14 RPF jawans found corona positive : ਭਾਰਤ ਵਿਚ ਵੱਖ-ਵੱਖ ਸੂਬਿਆਂ ਵਿਚ ਫਸੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਸਰਕਾਰ ਵੱਲੋਂ ਮੁਸਾਫਰ ਟ੍ਰੇਨ ਦੀ ਸ਼ੁਰੂਆਤ ਹੋ ਰਹੀ ਹੈ ਇਸ ਦੌਰਾਨ ਲੁਧਿਆਣਾ ਤੋਂ ਇਕ ਚਿੰਤਾਜਨਕ ਖਬਰ ਸਾਹਮਣੇ ਆਈ ਹੈ, ਜਿਥੇ ਆਰਪੀਐਫ ਦੇ 14 ਜਵਾਨ ਪੰਜਾਬ ਦੇ ਲੁਧਿਆਣਾ ਜ਼ਿਲੇ ਵਿੱਚ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਹੁਣ ਤੱਕ ਆਈ ਖ਼ਬਰਾਂ ਅਨੁਸਾਰ ਇਹ ਸਾਰੇ ਨੌਜਵਾਨ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਲੱਗੀਆਂ ਟ੍ਰੇਨਾਂ ਵਿਚ ਡਿਊਟੀ ’ਤੇ ਤਾਇਨਾਤ ਸਨ। ਟ੍ਰੇਨ ਦੇ ਸਫਰ ਵਿਚ ਹੀ ਇਨ੍ਹਾਂ ਜਵਾਨਾਂ ਦੇ ਕੋਰੋਨਾ ਤੋਂ ਇਨਫੈਕਟਿਡ ਹੋਣ ਦੀ ਕਿਆਸ ਲਗਾਏ ਜਾ ਰਹੇ ਹਨ।
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਚ 111 ਸੈਂਪਲ ਭੇਜੇ ਗਏ ਸਨ, ਜਿੰਨਾਂ ਵਿਚ 17 ਮਰੀਜ਼ਾਂ ਦੇ ਟੈਸਟ ਪਾਜੀਟਿਵ ਆਏ ਹਨ। ਹਾਲੇ ਤੱਕ ਮਿਲੀ ਜਾਣਕਾਰੀ ਅਨੁਸਾਰ 14 ਆਰਪੀਐਫ ਦੇ ਜਵਾਨ, ਦੋ ਮਜਨੂੰ ਦਾ ਟਿੱਲਾ ਦਿੱਲੀ ਦੇ ਰਹਿਣ ਵਾਲੇ ਅਤੇ ਜਲੰਧਰ ਵਾਸੀ 91 ਸਾਲਾ ਬਜੁਰਗ ਦੀ ਰਿਪੋਰਟ ਪਾਜੀਟਿਵ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਰੇਲਵੇ ਪੁਲਿਸ ਸਪੈਸ਼ਲ ਫੋਰਸ ਦੇ 40 ਵਿਅਕਤੀਆਂ ਨੂੰ ਸੱਤ ਮਈ ਨੂੰ ਪ੍ਰਵਾਸੀ ਮਜ਼ਦੂਰਾਂ ਲਈ ਸਪੈਸ਼ਲ ਟ੍ਰੇਨ ਦੀ ਡਿਊਟੀ ਲਈ ਲੁਧਿਆਣਾ ਲਿਆਂਦਾ ਗਿਆ ਸੀ। ਜਿਨ੍ਹਾਂ ਵਿਚੋਂ ਦੋ ਜਵਾਨ 9 ਮਈ ਨੂੰ ਕੋਰੋਨਾ ਪਾਜ਼ੀਟਿਵ ਪਾਏ ਗਏ। ਇਸ ਤੋਂ ਬਾਅਦ 38 ਸਿਪਾਹੀਆਂ ਦਾ ਨਮੂਨਾ ਲਿਆ ਗਿਆ ਅਤੇ ਸਾਰਿਆਂ ਨੂੰ ਕੁਆਰੰਟਾਨ ਦੇ ਹਸਪਤਾਲ ਭੇਜ ਦਿੱਤਾ ਗਿਆ।
ਜਾਂਚ ਰਿਪੋਰਟ ਵਿੱਚ ਇਹ ਪਾਇਆ ਗਿਆ ਹੈ ਕਿ ਇਨ੍ਹਾਂ ਵਿੱਚੋਂ 14 ਰਿਪੋਰਟਾਂ ਸਕਾਰਾਤਮਕ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 38 ਲੋਕਾਂ ਨੂੰ ਰੇਲਵੇ ਸਟੇਸ਼ਨ ‘ਤੇ ਟੀਟੀਈ ਰੈਸਟ ਰੂਮ ਦੇ ਇਕ ਵੱਡੇ ਹਾਲ ਵਿਚ ਰੱਖਿਆ ਗਿਆ । ਜ਼ਿਕਰਯੋਗ ਹੈ ਕਿ ਹੁਣ ਕਰੋਨਾ ਵਾਇਰਸ ਦਾ ਡਰ ਵੱਡੀ ਗਿਣਤੀ ਵਿਚ ਉਨ੍ਹਾਂ ਮਜ਼ਦੂਰਾਂ ਵਿਚ ਵੀ ਜਤਾਇਆ ਜਾ ਰਿਹਾ ਹੈ ਜਿੱਥੇ ਇਹ ਜਵਾਨ ਡਿਊਟੀ ਤੇ ਮੌਜੂਦ ਸਨ।