Punjab Police Reveals : ਗੈਂਗਸਟਰ ਬਲਜਿੰਦਰ ਸਿੰਘ ਉਰਫ ਬਿੱਲਾ ਕੋਲ ਦੋ ਡਰੰਮ ਗੰਨ ਮਸ਼ੀਨ ਦੇਖ ਕੇ ਪੰਜਾਬ ਪੁਲਿਸ ਵੀ ਹੈਰਾਨ ਹੈ। ਯੂ. ਐੱਸ. ਸੀਕ੍ਰੇਟ ਸਰਵਿਸ ਦੇ ਜਰਮਨ ਮੇਡ ਐੱਸ. ਆਈ. ਜੀ. ਸੁਏਰ ਅਤੇ ਆਸਟ੍ਰੀਆ ਮੇਡ ਗਲਾਕ ਪਿਸਤੌਲ ਦੀ ਬਰਾਮਦਗੀ ਕਿਸੇ ਵੱਡੀ ਅਨਹੋਣੀ ਵਲ ਇਸ਼ਾਰਾ ਕਰ ਰਹੀ ਹੈ। ਜਾਣਕਾਰੀ ਅਨੁਸਾਰ ਅੱਤਵਾਦ ਦੇ ਕਾਲੇ ਦੌਰ ਦੌਰਾਨ ਹੀ ਕਿਸੇ ਅੱਤਵਾਦੀ ਕੋਲ ਡਰੰਮ ਗੰਨ ਮਸ਼ੀਨ ਮਿਲੀ ਸੀ। ਉਸ ਤੋਂ ਬਾਅਦ ਹੁਣ ਪਹਿਲੀ ਵਾਰ ਪੰਜਾਬ ਪੁਲਿਸ ਦੇ ਹੱਥ ਡਰੰਮ ਗੰਨ ਮਸ਼ੀਨ ਲੱਗੀ ਹੈ ਜੋ ਵੀ ਇਕ ਨਹੀਂ ਸਗੋਂ ਦੋ ਹਨ। ਇਹ ਗੱਲ ਇਸ ਪਾਸੇ ਇਸ਼ਾਰਾ ਕਰਦੀ ਹੈ ਕਿ ਇਨ੍ਹਾਂ ਹਥਿਆਰਾਂ ਦੇ ਪਿੱਛੇ ਕਿਤੇ ਨਾ ਕਿਤੇ ਪਾਕਿਸਤਾਨ ਖੁਫੀਆ ਏਜੰਸੀ ISI ਦਾ ਹੱਥ ਹੈ।
ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਪਹਿਲਾਂ ਹੀ ਖੁਲਾਸਾ ਕਰ ਚੁਕੇ ਹਨ ਕਿ ਬਿੱਲਾ ਦੇ ਪਾਕਿਸਤਾਨੀ ਨਾਜਾਇਜ਼ ਹਥਿਆਰਾਂ ਦੀ ਸਮਗਲਿੰਗ ਦਾ ਸਬੰਧ ਹੈ, ਉਥੇ ਪਾਕਿਸਤਾਨ ਵਿਚ ਸ਼ਰਨ ਲਈ ਬੈਠੇ ਕੇ. ਐੱਲ. ਐੱਫ ਅਤੇ ਕੇ. ਜੈੱਡ. ਐੱਫ. ਸੰਗਠਨ ਨਾਲ ਵੀ ਮੇਜੋਲ ਹੈ। ਅਜਿਹੇ ਵਿਚ ਇੰਨੀ ਵੱਡੀ ਗਿਣਤੀ ਵਿਚ ਹਥਿਆਰ, ਗੋਲੀ-ਸਿੱਕਾ, ਡਰੱਗ ਮਨੀ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਹੀ ਲਿਆਏ ਹਨ ਜਿਸ ਨੂੰ ਪੰਜਾਬ ਪੁਲਿਸ ਸਮੇਤ ਖੁਫੀਆ ਏਜੰਸੀਆਂ ਨੂੰ ਟ੍ਰੇਸ ਕਰਨਾ ਬਹੁਤ ਜ਼ਰੂਰੀ ਹੈ।
ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਪਿੰਡ ਕਮਲਾਪੁਰ-ਮੋਠਾਂਵਾਲਾ ਵਿਚ ਪੰਜਾਬ ਪੁਲਿਸ ਦੀ ਆਰਗਨਾਈਜ਼ ਕ੍ਰਾਈਮ ਕੰਟਰੋਲ ਯੂਨਿਟ (ਓ. ਸੀ. ਸੀ. ਯੂ), ਕਾਊਂਟਰ ਇੰਟੈਲੀਜੈਂਸ ਜਲੰਧਰ ਤੇ ਜਿਲ੍ਹਾ ਕਪੂਰਥਲਾ ਪੁਲਿਸ ਨੇ ਬਹੁਤ ਗੰਭੀਰਤਾ ਨਾਲ ਮਿਸ਼ਨ ਨੂੰ ਸਫਲ ਤਾਂ ਕਰ ਲਿਆ ਹੈ ਪਰ ਨਾਲ ਹੀ ਜਾਂਚ ਨੂੰ ਵੀ ਅੱਗੇ ਜਾਰੀ ਰੱਖਣਾ ਪਵੇਗਾ ਤਾਂ ਜੋ ਇਨ੍ਹਾਂ ਦੇ ਆਉਣ ਵਾਲੇ ਮਕਸਦਾਂ ਦਾ ਪਰਦਾਫਾਸ਼ ਹੋ ਸਕੇ। ਵੱਡਾ ਸਵਾਲ ਇਹ ਹੈ ਕਿ ਕਰਫਿਊ ਦੌਰਾਨ ਇੰਨਾ ਵੱਡਾ ਸਮੂਹ ਪਿੰਡ ਮੋਠਾਂਵਾਲ ਵਿਖੇ ਕਿਵੇਂ ਪਹੁੰਚਿਆ। ਜਿਕਰਯੋਗ ਹੈ ਕਿ 25 ਅਪ੍ਰੈਲ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ ਗ੍ਰਿਫਤਾਰ ਅੱਤਵਾਦੀ ਨਾਇਕੂ ਨਾਲ ਹਿਲਾਲ ਅਹਿਮਦ ਵਾਗੇ ਨੂੰ ਰਕਮ ਦੇਣ ਆਏ ਦੋ ਮਦਦਗਾਰਾਂ ਨੂੰ ਗ੍ਰਿਫਤਾਰ ਕੀਤਾ ਸੀ. ਉਸ ਤੋਂ ਬਾਅਦ ਇੰਨਾ ਜਿਆਦਾ ਹਥਿਆਰ ਬਰਾਮਦ ਹੋਏ ਹਨ। SSP ਕਪੂਰਥਲਾ ਸਤਿੰਦਰ ਸਿੰਘ ਨੇ ਕਿਹਾ ਕਿ ਹੁਣ ਇਸ ਗੰਭੀਰ ਮੁੱਦੇ ਬਾਰੇ ਕੁਝ ਵੀ ਕਹਿਣਾ ਜਲਦਬਾਜੀ ਹੋਵੇਗੀ।