ਆਫਿਸ ਵਿਚ ਆਈ ਗਰਮਾ-ਗਰਮ ਚਾਹ, ਜੋ ਪਲਾਸਟਿਕ ਦੇ ਕੱਪ ਵਿਚ ਸਿੱਧਾ ਤੁਹਾਡੇ ਟੇਬਲ ਤੱਕ ਪਹੁੰਚਦੀ ਹੈ, ਇਹ ਰੋਜ਼ ਦੀ ਆਦਤ ਭਾਵੇਂ ਤੁਹਾਨੂੰ ਸਕੂਨ ਦਿੰਦੀ ਹੈ ਪਰ ਸਿਹਤ ਦੇ ਲਿਹਾਜ਼ ਨਾਲ ਇਹ ਖਤਰੇ ਦੀ ਘੰਟੀ ਵੀ ਹੋ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਗਰਮ ਚਾਹ ਜਦੋਂ ਘੱਟ ਕੁਆਲਿਟੀ ਵਾਲੇ ਪਲਾਸਟਿਕ ਵਿਚ ਪਾਈ ਜਾਂਦੀ ਹੈ ਤਾਂ ਇਹ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ 60 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਵਾਲੀ ਚਾਹ ਘੱਟ ਗੁਣਵੱਤਾ ਵਾਲੇ ਪਲਾਸਟਿਕ ਵਿਚ ਪਾਈ ਜਾਂਦੀ ਹੈ ਤਾਂ ਇਨ੍ਹਾਂ ਵਿਚ ਫਥੈਲੇਟਸ, ਬਿਸਫੇਨਾਲ ਏ ਤੇ ਸਟਾਈਰਿਨ ਵਰਗੇ ਕੈਮੀਕਲ ਸ਼ਾਮਲ ਹੋ ਸਕਦੇ ਹਨ। ਇਹ ਰਸਾਇਣ ਸਰੀਰ ਦੇ ਹਾਰਮੋਨ ਸਿਸਟਮ ਨੂੰ ਪ੍ਰਭਾਵਿਤ ਕਰ ਸਕਦੇ ਹਨ। ਖਾਸ ਤੌਰ ‘ਤੇ ਜੇਕਰ ਕੋਈ ਵਿਅਕਤੀ ਦਿਨ ਵਿਚ ਕਈ ਵਾਰ ਇੰਝ ਹੀ ਚਾਹ ਪੀਂਦਾ ਹੈ ਤਾਂ ਘੱਟ ਮਾਤਰਾ ਵਿਚ ਵੀ ਲਗਾਤਾਰ ਸੰਪਰਕ ਸਰੀਰ ‘ਤੇ ਅਸਰ ਪਾ ਸਕਦਾ ਹੈ।
ਡਾਕਟਰ ਮੁਤਾਬਕ ਇਹ ਰਸਾਇਣ ‘ਐਂਡੋਕ੍ਰਾਈਮ ਡਿਸਰਪਟਸ’ ਦੀ ਤਰ੍ਹਾਂ ਕੰਮ ਕਰਦੇ ਹਨ। ਯਾਨੀ ਇਹ ਸਰੀਰ ਦੇ ਐਸਟ੍ਰੋਜਨ, ਟੇਸਟੋਸਟੇਰੋਨ, ਇੰਸੁਲਿਨ ਤੇ ਥਾਇਰਾਇਡ ਵਰਗੇ ਮਹੱਤਵਪੂਰਨ ਹਾਰਮੋਨ ਦੇ ਸੰਤੁਲਨ ਨੂੰ ਵਿਗਾੜ ਸਕਦੇ ਹਨ। ਇਸ ਨਾਲ ਹਾਰਮੋਲਨ ਅਸੰਤੁਲਨ, ਬਾਂਝਪਣ ਦੀ ਸਮੱਸਿਆ, ਭਾਰ ਵਧਣਾ, ਲਗਾਤਾਰ ਥਕਾਵਟ, ਨੀਂਦ ਨਾਲ ਜੁੜੀਆਂ ਪ੍ਰੇਸ਼ਾਨੀਆਂ, ਇੰਸੁਲਿਨ ਰੇਜੀਸਟੇਂਸ, ਟਾਈਪ-2 ਡਾਇਬੀਟੀਜ਼ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀ ਹਨ।
ਅਧਿਐਨ ਵਿਚ ਦੇਖਿਆ ਗਿਆ ਹੈ ਕਿ ਗਰਮ ਪਦਾਰਥਾਂ ਨਾਲ ਸੰਪਰਕ ਵਿਚ ਆਉਣ ‘ਤੇ ਪਲਾਸਟਿਕ ਨਾਲ ਮਾਈਕ੍ਰੋਪਲਾਸਟਿਕ ਕਣ ਨਿਕਲ ਸਕਦੇ ਹਨ। ਕੁਝ ਸੋਧਾਂ ਮੁਤਾਬਕ ਡਿਸਪੋਜ਼ੇਬਲ ਕੱਪ ਵਿਚ ਦਿੱਤੀ ਗਈ ਚਾਹ ਜਾਂ ਕੌਫੀ ਵਿਚ ਹਜ਼ਾਰਾਂ ਮਾਈਕ੍ਰੋਪਲਾਸਟਿਕ ਕਣ ਮੌਜੂਦ ਹੋ ਸਕਦੇ ਹਨ। ਪ੍ਰਯੋਗਸ਼ਾਲਾ ਤੇ ਪਸ਼ੂ ਅਧਿਐਨਾਂ ਵਿਚ ਵੀ ਇਹ ਸੰਕੇਤ ਮਿਲੇ ਹਨ ਕਿ ਅਜਿਹੇ ਰਸਾਇਣ ਆਕਸੀਡੇਟਿਵ ਸਟ੍ਰੈਸ ਵਧਾ ਕੇ ਡੀਐੱਨਏ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਜੋ ਕੈਂਸਰ ਵਰਗੀ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ। ਲੰਬੇ ਸਮੇਂ ਤੱਕ ਸਿੰਗਲ ਯੂਜ਼ ਪਲਾਸਟਿਕ ਦੇ ਸੰਪਰਕ ਨਾਲ ਸਰੀਰ ਵਿਚ ਪਲਾਸਟਿਕ ਕਣ ਜਮ੍ਹਾ ਹੋ ਸਕਦੇ ਹਨ।
ਇਹ ਵੀ ਪੜ੍ਹੋ : ਸੰਗਰੂਰ ‘ਚ ਵਾਪਰੀ ਵੱਡੀ ਵਾ.ਰ.ਦਾ/ਤ, ਅਣਪਛਾਤਿਆਂ ਨੇ ਨੌਜਵਾਨ ਦਾ ਗੋ.ਲੀ/ਆਂ ਮਾ/ਰ ਕੇ ਕੀਤਾ ਕ.ਤ/ਲ
ਇਕ ਰਿਪੋਰਟਮ ਮੁਤਾਬਕ ਭਾਰਤ ਵਿਚ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਨੇ ਫੂਡ ਗ੍ਰੇਡ ਪਲਾਸਟਿਕ ਦੇ ਇਸਤੇਮਾਲ ਦੀ ਇਜਾਜ਼ਤ ਦਿੱਤੀ ਹੈ ਪਰ ਜ਼ਮੀਨੀ ਪੱਧਰ ‘ਤੇ ਸਸਤਾ ਤੇ ਰਿਸਾਈਕਲਡ ਪਲਾਸਟਿਕ ਹੁਣ ਵੀ ਧੜੱਲੇ ਨਾਲ ਵਰਤੀ ਜਾ ਰਹੀ ਹੈ। ਅਜਿਹੇ ਵਿਚ ਮਾਹਿਰ ਸਲਾਹ ਦਿੰਦੇ ਹਨ ਕਿ ਚਾਹ ਹਮੇਸ਼ਾ ਕੱਚ, ਸਟੀਲ ਦੇ ਭਾਂਡੇ ਵਿਚ ਹੀ ਲਓ। ਕੁਲਹੜ ਜਾਂ ਮਿੱਟੀ ਦੇ ਕੱਪ ਵੀ ਤੁਲਨਾਤਮਕ ਸੁਰੱਖਿਅਤ ਮੰਨੇ ਜਾਂਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























