NTA instructs students : MBBS ਦੇ ਦਾਖਲੇ ਲਈ ਨੀਟ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ NTA ਨੇ ਇਕ ਅਲਰਟ ਜਾਰੀ ਕੀਤਾ ਹੈ। ਲਗਭਗ 15.93 ਲੱਖ ਵਿਦਿਆਰਥੀ ਇਸ ਦੀ ਤਿਆਰੀ ਵਿਚ ਜੁਟੇ ਹੋਏ ਹਨ। ਐੱਨ. ਟੀ. ਏ. ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਫਵਾਹਾਂ ਤੋਂ ਬਚਣ ਨੂੰ ਕਿਹਾ ਹੈ। ਐੱਨ. ਟੀ. ਏ. ਦੇ ਡਾਇਰੈਕਟਰ ਡਾ. ਵਿਨੀਤ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਬਹੁਤ ਸਾਰੇ ਵਿਦਿਆਰਥੀਆਂ ਨੂੰ SMS ਰਾਹੀਂ ਜਾਂ ਈ-ਮੇਲ ਰਾਹੀਂ ਅਰਜੀਆਂ ਮੰਗੀਆਂ ਜਾ ਰਹੀਆਂ ਹਨ ਪਰ ਉਨ੍ਹਾਂ ਨੇ ਕਿਹਾ ਕਿ ਇਹ ਸਾਰਾ ਕੁਝ ਫੇਕ ਹੈ। ਇਨ੍ਹਾਂ ’ਤੇ ਵਿਸ਼ਵਾਸ ਨਾ ਕਰੋ।
ਵਿਨੀਤ ਜੋਸ਼ੀ ਨੇ ਦੱਸਿਆ ਕਿ ਜੇਕਰ ਕਿਸੇ ਵਿਦਿਆਰਥੀ ਨੂੰ NIT ਸਬੰਧੀ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਉਹ ਸਬੰਧਤ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦੇ ਹਨ। ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਉਹ ਇਸ ਤਰ੍ਹਾਂ ਦੀ ਕਿਸੇ ਵੀ ਫੋਨ ਕਾਲ ਜਾਂ ਈ-ਮੇਲ ਦਾ ਜਵਾਬ ਨਾ ਦੇਣ ਕਿਉਂਕਿ ਇਹ ਸਾਰੀਆਂ ਫਰਜੀ ਹਨ। ਲੋਕਡਾਊਨ ਕਾਰਨ ਜਿਆਦਾਤਰ ਕੰਮ ਆਨਲਾਈਨ ਹੋ ਰਹੇ ਹਨ ਤੇ ਸੋਸ਼ਲ ਮੀਡੀਆ ਦਾ ਇਸਤੇਮਾਲ ਇਸ ਕੰਮ ਲਈ ਜਿਆਦਾ ਕੀਤਾ ਜਾ ਰਿਹਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦਾ ਇਸਤੇਮਾਲ ਗਲਤ ਅਫਵਾਹਾਂ ਨੂੰ ਫੈਲਾਉਣ ਲਈ ਕਰਦੇ ਹਨ, ਜੋ ਕਿ ਸਰਾਸਰ ਗਲਤ ਹੈ। NTA ਨੇ ਕਿਹਾ ਕਿ ਜੇਕਰ ਕੋਈ ਈ-ਮੇਲ ਰਾਹੀਂ ਜਾਂ SMS ਰਾਹੀਂ ਕੋਈ ਗਲਤ ਜਾਣਕਾਰੀ ਲੀਕਆਊਟ ਕਰਦਾ ਹੈ ਤਾਂ ਫੜੇ ਜਾਣ ’ਤੇ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।