The administration has issued : ਮੋਹਾਲੀ ਪ੍ਰਸ਼ਾਸਨ ਕਰਫਿਊ ਦੁਆਰਾ ਵਿਚ ਵੱਖ-ਵੱਖ ਸੂਬਿਆਂ ਵਿਚ ਫਸੇ ਲੋਕਾਂ ਨੂੰ ਆਪਣੇ ਸੂਬਿਆਂ/ ਸ਼ਹਿਰਾਂ ਤੱਕ ਪਹੁੰਚਾਉਣ ਲਈ ਸ਼ੁਰੂ ਕੀਤੇ Covidhelp.punjab.gov.in ਪੋਰਟਲ ‘ਤੇ ਭਰਵਾਂ ਹੁੰਗਾਰਾ ਮਿਲਿਆ ਹੈ। ਹੁਣ ਤਕ ਇਸ ਪੋਰਟਲ ‘ਤੇ 24000 ਤੋਂ ਵੱਧ ਅਜਿਹੇ ਵਿਅਕਤੀਆਂ ਨੇ ਰਜਿਸਟਰ ਕਰਵਾਇਆ ਹੈ। ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਦੋ ਦਿਨਾਂ ਦੇ ਅੰਦਰ ਖੁਦ covidhelp.punjab.gov.in ਪੋਰਟਲ ’ਤੇ ਰਜਿਸਟਰ ਕਰਵਾਉਣਗੇ ਉਨ੍ਹਾਂ ਦੀ ਸਕ੍ਰੀਨਿੰਗ ਕਰਕੇ ਅਜਿਹੇ ਵਿਅਕਤੀਆਂ ਦੀ ਨੂੰ ਉਨ੍ਹਾਂ ਵਾਪਿਸ ਭੇਜਣ ਦਾ ਕੰਮ 5 ਮਈ ਤੋਂ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸੇ ਵੀ ਪੁੱਛਗਿੱਛ ਦੇ ਮਾਮਲੇ ਵਿਚ 6284264563 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਕ੍ਰੀਨਿੰਗ ਸਰਟੀਫਿਕੇਟ ਦੇਣ ਵੇਲੇ, ਹਰੇਕ ਵਿਅਕਤੀ / ਸਮੂਹ / ਪਰਿਵਾਰ ਤੋਂ ਉਹਨਾਂ ਦੇ ਆਪਣੇ ਵਾਹਨ ਹੋਣ, ਜਿਸ ਦੁਆਰਾ ਉਹ ਯਾਤਰਾ ਕਰਨਾ ਚਾਹੁੰਦੇ ਹਨ, ਦੇ ਬਦਲ ਬਾਰੇ ਪੁੱਛਿਆ ਜਾਵੇਗਾ। ਜੇ ਉਹ ਆਪਣੇ ਵਾਹਨ ਨਹੀਂ ਲੈ ਸਕਦੇ ਜਾਂ ਆਪਣੀ ਗੱਡੀ ਵਿਚ ਸਫ਼ਰ ਨਹੀਂ ਕਰਨਾ ਚਾਹੁੰਦੇ, ਤਾਂ ਉਨ੍ਹਾਂ ਨੂੰ ਇਹ ਤਰਜੀਹ ਦੇਣ ਲਈ ਕਿਹਾ ਜਾਵੇਗਾ ਕਿ ਕੀ ਉਹ ਰੇਲ ਜਾਂ ਸੜਕ ਰਾਹੀਂ ਯਾਤਰਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਰੇਲ / ਰੋਡ ਦਾ ਵਿਕਲਪ ਦੇਣਾ ਜ਼ਿਲ੍ਹਾ ਪ੍ਰਸ਼ਾਸਨ ਦਾ ਅਧਿਕਾਰ ਹੋਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਲੋਕ ਆਪਣੇ ਵਾਹਨਾਂ ਰਾਹੀਂ ਜਾਣ ਦੇ ਚਾਹਵਾਨ ਹਨ, ਉਨ੍ਹਾਂ ਨੂੰ ਐਸਐਮਐਸ ਭੇਜਿਆ ਜਾਵੇਗਾ ਅਤੇ ਉਨ੍ਹਾਂ ਨੂੰ ਕੋਵਾ ਐਪ / ਲਿੰਕ ‘ਤੇ ਕਰਫਿਊ ਦੌਰਾਨ ਜਾਣ ਲਈ ਪਾਸ ਲੈਣ ਲਈ ਅਰਜ਼ੀ ਦੇਣ ਲਈ ਕਿਹਾ ਜਾਵੇਗਾ। ਰੇਲਗੱਡੀਆਂ ਰਾਹੀਂ ਭੇਜਣ ਲਈ ਜਿਹੜੀ ਸੂਚੀ ਡੀ.ਸੀ. ਵੱਲੋਂ ਅੰਤਿਮ ਰੂਪ ਦੇ ਕੇ ਤਿਆਰ ਕੀਤੀ ਹੋਵੇਗੀ, ਉਨ੍ਹਾਂ ਨੂੰ ਵੀ ਐਸਐਮਐਸ ਰਾਹੀ ਰੇਲਵੇ ਦੀ ਸਮਾਂ / ਰਵਾਨਗੀ / ਕੋਚ ਦੀ ਜਾਣਕਾਰੀ ਦਿੱਤੀ ਜਾਵੇਗੀ। ਐਸਐਮਐਸ ਅਜਿਹੇ ਲੋਕਾਂ ਦੀ ਰਿਹਾਇਸ਼ ਤੋਂ ਰੇਲਵੇ ਸਟੇਸ਼ਨ ਤੱਕ ਕਰਫਿਊ ਪਾਸ ਦਾ ਕੰਮ ਕਰੇਗਾ। ਜਿਹੜੇ ਉਕਤ ਦੋ ਕੈਟਾਗਰਿਆਂ ਤੋਂ ਵਿਚ ਨਹੀਂ ਆਉਂਦੇ ਹਨ, ਉਨ੍ਹਾਂ ਨੂੰ ਚਾਹਵਾਨ ਪ੍ਰਾਈਵੇਟ ਬੱਸ ਆਪਰੇਟਰਾਂ ਦੀ ਨੰਬਰਾਂ ਦੀ ਸੂਚੀ ਪ੍ਰਤੀ ਕਿਲੋਮੀਟਰ ਕੀਮਤ ਦੇ ਹਿਸਾਬ ਨਾਲ ਐਸਐਮਐਸ ਰਾਹੀਂ ਭੇਜ ਦਿੱਤੀ ਜਾਵੇਗੀ। ਇਕ ਵਾਰ ਜਦੋਂ ਕਿਸੇ ਨਿੱਜੀ ਵਾਹਨ ਦੁਆਰਾ ਜਾਣ ਲਈ ਇਕ ਗਰੁੱਪ ਬਣ ਜਾਂਦਾ ਹੈ, ਉਸ ਗਰੁੱਪ ਦੇ ਮੈਂਬਰਾਂ ਦੇ ਫੋਨ ਨੰਬਰਾਂ ਰਾਹੀਂ ਕਿਸੇ ਪ੍ਰਾਈਵੇਟ ਆਪਰੇਟਰ ਨਾਲ ਗੱਲਬਾਤ ਕਰਕੇ ਉਸ ਪ੍ਰਾਈਵੇਟ ਆਪਰੇਟਰ ਨੂੰ ਕੋਵਾ ਐਪ / ਲਿੰਕ ਰਾਹੀਂ ਕਰਫਿਊ ਪਾਸ ਲਈ ਅਰਜ਼ੀ ਦੇਣ ਲਈ ਸੂਚਿਤ ਕੀਤਾ ਜਾਵੇਗਾ।