ਅੱਜਕਲ ਬਹੁਤ ਸਾਰੇ ਲੋਕ ਬਿਨਾਂ ਕਿਸੇ ਬੀਮਾਰੀ ਦੇ ਦਿਨ ਭਰ ਥਕਾਵਟ ਤੇ ਸੁਸਤੀ ਤੇ ਨੀਂਦ ਮਹਿਸੂਸ ਕਰਨ ਦੀ ਸ਼ਿਕਾਇਤ ਕਰਦੇ ਹਨ। ਦੂਜੇ ਪਾਸੇ ਪੂਰੀ ਨੀਂਦ ਲੈਣ ਦੇ ਬਾਵਜੂਦ ਸਰੀਰ ਵਿਚ ਐਨਰਜੀ ਨਾ ਹੋਣਾ, ਕੰਮ ਵਿਚ ਮਨ ਨਾ ਲੱਗਣਾ ਤੇ ਹਰ ਸਮੇਂ ਸੁਸਤੀ ਰਹਿਣਾ ਇਸ ਗੱਲ ਦਾ ਲੱਛਣ ਹੋ ਸਕਦਾ ਹੈ ਕਿ ਤੁਹਾਡੇ ਸਰੀਰ ਵਿਚ ਕਿਸੇ ਜ਼ਰੂਰੀ ਪੋਸ਼ਕ ਤੱਤ ਦੀ ਕਮਮੀ ਹੈ। ਮਾਹਿਰ ਮੰਨਦੇ ਹਨ ਕਿ ਲਗਾਤਾਰ ਥਕਾਵਟ ਸਿਰਫ ਭੱਜ ਦੌੜ ਭਰੀ ਜ਼ਿੰਦਗੀ ਦਾ ਨਤੀਜਾ ਨਹੀਂ ਹੁੰਦੀਹੈ ਸਗੋਂ ਇਸ ਦੇ ਪਿੱਛੇ ਸਰੀਰ ਨਾਲ ਜੁੜੇ ਕੁਝ ਕਈ ਕਾਰਨ ਹੋ ਸਕਦੇ ਹਨ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਬਿਨਾਂ ਬੀਮਾਰੀ ਹਰ ਸਮੇਂ ਥਕਿਆ-ਥਕਿਆ ਜਿਹਾ ਮਹਿਸੂਸ ਹੁੰਦਾ ਹੈ ਤਾਂ ਤੁਹਾਡੇ ਵਿਚ ਕਿਸ ਚੀਜ਼ ਦੀ ਕਮੀ ਹੋ ਸਕਦੀ ਹੈ।
ਕਿਉਂ ਹੁੰਦੀ ਹੈ ਲਗਾਤਾਰ ਥਕਾਵਟ
ਲਗਾਤਾਰ ਥਕਾਵਟ ਦਾ ਮਤਲਬ ਆਰਾਮ ਕਰਨ ਦੇ ਬਾਅਦ ਵੀ ਥਕਿਆ ਹੋਇਆ ਮਹਿਸੂਸ ਕਰਨਾ ਹੁੰਦਾ ਹੈ। ਇਹ ਨਾਰਮਲ ਥਕਾਵਟ ਤੋਂ ਵੱਖਰੀ ਹੁੰਦੀ ਹੈ ਕਿਉਂਕਿ ਇਸ ਵਿਚ ਵਿਅਕਤੀ ਦੀ ਰੋਜ਼ਾਨਾ ਦੀ ਐਕਟੀਵਿਟੀ, ਧਿਆਨ ਤੇ ਮਾਨਸਿਕ ਸਥਿਤੀ ਤੱਕ ਪ੍ਰਭਾਵਿਤ ਹੋਣ ਲੱਗਦੀ ਹੈ। ਇਹ ਥਕਾਵਟ ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਘਾਟ, ਹਾਰਮੋਨਲ ਅਸੰਤੁਲਨ ਜਾਂ ਮਾਨਸਿਕ ਤਣਾਅ ਦਾ ਨਤੀਜਾ ਵੀ ਹੋ ਸਕਦੀ ਹੈ।
ਖੂਨ ਦੀ ਕਮੀ
ਅਨੀਮੀਆ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਸਰੀਰ ਵਿੱਚ ਲਾਲ ਖੂਨ ਦੇ ਸੈੱਲਾਂ ਜਾਂ ਹੀਮੋਗਲੋਬਿਨ ਦੀ ਕਮੀ ਹੁੰਦੀ ਹੈ। ਇਸ ਨਾਲ ਆਕਸੀਜਨ ਦੀ ਸਪਲਾਈ ਘੱਟ ਜਾਂਦੀ ਹੈ, ਜਿਸ ਕਾਰਨ ਥਕਾਵਟ, ਕਮਜ਼ੋਰੀ, ਸਾਹ ਚੜ੍ਹਨਾ ਤੇ ਚੱਕਰ ਆਉਣ ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਹ ਸਮੱਸਿਆ ਔਰਤਾਂ ਵਿੱਚ ਮਾਹਵਾਰੀ, ਆਇਰਨ ਦੀ ਕਮੀ ਜਾਂ ਅਸੰਤੁਲਿਤ ਖੁਰਾਕ ਕਾਰਨ ਆਮ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਡਾਕਟਰ ਦੀ ਸਲਾਹ ‘ਤੇ ਆਇਰਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਵਿਟਾਮਿਨ ਦੀ ਕਮੀ ਨਾਲ ਘੱਟਦੀ ਹੈ ਐਨਰਜੀ
ਸਰੀਰ ਵਿਚ ਵਿਟਾਮਿਨ ਬੀ12, ਡੀ, ਸੀ ਜਾਂ ਫੋਲੇਟ ਦੀ ਕਮੀ ਵੀ ਥਕਾਵਟ ਦਾ ਵੱਡਾ ਕਾਰਨ ਬਣ ਸਕਦੀ ਹੈ। ਵਿਟਾਮਿਨ ਦੀ ਕਮੀ ਹੋਣ ‘ਤੇ ਮਾਸਪੇਸ਼ੀਆਂ ਵਿਚ ਕਮਜ਼ੋਰੀ, ਧਿਆਨ ਨਾ ਲੱਗਣਾ, ਚਿੜਚਿੜਾਪਣ ਵਰਗੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕ੍ਰੋਨਿਕ ਥਕਾਵਟ
ਕ੍ਰੋਨਿਕ ਥਕਾਵਟ ਸਿੰਡਰੋਮ ਇੱਕ ਗੁੰਝਲਦਾਰ ਸਥਿਤੀ ਹੈ ਜਿਸ ਵਿੱਚ ਇੱਕ ਵਿਅਕਤੀ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਗੰਭੀਰ ਥਕਾਵਟ ਮਹਿਸੂਸ ਕਰਦਾ ਹੈ, ਜੋ ਆਰਾਮ ਕਰਨ ਦੇ ਬਾਵਜੂਦ ਵੀ ਦੂਰ ਨਹੀਂ ਹੁੰਦੀ। ਇਸ ਦੇ ਨਾਲ ਮਾਸਪੇਸ਼ੀਆਂ ਵਿੱਚ ਦਰਦ, ਨੀਂਦ ਦੀਆਂ ਸਮੱਸਿਆਵਾਂ ਤੇ ਇਕਾਗਰਤਾ ਦੀ ਘਾਟ ਵਰਗੇ ਲੱਛਣ ਹੋ ਸਕਦੇ ਹਨ। ਇਹ ਲੱਛਣ ਦਿਖਾਈ ਦਿੰਦੇ ਹੀ ਡਾਕਟਰ ਦੀ ਸਲਾਹ ਲਵੋ। ਇਸ ਤੋਂ ਬਚਣ ਲਈ ਮਾਨਸਿਕ ਤਣਾਅ ਤੋਂ ਬਚੋ, ਸੰਤੁਲਿਤ ਰੁਟੀਨ ਰੱਖੋ ਤੇ ਦਿਨ ਵਿੱਚ ਘੱਟੋ-ਘੱਟ ਅੱਧਾ ਘੰਟਾ ਯੋਗਾ ਕਰੋ।
ਮੈਂਟਲ ਸਟ੍ਰੈਸ ਵੀ ਕਰਦਾ ਹੈ ਐਨਰਜੀ ਖਤਮ
ਲਗਾਤਾਰ ਸਟ੍ਰੈਸ, ਚਿੰਤਾ, ਇਮੋਸ਼ਨਲ ਪ੍ਰੈਸ਼ਰ ਮਾਨਸਿਕ ਥਕਾਵਟ ਨੂੰ ਜਨਮ ਦਿੰਦਾ ਹੈ। ਇਸ ਦਾ ਅਸਰ ਹੌਲੀ-ਹੌਲੀ ਸਰੀਰ ਦੀ ਐਨਰਜੀ ‘ਤੇ ਪੈਂਦਾ ਹੈ। ਦੂਜੇ ਪਾਸੇ ਚਿੜਚਿੜਾਪਣ, ਧਿਆਨ ਦੀ ਕਮੀ ਤੇ ਹਰ ਸਮੇਂ ਥਕਾਵਟ ਮਹਿਸੂਸ ਕਰਨਾ ਇਸਦੇ ਆਮ ਲੱਛਣ ਮੰਨੇ ਜਾਂਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























