4 masked men attack : ਜਲਾਲਾਬਾਦ ਖੇਤਰ ਦੇ ਮੰਨੇਵਾਲਾ ਰੋਡ ਵਿਖੇ ਨਾਕੇ ’ਤੇ ਤਾਇਨਾਤ ਕਾਂਸਟੇਬਲ ਬਲਵਿੰਦਰ ਸਿੰਘ ਨਿਵਾਸੀ ਝਾੜੀਵਾਲਾ ਅਤੇ ਬਲਵਿੰਦਰ ਸਿੰਘ ਨਿਵਾਸੀ ਬਾਹਮਣੀ ਵਾਲਾ ’ਤੇ ਚਾਰ ਨਕਾਬਪੋਸ਼ਾਂ ਨੇ ਲਾਠੀਆਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਦੋਵੇਂ ਕਾਂਸਟੇਬਲਾਂ ਨੂੰ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੋਵਾਂ ਹਮਲਾਵਰਾਂ ਦੀ ਪਛਾਣ ਕਰ ਲਈ ਹੈ ਤੇ ਪੁਲਿਸ ਵਲੋਂ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਡੀ. ਐੱਸ. ਪੀ. ਜਸਪਾਲ ਸਿੰਘ ਢਿੱਲੋਂ ਅਤੇ ਥਾਣਾ ਸਿਟੀ ਦੇ ਇੰਚਾਰਜ ਅਮਰਿੰਦਰ ਸਿੰਘ ਘਟਨਾ ਵਾਲੀ ਥਾਂ ’ਤੇ ਪੁੱਜੇ।
ਡੀ. ਐੱਸ. ਪੀ. ਜਸਪਾਲ ਸਿੰਘ ਢਿੱਲੋਂ ਨੇ ਦਸਿਆ ਕਿ ਸੋਮਵਾਰ ਰਾਤ ਨੂੰ ਦੋਵੇਂ ਮੁਲਾਜ਼ਮ ਨਾਕੇ ’ਤੇ ਤਾਇਨਾਤ ਸਨ। ਇਨ੍ਹਾਂ ’ਤੇ ਚਾਰ ਨਕਾਬਪੋਸ਼ਾਂ ਨੇ ਹਮਲਾ ਕਰ ਦਿੱਤਾ। ਢਿਲੋਂ ਨੇ ਕਿਹਾ ਕਿ ਹਮਲਾਵਰਾਂ ਦੀ ਸ਼ਨਾਖਤ ਕਰ ਲਈ ਗਈ ਹੈ ਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਦੋ ਮੁਲਜ਼ਮਾਂ ਨੂੰ ਫੜ ਲਿਆ ਗਿਆ ਹੈ ਤੇ ਦੋ ਹੋਰਨਾਂ ਨੂੰ ਵੀ ਜਲਦੀ ਫੜ ਲਿਆ ਜਾਵੇਗਾ ਤੇ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਸਪਤਾਲ ਵਿਚ ਭਰਤੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੰਨੇਵਾਲਾ ਰੋਡ ’ਤੇ ਨਾਕੇ ’ਤੇ ASI ਜਗਦੀਸ਼ ਦੀ ਡਿਊਟੀ ਸੀ। ਇਕ ਕਾਰ ’ਤੇ ਜਥੇਬੰਦੀ ਦੇ ਕੁਝ ਲੋਕ ਆਏ ਅਤੇ ਉਨ੍ਹਾਂ ਦੀ ਏ. ਐੱਸ. ਆਈ. ਨਾਲ ਕਿਹਾ-ਸੁਣੀ ਹੋ ਗਈ।
ਜਥੇਬੰਦੀ ਦੇ ਲੋਕ ASI ਨੂੰ ਇਹ ਕਹਿ ਕੇ ਚਲੇ ਗਏ ਕਿ ਉਹ ਉਸ ਨੂੰ ਦੇਖ ਲੈਣਗੇ ਤੇ ਸੋਮਵਾਰ ਨੂੰ ਰਾਤ 8 ਵਜੇ ਤੋਂ ਘਰ ਚਲਾ ਗਿਆ। ਸੋਮਵਾਰ ਰਾਤ ਨਾਕੇ ’ਤੇ ਤਾਇਨਾਤ ਸਨ ਕਿ ਚਾਰ ਨਕਾਬਪੋਸ਼ਾਂ ਨੇ ਉਸ ’ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ ਤੇ ਉਨ੍ਹਾਂ ਨੂੰ ਜਖਮੀ ਕਰਕੇ ਉਥੋਂ ਭੱਜ ਗਏ। ਦੋਵੇਂ ਕਾਂਸਟੇਬਲਾਂ ’ਤੇ ਸਿਰ ’ਤੇ ਸੱਟਾਂ ਲੱਗੀਆਂ ਹਨ। ਏ. ਐੱਸ. ਆਈ. ਜਗਦੀਸ਼ ਸਿੰਘ ਨੇ ਦੱਸਿਆ ਕਿ ਮੰਨੇਵਾਲਾ ਰੋਡ ’ਤੇ ਡਿਊਟੀ ਦੇ ਰਹੇ ਹਨ। ਤਾਰ ਲਗਾ ਕੇ ਪੂਰਾ ਖੇਤਰ ਸੀਲ ਕੀਤਾ ਗਿਆ ਸੀ। ਉਥੇ ਜਥੇਬੰਦੀ ਦੇ ਕੁਝ ਲੋਕ ਕਾਰ ਵਿਚ ਆਏ ਅਤੇ ਉਨ੍ਹਾਂ ਨੂੰ ਤਾਰ ਖੋਲ੍ਹਣ ਲਈ ਕਿਹਾ। ਤਾਰ ਨਾ ਖੋਲ੍ਹਣ ’ਤੇ ਜਥੇਬੰਦੀ ਦੇ ਲੋਕਾਂ ਨੇ ਉਸ ਨੂੰ ਧਮਕੀ ਦਿੱਤੀ ਤੇ ਉਨ੍ਹਾਂ ਨੇ ਹੀ ਦੋਵੇਂ ਮੁਲਾਜ਼ਮਾਂ ’ਤੇ ਹਮਲਾ ਕੀਤਾ ਹੈ।