿੱਚ ਕਾਲ ਕਰਨ ਵਾਲੇ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ 10 ਕਰੋੜ ਰੁਪਏ ਦੀ ਫਿਰੌਤੀ ਦੀ ਰਕਮ ਅਦਾ ਨਹੀਂ ਕੀਤੀ ਗਈ ਤਾਂ ਬੀ ਪ੍ਰਾਕ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਜੇ ਪੈਸੇ ਨਹੀਂ ਮਿਲੇ, ਸਾਡੇ ਨਾਲ ਮਿਲ ਕੇ ਨਾ ਚੱਲੇ ਚਾਹੇ ਕਿਸੇ ਵੀ ਕੰਟਰੀ ਵਿਚ ਚਲੇ ਜਾਓ ਮਿੱਟੀ ਵਿਚ ਮਿਲਾ ਦਿਆਂਗੇ। ਤੁਸੀਂ ਕਿਸੇ ਵੀ ਦੇਸ਼ ਵਿੱਚ ਜਾਓ, ਅਸੀਂ ਤੁਹਾਨੂੰ ਤਬਾਹ ਕਰ ਦੇਵਾਂਗੇ।
ਇਹ ਵੀ ਪੜ੍ਹੋ : ਰਾਣਾ ਬਲਾਚੌਰੀਆ ਕ/ਤਲਕਾਂ/ਡ ਮਾਮਲੇ ‘ਚ ਵੱਡਾ ਐਕਸ਼ਨ, ਮੁੱਖ ਸ਼ੂਟਰ ਪੁਲਿਸ ਐਨਕਾਊਂਟਰ ‘ਚ ਢੇਰ!
ਇਸ ਧਮਕੀ ਭਰੀ ਕਾਲ ਅਤੇ ਫਿਰੌਤੀ ਦੀ ਮੰਗ ਤੋਂ ਬਾਅਦ ਪੰਜਾਬੀ ਗਾਇਕ ਦਿਲਨੂਰ ਨੇ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਅਤੇ ਰਿਪੋਰਟ ਦਰਜ ਕਰਵਾਈ। ਐਸਐਸਪੀ ਮੋਹਾਲੀ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ। ਪੁਲਿਸ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਕਾਲ ਦੇ ਸਰੋਤ ਅਤੇ ਧਮਕੀਆਂ ਦੇਣ ਵਾਲੇ ਵਿਅਕਤੀ ਦੀ ਪਛਾਣ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























