ਭਾਰਤ ਨੇ 48 ਦੌੜਾਂ ਤੋਂ ਨਿਊਜ਼ੀਲੈਂਡ ਨੂੰ ਪਹਿਲੇ ਟੀ-20 ਮੁਕਾਬਲੇ ਵਿਚ ਹਰਾ ਕੇ ਪੰਚ ਮੈਚਾਂ ਦੀ ਸੀਰੀਜ ਵਿਚ 1-0 ਤੋਂ ਬੜ੍ਹਤ ਬਣਾ ਲਈ। ਬੁੱਧਵਾਰ ਨੂੰ ਖੇਡੇ ਗਏ ਮੁਕਾਬਲੇ ਵਿਚ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 20 ਓਵਰਾਂ ਵਿਚ 7 ਵਿਕਟਾਂ ‘ਤੇ 238 ਦੌੜਾਂ ਬਣਾਈਆਂ। ਜਵਾਬ ਵਿਚ ਨਿਊਜ਼ੀਲੈਂਡ ਦੀ ਟੀਮ 7 ਵਿਕਟਾਂ ‘ਤੇ 190 ਦੌੜਾਂ ਹੀ ਬਣਾ ਸਕੀ। ਉਨ੍ਹਾਂ ਲਈ ਗਲੇਨ ਫਿਲਿਪਸ ਨੇ 78 ਦੌੜਾਂ ਦੀ ਪਾਰੀ ਖੇਡੀ।
ਨਾਗਪੁਰ ਦੇ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਵਿਚ ਭਾਰਤੀ ਟੀਮ ਨੇ ਅਭਿਸ਼ੇਕ ਸ਼ਰਮਾ (84) ਤੇ ਰਿੰਕੂ ਸਿੰਘ (44*) ਦੀ ਤੂਫਾਨੀ ਪਾਰੀਆਂ ਦੀ ਮਦਦ ਨਾਲ 20 ਓਵਰਾਂ ਵਿਚ 7 ਵਿਕਟਾਂ ‘ਤੇ 238 ਦੌੜਾਂ ਬਣਾਈਆਂ। ਇਹ ਟੀ-20 ਅੰਤਰਰਾਸ਼ਟਰੀ ਵਿਚ ਭਾਰਤ ਦਾ ਇਸ ਟੀਮ ਖਿਲਾਫ ਸਭ ਤੋ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ 2023 ਵਿਚ ਨਿਊਜ਼ੀਲੈਂਡ ਖਿਲਾਫ 234/4 ਦਾ ਸਕੋਰ ਬਣਾਇਆ ਸੀ। ਜਵਾਬ ਵਿਚ ਨਿਊਜ਼ੀਲੈਂਡ ਦੀ ਟੀਮ ਨਿਰਧਾਰਤ ਓਵਰਾਂ ਵਿਚ 7 ਵਿਕਟਾਂ ‘ਤੇ 190 ਦੌੜਾਂ ਹੀ ਬਣਾ ਸਕੀ। ਭਾਰਤ ਲਈ ਵਰੁਣ ਚੱਕਰਵਰਤੀ ਤੇ ਸ਼ਿਵਮ ਦੁਬੇ ਨੇ 2-2 ਵਿਕਟਾਂ ਲਈਆਂ ਜਦੋਂ ਕਿ ਅਰਸ਼ਦੀਪ, ਹਾਰਦਿਕ ਪਾਂਡੇਯ ਤੇ ਅਕਸ਼ਰ ਪਟੇਲ ਨੇ 1-1 ਸਫਲਤਾ ਆਪਣੇ ਨਾਂ ਕੀਤੀ।
239 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ‘ਤੇ ਸ਼ੁਰੂ ਤੋਂ ਹੀ ਦਬਾਅ ਸਾਫ ਨਜ਼ਰ ਆਇਆ। ਸ਼ੁਰੂਆਤੀ ਓਵਰਾਂ ਵਿਚ ਭਾਰਤੀ ਗੇਂਦਬਾਜਾਂ ਨੇ ਸਟੀਕ ਲਾਈਨ ਲੈਂਥ ਨਾਲ ਦੌੜਾਂ ਦੀ ਰਫਤਾਰ ‘ਤੇ ਅੰਕੁਸ਼ ਲਗਾਇਆ ਤੇ ਵਿਕਟਾਂ ਲਈਆਂ। ਅਰਸ਼ਦੀਪ ਤੇ ਹਾਰਦਿਕ ਪਾਂਡੇਯ ਨੇ ਸ਼ੁਰੂਆਤੀ ਝਟਕੇ ਦੇ ਕੇ ਕੀਵੀ ਬੱਲੇਬਾਜ਼ਾਂ ਨੂੰ ਬੈਕਫੁੱਟ ‘ਤੇ ਧੱਕ ਦਿੱਤਾ। ਹਾਲਾਂਕਿ ਵਿਚ ਦੇ ਓਵਰਾਂ ਵਿਚ ਗਲੇਨ ਫਿਲਿਪਸ ਨੇ ਮੋਰਚਾ ਸੰਭਾਲਿਆ। ਉਨ੍ਹਾਂ ਨੇ 40 ਗੇਂਦਾਂ ‘ਤੇ 78 ਦੌੜਾਂ ਦੀ ਪਾਰੀ ਖੇਡੀ। ਫਿਲਿਪਸ ਨੂੰ ਮਾਰਕ ਚੈਪਮੈਨ ਦਾ ਚੰਗਾ ਸਾਥ ਮਿਲਿਆ ਤੇ ਦੋਵਾਂ ਵਿਚ 7 ਓਵਰਾਂ ਵਿਚ 79 ਦੌੜਾਂ ਦੀ ਸਾਂਝੇਦਾਰੀ ਹੋਈ ਜਿਸ ਨਾਲ ਮੁਕਾਬਲਾ ਰੋਮਾਂਚਕ ਨਜ਼ਰ ਆਉਣ ਲੱਗਾ।
ਇਹ ਵੀ ਪੜ੍ਹੋ : ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ, 36 ਘੰਟਿਆਂ ‘ਚ 151 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਪਰ ਲਗਾਤਾਰ ਵਧਦੇ ਰਨ ਰੇਟ ਤੇ ਟੀਚੇ ਦੇ ਦਬਾਅ ਵਿਚ ਨਿਊਜੀਲੈਂਡ ਦੇ ਬੱਲੇਬਾਜ਼ ਟਿਕ ਨਹੀਂ ਸਕੇ। ਫਿਲਿਪਸ ਦੇ ਆਊਟ ਹੁੰਦੇ ਹੀ ਦੌੜਾਂ ਦੀ ਰਫਤਾਰ ਫਿਰ ਤੋਂ ਹੌਲੀ ਹੋ ਗਈ। ਭਾਰਤੀ ਸਪਿਨਰਾਂ ਨੇ ਵਿਚ ਦੇ ਓਵਰਾਂ ਵਿਚ ਸ਼ਾਨਦਾਰ ਕੰਟਰੋਲ ਦਿਖਾਇਆ। ਵਰੁਣ ਚੱਕਰਵਰਤੀ ਨੇ ਦੋ ਵਿਕਟਾਂ ਲਈਆਂ ਜਦੋਂ ਕਿ ਸ਼ਿਵਮ ਦੁਬੇ ਨੇ ਵੀ 2 ਵਿਕਟਾਂ ਲਈਆਂ। ਅਕਸ਼ਰ ਪਟੇਲ ਨੇ ਆਪਣੀ ਗੇਂਦਬਾਜ਼ੀ ਨਾਲ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਨਹੀਂ ਦਿੱਤਾ। ਆਖਿਰਕਾਰ ਨਿਊਜ਼ੀਲੈਂਡ ਦੀ ਟੀਮ 20 ਓਵਰਾਂ ਵਿਚ 7 ਵਿਕਟਾਂ ‘ਤੇ 190 ਦੌੜਾਂ ਹੀ ਬਣਾ ਸਕੀ ਤੇ ਭਾਰਤ ਨੇ ਇਹ ਮੁਕਾਬਲੇ 48 ਦੌੜਾਂ ਤੋਂ ਆਪਣੇ ਨਾਂ ਕਰ ਲਿਆ ਤੇ ਸੀਰੀਜ ਵਿਚ 1-0 ਦੀ ਬੜ੍ਹਤ ਬਣਾ ਲਈ।
ਵੀਡੀਓ ਲਈ ਕਲਿੱਕ ਕਰੋ -:
























