A father and son : ਥਾਣਾ ਸਦਰ ਦੇ ਪਿੰਡ ਢੁੱਡੀ ਵਿਚ ਵੀਰਵਾਰ ਰਾਤ ਸ਼ਰਾਬ ਪੀ ਕੇ ਗਾਲ੍ਹਾਂ ਕੱਢਣ ਅਤੇ ਪੁਰਾਣੀ ਰੰਜਿਸ਼ ਕਾਰਨ ਇਕ ਨੌਜਵਾਨ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਪਿੰਡ ਢੁੱਡੀ ਸੁਖਦੇਵ ਸਿੰਘ (24) ਪੁੱਤਰ ਛਿੰਦਾ ਸਿੰਘ ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਦੇ ਬਿਆਨ ‘ਤੇ ਉਸ ਦੇ ਗੁਆਂਢ ਵਿਚ ਰਹਿੰਦੇ ਬੰਤ ਸਿੰਘ , ਉਸ ਦੇ ਦੋ ਬੇਟਿਆਂ ਗੁਰਜੰਟ ਸਿੰਘ ਜੰਟੀ ਤੇ ਨਿਰਮਲ ਸਿੰਘ, ਜਸਜੀਤ ਸਿੰਘ ਜੱਗੀ ਤੇ ਬਿੱਲਾ ਖਿਲਾਫ ਕੇਸ ਦਰਜ ਕੀਤਾ ਹੈ।
ਪੁਲਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਚ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਛਿੰਦਾ ਸਿੰਘ ਦੀ ਮੌਤ ਹੋ ਚੁੱਕੀ ਹੈ। ਉਸ ਦੇ ਦੋ ਬੇਟੇ ਤੇ ਦੋ ਬੇਟੀਆਂ ਹਨ ਜਿਨ੍ਹਾਂ ਵਿਚੋਂ ਕੁੜੀਆਂ ਵਿਆਹੀਆਂ ਹੋਈਆਂ ਹਨ ਤੇ ਬੇਟੇ ਸੁਖਦੇਵ ਸਿੰਘ ਤੇ ਗੁਰਭੇਜ ਸਿੰਘ ਕੁਆਰੇ ਹਨ। ਵੱਡਾ ਬੇਟਾ ਸੁਖਦੇਵ ਸਿੰਘ ਨੂੰ ਸ਼ਰਾਬ ਪੀਣ ਦੀ ਆਦਤ ਹੈ। ਉਹ ਆਮ ਤੌਰ ‘ਤੇ ਆਪਣੀ ਕੁੜੀ ਦੇ ਪਿੰਡ ਟਹਿਣਾ ਵਿਚ ਰਹਿੰਦੀ ਹੈ ਤੇ ਵੀਰਵਾਰ ਨੂੰ ਸਵੇਰੇ 11 ਵਜੇ ਪਿੰਡ ਢੁੱਡੀ ਆਈ ਸੀ। ਉਸ ਸਮੇਂ ਉਸ ਦਾ ਬੇਟਾ ਸੁਖਦੇਵ ਸਿੰਘ ਸ਼ਰਾਬ ਪੀ ਕੇ ਗਲੀ ਵਿਚ ਬੋਲ ਰਿਹਾ ਸੀ ਜਿਸ ਨੂੰ ਉਹ ਫੜ ਕੇ ਘਰ ਲੈ ਆਈ। ਸ਼ਾਮ ਨੂੰ 7.30 ਵਜੇ ਸੁਖਦੇਵ ਸਿੰਘ ਗਲੀ ਵਿਚ ਚਲਾ ਗਿਆ ਤੇ ਗੁਆਂਢ ਵਿਚ ਰਹਿੰਦੇ ਜਗਜੀਤ ਸਿੰਘ ਜੱਗੀ ਨਾਲ ਬੋਲਣ ਲੱਗਾ।
ਬੰਤ ਸਿੰਘ, ਉਸ ਦਾ ਪੁੱਤਰ ਗੁਰਜੰਟ ਸਿੰਘ ਜੰਟੀ ਤੇ ਨਿਰਮਲ ਸਿੰਘ ਜੱਗੀ ਦਾ ਭਰਾ ਬਿੱਲਾ ਵੀ ਉਥ ਕਸੀਆ ਤੇ ਬੇਸਬਾਲ ਲੈ ਕੇ ਆ ਗਏ ਤੇ ਕਹਿਣ ਲੱਗੇ ਕਿ ਅੱਜ ਉਹ ਉਸ ਨੂੰ ਸਬਕ ਸਿਖਾਉਣਗੇ। ਪਰਮਜੀਤ ਕੌਰ ਨੇ ਦੱਸਿਆ ਕਿ ਦੋਸ਼ੀਆਂ ਨੇ ਉਸ ਦੇ ਸਿਰ ‘ਤੇ ਕਈ ਵਾਰ ਕੀਤੇ ਜਿਸ ਕਾਰਨ ਉਹ ਜ਼ਮੀਨ ‘ਤੇ ਡਿੱਗ ਗਿਆ। ਪਿੰਡ ਦੇ ਵਿਅਕਤੀ ਦੇ ਫੋਨ ਕਰਨ ‘ਤੇ ਐਂਬੂਲੈਂਸ ਆਈ ਤਾਂ ਉਹ ਆਪਣੀ ਬੇਟੀ ਤੇ ਜਵਾਈ ਨੂੰ ਲੈ ਕੇ ਉਸ ਨੂੰ ਮੈਡੀਕਲ ਕਾਲਜ ਹਸਪਤਾਲ ਲੈ ਆਈ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਮਜੀਤ ਕਰ ਨੇ ਦੱਸਿਆ ਕਿ ਉਨ੍ਹਾਂ ਦੀ ਦੋਸ਼ੀਆਂ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਹੈ ਤੇ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਹੈ। ਥਾਣਾ ਸਦਰ ਇੰਚਾਰਜ ਐੱਸ. ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬਿਆਨ ਦੇ ਆਧਾਰ ‘ਤੇ 5 ਦੋਸ਼ੀਆਂ ਖਿਲਾਫ ਕੇਸ ਦਰਜ ਰ ਲਿਆ ਹੈ। ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।