ਜੇਕਰ ਤੁਹਾਡਾ ਯੂਰਿਕ ਐਸਿਡ ਵਧਿਆ ਹੋਇਆ ਹੈ ਤੇ ਤੁਸੀਂ ਦਾਲ ਖਾਣਾ ਪੂਰੀ ਤਰ੍ਹਾਂ ਛੱਡ ਚੁੱਕੇ ਹੋ ਤਾਂ ਇਹ ਖਬਰ ਤੁਹਾਡੇ ਲਈ ਜ਼ਰੂਰੀ ਹੈ। ਅਕਸਰ ਹਾਈ ਯੂਰਿਕ ਐਸਿਡ ਵਾਲੇ ਲੋਕ ਇਹ ਮੰਨ ਲੈਂਦੇ ਹਨ ਕਿ ਸਾਰੀਆਂ ਦਾਲਾਂ ਨੁਕਸਾਨਦਾਇਕ ਹੁੰਦੀਆਂ ਹਨ ਪਰ ਮਾਹਿਰ ਅਜਿਹਾ ਨਹੀਂ ਮੰਨਦੇ। ਡਾਈਟੀਸ਼ੀਅਨ ਦਾ ਕਹਿਣਾ ਹੈ ਕਿ ਸਹੀ ਦਾਲ ਤੇ ਸਹੀ ਮਾਤਰਾ ਚੁਣ ਲਈ ਜਾਵੇ ਤਾਂ ਦਾਲ ਪੂਰੀ ਤਰ੍ਹਾਂ ਛੱਡੇ ਬਿਨਾਂ ਵੀ ਡਾਇਟ ਨੂੰ ਮੈਨੇਜ ਕੀਤਾ ਜਾ ਸਕਦਾ ਹੈ। ਯੂਰਿਕ ਐਸਿਡ ਸਰੀਰ ਵਿਚ ਬਣਨ ਵਾਲਾ ਇਕ ਫਾਲਤੂ ਪਦਾਰਥ ਹੈ ਜੋ ਕਿਡਨੀ ਜ਼ਰੀਏ ਬਾਹਰ ਨਿਕਲਦਾ ਹੈ। ਜਦੋਂ ਸਰੀਰ ਵਿਚ ਯੂਰਿਕ ਐਸਿਡ ਵਧਣ ਲੱਗਦਾ ਹੈ ਤਾਂ ਕਿਡਨੀ ਇਸ ਨੂੰ ਠੀਕ ਤਰ੍ਹਾਂ ਤੋਂ ਬਾਹਰ ਨਹੀਂ ਕੱਢ ਪਾਉਂਦੀ ਤਾਂ ਇਸ ਦੀ ਮਾਤਰਾ ਵਧ ਜਾਂਦੀ ਹੈ, ਜਿਸ ਨਾਲ ਜੋੜਾਂ ਵਿਚ ਦਰਦ ਤੇ ਕਿਡਨੀ ਸਟੋਨ ਵਰਗੀਆਂ ਦਿੱਕਤਾਂ ਹੋ ਸਕਦੀਆਂ ਹਨ।
ਮਾਹਿਰ ਦੱਸਦੇ ਹਨ ਕਿ ਜੇਕਰ ਕਿਸੇ ਵਿਅਕਤੀ ਦਾ ਯੂਰਿਕ ਐਸਿਡ ਲੈਵਲ ਬਹੁਤ ਜ਼ਿਆਦਾ ਯਾਨੀ 8 ਮਿਲੀਗ੍ਰਾਮ/ਡੀਐੱਲ ਤੋਂ ਉਪਰ ਹੈ ਤਾਂ ਉਸ ਨੂੰ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਹੈ ਤੇ ਸਿਰਫ ਲੋ-ਪਿਊਰਿਨ ਫੂਡਸ ਹੀ ਲੈਣੇ ਚਾਹੀਦੇ ਹਨ। ਪੀਲੀ ਮੂੰਗ ਦਾਲ ਵਿਚ ਪਿਊਰੀਨ ਦੀ ਮਾਤਰਾ ਸਭ ਤੋਂ ਘੱਟ ਹੁੰਦੀਹੈ। ਇਸ ਵਿਚ 25 ਤੋਂ 25 ਮਿਲੀਗ੍ਰਾਮ ਪਿਊਰੀਨ ਪਾਇਆ ਜਾਂਦਾ ਹੈ। ਇਸ ਨੂੰ ਸੀਮਤ ਮਾਤਰਾ ਵਿਚ ਰੋਜ਼ਾਨਾ ਖਾਧਾ ਜਾ ਸਕਦਾ ਹੈ। ਇਸ ਲਈ ਹਾਈ ਯੂਰਿਕ ਐਸਿਡ ਵਾਲਿਆਂ ਲਈ ਇਹ ਸਭ ਤੋਂ ਸੁਰੱਖਿਅਤ ਮੰਨੀ ਜਾਂਦੀ ਹੈ।
ਮਸੂਰ ਦਾਲ, ਅਰਹਰ ਦਾਲ ਤੇ ਹਰੇ ਛਿਲਕੀ ਵਾਲੀ ਮੂੰਗ ਦਾਲ ਵਿਚ ਪਿਊਰੀਨ ਦੀ ਮਾਤਰਾ 35 ਤੋਂ 50 ਮਿਲੀਗ੍ਰਾਮ ਹੁੰਦੀ ਹੈ। ਇਨ੍ਹਾਂ ਨੂੰ ਹਫਤੇ ਵਿਚ 3 ਤੋਂ 4 ਵਾਰ ਖਾਧਾ ਜਾ ਸਕਦਾ ਹੈ ਪਰ ਇਨ੍ਹਾਂ ਨੂੰ 6 ਤੋਂ 8 ਘੰਟੇ ਭਿਉਂ ਕੇ ਪਕਾਉਣ ਚਾਹੀਦਾ ਹੈ। ਦੂਜੇ ਪਾਸੇ ਲੋਭੀਆ, ਸਾਬੁਤ ਮੂੰਗ, ਕੁਲਥ ਦਾਲ ਤੇ ਸਾਬੁਤ ਦਾਲਾਂ ਵਿਚ ਪਿਊਰੀਨ 60 ਤੋਂ 75 ਮਿਲੀਗ੍ਰਾਮ ਤੱਕ ਹੁੰਦਾ ਹੈ। ਇਨ੍ਹਾਂ ਸੇਵਨ ਹਫਤੇ ਵਿਚ 2 ਤੋਂ 3 ਵਾਰ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ‘ਸਕੂਲਾਂ ‘ਚ ਵਿਦਿਆਰਥਣਾਂ ਨੂੰ ਮੁਫ਼ਤ ਮਿਲਣਗੇ ਸੈਨਟਰੀ ਪੈਡ, ਨਹੀਂ ਤਾਂ ਮਾਨਤਾ ਹੋਵੇਗੀ ਰੱਦ’- ਸੁਪਰੀਮ ਕੋਰਟ ਦਾ ਵੱਡਾ ਫੈਸਲਾ
ਛੋਲੇ, ਰਾਜਮਾਂਹ ਤੇ ਕਾਲਾ ਛੋਲਿਆਂ ਵਿਚ ਪਿਊਰਨ ਦੀ ਮਾਤਰਾ 75 ਤੋਂ90 ਕਿਲੋਗ੍ਰਾਮ ਤੱਕ ਹੁੰਦੀ ਹੈ। ਇਨ੍ਹਾਂ ਦਾ ਸੇਵਨ 10 ਤੋਂ 15 ਦਿਨ ਵਿਚ ਇਕ ਵਾਰ ਹੀ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਦੂਜੇ ਪਾਸੇ ਸੋਇਆਬੀਨ ਤੇ ਸੋਇਆ ਚੰਕਸ ਵਿਚ ਪਿਊਰੀਨ ਦੀ ਮਾਤਰਾ ਸਭ ਤੋਂ ਵਧ ਲਗਭਗ 120 ਤੋਂ 140 ਮਿਲੀਗ੍ਰਾਮ ਹੁੰਦੀ ਹੈ। ਹਾਈ ਐਸਿਡ ਵਾਲਿਆਂ ਨੂੰ ਇਨ੍ਹਾਂ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























