ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅੱਜ ਹਲਕਾ ਘਨੌਰ ਪਹੁੰਚੇ। ਇਥੇ ਉਨ੍ਹਾਂ ਬੋਲਦਿਆਂ ਕਿਹਾ ਕਿ ਲੋਕਾਂ ਨੂੰ ਜਿੰਨੀਆਂ ਸਹੂਲਤਾਂ ਮਿਲ ਰਹੀਆਂ ਨੇ ਉਹ ਸਭ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀਆਂ ਗਈਆਂ ਹਨ। ਵੱਡੇ ਬਾਦਲ ਸਾਬ੍ਹ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਤੁਰੰਤ ਹੀ ਹੱਲ ਕਰਦੇ ਸੀ। ਜਦੋਂ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਰੱਖਿਆ ਸੀ ਉਦੋਂ ਪੰਜਾਬ ਨਾਲ ਕੋਈ ਧੱਕਾ ਨਹੀਂ ਸੀ ਕਰ ਸਕਦਾ। ਪੰਜਾਬ ਦੀ ਸੁਰੱਖਿਆ ਕਰਨ ਵਾਲੀ ਪਾਰਟੀ ਹੈ।
ਇਹ ਵੀ ਪੜ੍ਹੋ : ਨਸ਼ਿਆਂ ਵਿਰੁੱਧ ਅੰਮ੍ਰਿਤਸਰ ਪੁਲਿਸ ਦਾ ਵੱਡਾ ਐਕਸ਼ਨ, ਅੱਧੇ ਕਿਲੋ ਤੋਂ ਵੱਧ ਹੈਰੋਇਨ ਤੇ 69 ਲੱਖ ਰੁ. ਦੀ ਡਰੱਗ ਮਨੀ ਬਰਾਮਦ
ਸ. ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਨਾ ਕਦੇ ਗਰੰਟੀ ਦੇ ਕੇ ਤੇ ਨਾ ਹੀ ਸਹੁੰ ਲੈ ਕੇ ਕੋਈ ਵਾਅਦਾ ਕੀਤਾ। ਜਿਹੜਾ ਗਾਰੰਟੀ ਦਿੰਦਾ ਹੈ ਮਤਲਬ ਉਹ ਠੱਗ ਹੈ । ਸਾਨੂੰ ਗਰੰਟੀ ਦੇਣ ਦੀ ਕੋਈ ਲੋੜ ਨਹੀਂ ਅਸੀਂ ਆਪਣੀ ਜ਼ੁਬਾਨ ਦੇ ਪੱਕੇ ਆ। ਅਸੀਂ ਜੋ ਕਿਹਾ ਉਹ ਕਰਕੇ ਦਿਖਾਇਆ ਹੈ। ਸ਼੍ਰੋਮਣੀ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਹੈ।
ਵੀਡੀਓ ਲਈ ਕਲਿੱਕ ਕਰੋ -:
























