ਹੁਸਿ਼ਆਰਪੁਰ ਦੇ ਮੁਹੱਲਾ ਸੈਣੀਆਂ ਵਿਚ ਬੀਤੀ ਰਾਤ ਮਾਮੂਲੀ ਗੱਲ ਤੋਂ ਬਾਅਦ ਇਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਰਾਜੀਵ ਸੈਣੀ ਵਜੋਂ ਹੋਈ ਹੈ, ਜਿਸ ਦੀ ਉਮਰ 48 ਸਾਲ ਦੇ ਕਰੀਬ ਸੀ। ਪੁਲਿਸ ਵਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਚਚੇਰੇ ਭਰਾ ਮੋਹਿਤ ਸੈਣੀ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਮੁਹੱਲੇ ‘ਚ 14 ਸਾਲਾਂ ਬੱਚੇ ਨੂੰ ਕੁਝ ਮੁੰਡੇ ਕੁੱਟ ਰਹੇ ਸਨ। ਜਦੋਂ ਉਹ ਉਸ ਨੂੰ ਛੁਡਵਾਉਣ ਗਏ ਤਾਂ ਇਸ ਦੌਰਾਨ ਦੂਜੀ ਧਿਰ ਨੇ ਕੁਝ ਸਮੇਂ ਬਾਅਦ ਹੀ ਆਪਣੇ ਹੋਰਨਾਂ ਸਾਥੀਆਂ ਦੇ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਰਾਜੀਵ ਸੈਣੀ ਦੇ ਸਿਰ ਤੇ ਖੰਡੇ ਮਾਰੇ ਗਏ ਤ ਫਿਰ ਉਸ ਦੇ ਸਿਰ ਵਿਚ ਮਿੱਟੀ ਦਾ ਕੁਝਾ ਵੀ ਸਿਰ ‘ਚ ਮਾਰਿਆ ਗਿਆ। ਉਸ ਨੂੰ ਜਖਮੀ ਹਾਲਤ ਵਿਚ ਸਿਵਲ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਸ ਦ ਹਾਲਤ ਨੂੰ ਗੰਭੀਰ ਦੇਖਦਿਆਂ ਹੋਇਆਂ ਨਿਜੀ ਹਸਪਤਾਲ ਰੈਫਰ ਕਰ ਦਿੱਤਾ, ਜਿਥੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੁਲਿਸ ਮੁਲਾਜ਼ਮ ਦੀ ਮਾਂ ਸਣੇ ਮੌਤ ਹਾਦਸਾ ਨਹੀਂ… ਸਕੇ ਭਰਾ ਨੇ ਕੀਤਾ ਕਤਲ, ਹੋਇਆ ਵੱਡਾ ਖੁਲਾਸਾ
ਇਸ ਹਮਲੇ ‘ਚ ਮ੍ਰਿਤਕ ਦਾ ਪੁੱਤਰ ਕ੍ਰਿਸ਼ ਸੈਣੀ ਵੀ ਜ਼ਖਮੀ ਹੋਇਆ ਹੈ, ਜਿਸ ਦੇ ਕੰਨ ‘ਤੇ ਗੰਭੀਰ ਸੱਟ ਲੱਗੀ ਹੈ ਤੇ ਉਸ ਦਾ ਚਚੇਰਾ ਭਰਾ ਮੋਹਿਤ ਸੈਣੀ ਵੀ ਜਖਮੀ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
























