US coronavirus vaccine: ਵਾਸ਼ਿੰਗਟਨ: ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜ ਰਹੇ ਦੇਸ਼ਾਂ ਨੂੰ ਇਲਾਜ ਲਈ ਹਾਲੇ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ. ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਮੀਦ ਜਤਾਈ ਹੈ ਕਿ ਇਸ ਸਾਲ ਦੇ ਅੰਤ ਤੱਕ ਇਸਦਾ ਟੀਕਾ ਬਣ ਜਾਵੇਗਾ । ਟਰੰਪ ਨੇ ਐਤਵਾਰ ਨੂੰ ਇੱਕ ਪ੍ਰੋਗਰਾਮ ਦੌਰਾਨ ਕਿਹਾ, ਮੈਂ ਮੰਦਾ ਹਾਂ ਕਿ ਸਾਡੇ ਕੋਲ ਇਸ ਸਾਲ ਦੇ ਅੰਤ ਤੱਕ ਕੋਰੋਨਾ ਦਾ ਟੀਕਾ ਹੋਵੇਗਾ । ਉਨ੍ਹਾਂ ਨੇ ਪੂਰੇ ਵਿਸ਼ਵਾਸ ਨਾਲ ਇਸ ਬਾਰੇ ਗੱਲ ਆਖੀ ਹੈ ।
ਮਹਾਂਮਾਰੀ ਦੇ ਵਿਰੁੱਧ ਟੀਕਾ ਤਿਆਰ ਕਰਨ ਲਈ ਕਈ ਥਾਵਾਂ ‘ਤੇ ਮੈਡੀਕਲ ਪ੍ਰੋਗਰਾਮ ਵੀ ਸ਼ੁਰੂ ਕੀਤੇ ਗਏ ਹਨ । ਬ੍ਰਿਟੇਨ ਵਿੱਚ ਕੋਵਿਡ-19 ਲਈ ਟੀਕੇ ਦਾ ਕਲੀਨਿਕਲ ਟ੍ਰਾਇਲ ਸ਼ੁਰੂ ਹੋ ਗਿਆ ਹੈ । ਇਸ ਕੰਮ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀ ਅੰਜ਼ਾਮ ਦੇ ਰਹੇ ਹਨ । ਇਸ ਤੋਂ ਇਲਾਵਾ ਯੂਰਪ ਤੋਂ ਬਾਹਰ ਕਈ ਦੇਸ਼ਾਂ ਨੇ ਵੀ ਟੀਕੇ ਬਾਰੇ ਖੋਜ ਵਧਾ ਦਿੱਤੀ ਹੈ ।
ਇੱਕ ਅਖਬਾਰ ਦੀ ਰਿਪੋਰਟ ਅਨੁਸਾਰ ਸਿਰਫ ਅਮਰੀਕਾ ਦੀ ਲੈਬੋਰਟਰੀ ਵਿੱਚ 115 ਵੈਕਸੀਨ ਪ੍ਰਾਜੈਕਟਾਂ ‘ਤੇ ਕੰਮ ਚੱਲ ਰਿਹਾ ਹੈ । ਅਪ੍ਰੈਲ ਦੇ ਅਖੀਰ ਵਿੱਚ ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰਸ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਮਹਾਂਮਾਰੀ ਦੀ ਵੈਕਸੀਨ ਜਦੋਂ ਵੀ ਵਿਕਸਤ ਹੁੰਦੀ ਹੈ ਤਾਂ ਉਸਨੂੰ ਪੂਰੀ ਦੁਨੀਆ ਨੂੰ ਉਪਲਬਧ ਕਰਵਾਇਆ ਜਾਵੇਗਾ । ਇਸ ਸਮੇਂ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਹਾਂਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 67 ਹਜ਼ਾਰ ਨੂੰ ਪਾਰ ਕਰ ਗਈ ਹੈ, ਜਦਕਿ ਪੀੜਤ ਲੋਕਾਂ ਦੀ ਗਿਣਤੀ 11 ਲੱਖ ਤੋਂ ਉਪਰ ਹੈ ।
ਦੱਸ ਦੇਈਏ ਕਿ ਅਮਰੀਕਾ ਵਿੱਚ ਇਸ ਬਿਮਾਰੀ ਦੇ ਸਭ ਤੋਂ ਵੱਧ 11,56,900 ਮਾਮਲੇ ਹਨ ਅਤੇ 67,450 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਨੇ ਪਿਛਲੇ ਮਹੀਨੇ ਆਪਣੇ ਕੋਰੋਨਾ ਟੀਕੇ ਦੀ ਜਾਂਚ ਸ਼ੁਰੂ ਕੀਤੀ ਸੀ । ਰਸ਼ੀਅਨ ਵਾਇਰੋਲੌਜੀ ਰਿਸਰਚ ਸੈਂਟਰ ਵੈਕੇਟਰ ਦੇ ਮੁਖੀ, ਰਿਨੈਟ ਮੈਸੀਓਕੋਵ ਨੇ ਅਪ੍ਰੈਲ ਦੇ ਅਰੰਭ ਵਿੱਚ ਕਿਹਾ ਸੀ ਕਿ ਰੂਸ ਵਿੱਚ ਕੋਰੋਨਾ ਵਾਇਰਸ ਦੇ ਟੀਕੇ ਦਾ ਪ੍ਰੀਖਣ ਜੂਨ ਦੀ ਸ਼ੁਰੂਆਤ ਵਿੱਚ ਹੋਵੇਗਾ।