9 reported including 5 month : ਜਲੰਧਰ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ’ਚ ਦਿਨ-ਬ-ਦਿਨ ਵੱਡੀ ਗਿਣਤੀ ’ਚ ਵਾਧਾ ਹੁੰਦਾ ਜਾ ਰਿਹਾ ਹੈ। ਮੰਗਲਵਾਰ ਨੂੰ ਜਲੰਧਰ ’ਚ ਕੁਲ 9 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ ਇਕ 5 ਮਹੀਨਿਆਂ ਦਾ ਬੱਚਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਹੁਣ ਜਲੰਧਰ ਵਿਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 197 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ 9 ਮਾਮਲਿਆਂ ਵਿਚੋਂ 8 ਮਾਮਲੇ ਗੁੱਜਾਪੀਰ ਰੋਡ ਦੇ ਦੱਸੇ ਜਾ ਰਹੇ ਹਨ, ਜੋਕਿ ਇਕ ਪਹਿਲਾਂ ਤੋਂ ਹੀ ਕੋਰੋਨਾ ਪਾਜ਼ੀਟਿਵ ਆਈ ਔਰਤ ਦੇ ਸੰਪਰਕ ਵਾਲੇ ਹਨ।
ਇਥੇ ਦੱਸਣਯੋਗ ਹੈ ਕਿ ਅੱਜ ਦੇ ਪਾਜ਼ੀਟਿਵ ਆਏ ਮਾਮਲਿਆਂ ਵਿਚ ਇਕ 5 ਮਹੀਨਿਆਂ ਦੇ ਬੱਚੇ ਸਣੇ 2 ਮਰਦ ਅਤੇ 6 ਔਰਤਾਂ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ ਅੱਜ ਸਾਹਮਣੇ ਆਏ ਪਾਜ਼ੀਟਿਵ ਮਰੀਜ਼ਾਂ ਵਿਚ 52 ਸਾਲਾ ਰਾਜ ਕੁਮਾਰ, 29 ਸਾਲਾ ਲਲਿਤ ਕੁਮਾਰ, 28 ਸਾਲਾ ਨੀਲਮ, 25 ਸਾਲਾ ਨੇਹਾ, 5 ਮਹੀਨਿਆਂ ਦਾ ਅੰਕਿਤ, 16 ਸਾਲਾ ਤਨਵੀ, 5 ਸਾਲਾ ਕਸ਼ਮੀਰ ਕੌਰ ਤੇ 29 ਸਾਲਾ ਬਲਜੀਤ ਕੌਰ ਸ਼ਾਮਲ ਹਨ। ਇਹ ਸਾਰੇ ਅੱਠ ਮਾਮਲੇ ਨਿਊ ਗੋਬਿੰਦ ਨਗਰ ਤੋਂ ਹੀ ਪਾਏ ਗਏ ਹਨ। ਇਸ ਤੋਂ ਇਲਾਵਾ ਜਲੰਧਰ ਦੇ ਰਸਤਾ ਮੁਹੱਲਾ ਤੋਂ 72 ਸਾਲਾ ਆਸ਼ਾ ਰਾਣੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
ਇਥੇ ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਹੁਣ ਤੱਕ ਸੂਬੇ ਵਿਚੋਂ 1965 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਹ ਖਤਰਨਾਕ ਵਾਇਰਸ ਹੁਣ ਤੱਕ 33 ਲੋਕਾਂ ਦੀ ਜਾਨ ਲੈ ਚੁੱਕਾ ਹੈ। ਇਸ ਤੋਂ ਇਲਾਵਾ 160 ਤੋਂ ਵੱਧ ਮਰੀਜ਼ ਕੋਰੋਨਾ ਵਾਇਰਸ ਤੋਂ ਜੰਗ ਫਤਿਹ ਕਰਕੇ ਘਰਾਂ ਨੂੰ ਪਰਤ ਚੁੱਕੇ ਹਨ।