Counterfeit currency: ਜਾਅਲੀ ਕਰੰਸੀ ਛਾਪਣ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਕੌਮੀ ਜਾਂਚ ਏਜੰਸੀ (NIA) ਵੱਲੋਂ ਗੁਜਰਾਤ ਦੇ ਸੂਰਤ ‘ਚ ਇੱਕ ਮੰਦਰ ‘ਚ ਹੀ ਜਾਅਲੀ ਕਰੰਸੀ ਦਾ ਇਹ ਕੰਮ ਚੱਲ ਰਿਹਾ ਸੀ। ਦੱਸ ਦੇਈਏ ਕਿ ਮੰਦਰ ਦੇ ਪੁਜਾਰੀ ਸਣੇ 6 ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਕੰਮ ਸਮੇਂ ਤੋਂ ਇਸੇ ਮੰਦਰ ‘ਚ ਚਲ ਰਿਹਾ ਸੀ ਅਤੇ ਮੰਦਿਰ ਦਾਪੁਜਾਰੀ ਵੀ ਇਸ ਘਿਨਾਉਣੇ ਕੰਮ ’ਚ ਸ਼ਾਮਲ ਸੀ।
ਟੈਕਨੋਲੋਜੀ ਦਾ ਇਸਤੇਮਾਲ ਕਰ , ਸਕੈਨਰ ਤੇ ਲੇਜ਼ਰ ਪ੍ਰਿੰਟਰ ਰਾਹੀਂ ਜਾਅਲੀ ਨੋਟ ਛਾਪਕੇ ਮੰਦਰ ਦੇ ਚੜ੍ਹਾਵੇ ‘ਚ ਇਸਨੂੰ ਮਿਲਾ ਕੇ ਏਜੰਟਾਂ ਦੀ ਸਹਾਇਤਾ ਨਾਲ ਸਥਾਨਕ ਬਾਜ਼ਾਰ ‘ਚ ਚਲਾ ਦਿੱਤਾ ਜਾਂਦਾ ਸੀ। ਇਸ ਸਾਰੀ ਖੇਡ ਦਾ ਪਰਦਾਫਾਸ਼ ਕਰਨ ਵਾਲਾ ਵੀ ਹਨ ਵਿਚੋਂ ਹੀ ਇੱਕ ਸੀ। ਇਸ ਪੂਰੇ ਮਾਮਲੇ ‘ਚ ਮੰਦਿਰ ਦੇ ਪੁਜਾਰੀ ਇਸ ਸਰਗਨਾ ਦੱਸਿਆ ਜਾ ਰਿਹਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਪ੍ਰਤੀਕ ਚੋੜਵਾੜੀਆ, ਪ੍ਰਵੀਨ ਚੋਪੜਾ, ਉਸ ਦਾ ਪੁੱਤਰ ਕਾਲੂ ਚੋਪੜਾ, ਮੋਹਨ ਵਾਘਵਾੜੇ ਅਤੇ ਪ੍ਰਵੀਨ ਦੇ ਇੱਕ ਪੁੱਤਰ ਵਜੋਂ ਹੋਈ ਹੈ। ਮੌਕੇ ਤੋਂ ਪੁਲਿਸ ਨੇ 2,000 ਦੇ 5,013 ਨੋਟ ਬਰਾਮਦ ਕੀਤੇ ਹਨ ਜਿਹਨਾਂ ਦੀ ਕੁੱਲ ਕੀਮਤ 1 ਕਰੋੜ 26 ਹਜ਼ਾਰ ਦੇ ਕਰੀਬ ਹੈ।