ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਤੇ ਰਾਜ ਸਭਾ ਸਾਂਸਦ ਪੀਟੀ ਊਸ਼ਾ ਦੇ ਪਤੀ ਵੀ ਸ਼੍ਰੀਨਿਵਾਸਨ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਪਰਿਵਾਰਕ ਸੂਤਰਾਂ ਮੁਤਾਬਕ ਉਨ੍ਹਾਂ ਦਾ ਦੇਹਾਂਤ ਕੇਰਲ ਦੇ ਕੋਝੀਕੋਡ ਸਥਿਤ ਰਿਹਾਇਸ਼ ‘ਤੇ ਹੋਇਆ। ਉਹ 67 ਸਾਲ ਦੇ ਸਨ।
ਜਾਣਕਾਰੀ ਮੁਤਾਬਕ ਅੱਜ ਸਵੇਰੇ ਸ਼੍ਰੀਨਿਵਾਸਨ ਆਪਣੇ ਘਰ ‘ਤੇ ਅਚਾਨਕ ਬੇਹੋਸ਼ ਹੋ ਕੇ ਡਿੱਗ ਪਏ। ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਉਨ੍ਹਾਂ ਨੂੰ ਬਚਾ ਨਹੀਂ ਸਕੇ। ਘਟਨਾ ਨਾਲ ਪਰਿਵਾਰ ਵਿਚ ਸੋਗ ਦੀ ਲਹਿਰ ਹੈ। ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਟੀ ਊਸ਼ਾ ਨਾਲ ਫੋਨ ‘ਤੇ ਗੱਲਬਾਤ ਕਰਕੇ ਉਨ੍ਹਾਂ ਦੇ ਪਤੀ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨੇ ਇਸ ਮੁਸ਼ਕਲ ਸਮੇਂ ਵਿਚ ਪਰਿਵਾਰ ਪ੍ਰਤੀ ਆਪਣੀ ਹਮਦਰਦੀ ਤੇ ਸਮਰਥਨ ਵੀ ਪ੍ਰਗਟਾਇਆ।
ਇਹ ਵੀ ਪੜ੍ਹੋ : Activate ਹੋਇਆ ਵਿਰਾਟ ਕੋਹਲੀ ਦਾ ਇੰਸਟਾਗ੍ਰਾਮ ਅਕਾਊਂਟ, 27 ਕਰੋੜ ਫਾਲੋਅਰਸ ਨੂੰ ਰਾਹਤ
ਦੱਸ ਦੇਈਏ ਕਿ ਸ਼੍ਰੀਨਿਵਾਸਨ ਕੇਂਦਰ ਸਰਕਾਰ ਦੇ ਸਾਬਕਾ ਕਰਮਚਾਰੀ ਰਹਿ ਚੁੱਕੇ ਸਨ। ਉਹ ਪੀਟੀ ਊਸ਼ਾ ਦੇ ਖੇਡ ਤੇ ਰਾਜਨੀਤਕ ਜੀਵਨ ਵਿਚ ਹਮੇਸ਼ਾ ਉਨ੍ਹਾਂ ਨਾਲ ਖੜ੍ਹੇ ਰਹੇ। ਉਨ੍ਹਾਂ ਨੂੰ ਊਸ਼ਾ ਦੇ ਕਰੀਅਰ ਵਿਚ ਸਭ ਤੋਂ ਮਜ਼ਬੂਤ ਸਹਾਰਾ ਤੇ ਪ੍ਰੇਰਣਾਸਰੋਤ ਮੰਨਿਆ ਜਾਂਦਾ ਸੀ। ਭਾਵੇਂ ਪੀਟੀ ਊਸ਼ਾ ਦਾ ਇਤਿਹਾਸਕ ਖੇਡ ਕਰੀਅਰ ਹੋਵੇ ਜਾਂ ਫਿਰ ਆਈਓਏ ਪ੍ਰਧਾਨ ਤੇ ਰਾਜ ਸਭਾ ਸਾਂਸਦ ਵਜੋਂ ਉਨ੍ਹਾਂ ਦੀ ਮੁੱਖ ਭੂਮਿਕਾ। ਸ਼੍ਰੀਨਿਵਾਸਨ ਹਰ ਮੌਕੇ ਉਨ੍ਹਾਂ ਨਾਲ ਮੌਜੂਦ ਰਹੇ। ਖੇਡ ਜਗਤ ਵਿਚ ਉਨ੍ਹਾਂ ਨੂੰ ਇਕ ਸ਼ਾਂਤ, ਸਹਿਯੋਗੀ ਤੇ ਸਮਰਪਿਤ ਜੀਵਨ ਸਾਥੀ ਵਜੋਂ ਜਾਣਿਆ ਜਾਂਦਾ ਸੀ। ਸ਼੍ਰੀਨਿਵਾਸਨ ਦੇ ਦੇਹਾਂਤ ਦੀ ਖਬਰ ਦੇ ਬਾਅਦ ਖੇਡ ਤੇ ਸਿਆਸੀ ਜਗਤ ਤੋਂ ਸੋਕ ਸੰਦੇਸ਼ਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਤੇ ਕਈ ਦਿੱਗਜ਼ ਖਿਡਾਰੀਆਂ ਤੇ ਸੰਗਠਨਾਂ ਨੇ ਪੀਟੀ ਊਸ਼ਾ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























