colleges appeal: ਚੰਡੀਗੜ੍ਹ: ਪੰਜਾਬ ਦੇ 1600 ਤੋ ਵੱਧ ਅਨਐਡਿਡ ਕਾਲਜਾਂ ਦੀ ਨੁਮਾਇੰਦਗੀ ਕਰਦੀ ਜੋਇਂਟ ਐਕਸ਼ਨ ਕਮੇਟੀ (ਜੈਕ) ਦਾ ਇੱਕ ਵਫ਼ਦ ਅੱਜ ਸਮਾਜ ਭਲਾਈ ਮੰਤਰੀ, ਸਰਦਾਰ ਸਾਧੂ ਸਿੰਘ ਧਰਮਸੋਤ ਨੂੰ ਮਿਲਿਆ। ਵਫ਼ਦ ਨੇ 309 ਕਰੋੜ ਰੁਪਏ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਫੰਡਾਂ ਨੂੰ ਤੁਰੰਤ ਜਾਰੀ ਕਰਨ ਦੀ ਅਪੀਲ ਕੀਤੀ। ਡਾਇਰੈਕਟਰ, ਜੈਕ ਅਤੇ ਪ੍ਰਧਾਨ, ਪੰਜਾਬ ਅਨਏਡਿਡ ਕਾਲੇਜਜ਼ ਐਸੋਸੀਏਸ਼ਨ (ਪੂੱਕਾ), ਡਾ: ਅੰਸ਼ੂ ਕਟਾਰੀਆ; ਡਾਇਰੈਕਟਰ, ਜੈਕ ਅਤੇ ਈਟੀਟੀ ਫੈਡਰੇਸ਼ਨ, ਸਰਦਾਰ ਨਿਰਮਲ ਸਿੰਘ; ਪੂੱਕਾ ਦੇ ਅਹੁਦੇਦਾਰਾਂ ਸ਼੍ਰੀ ਅਸ਼ੋਕ ਗਰਗ, ਸ਼੍ਰੀ ਅਸ਼ਵਨੀ ਗਰਗ, ਸਰਦਾਰ ਗੁਰਕੀਰਤ ਸਿੰਘ ਆਦਿ ਨੇ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ। ਮੰਤਰੀ ਨੇ ਵਫ਼ਦ ਦੀ ਗੱਲ ਧਿਆਨ ਨਾਲ ਸੁਣਦੇ ਹੋਏ ਭਰੋਸਾ ਦਿਵਾਇਆ ਕਿ ਰਾਜ ਨੂੰ ਕੇਂਦਰ ਸਰਕਾਰ ਤੋਂ ਸਾਲ 2016-17 ਦਾ 309 ਕਰੋੜ ਰੁਪਏ ਮਿਲ ਚੁਕਿਆ ਹੈ ਅਤੇ ਜਲਦੀ ਹੀ ਇਹ ਕਾਲਜਾਂ ਨੂੰ ਵੰਡਿਆ ਜਾਵੇਗਾ। ਦੱਸਣਯੋਗ ਹੈ ਕਿ ਕੁੱਲ 1850 ਕਰੋੜ ਵਿਚੋ ਕੇਂਦਰ ਨੇ ਹਾਲ ਹੀ ਵਿੱਚ ਪੀਐੱਮਐੱਸ ਅਧੀਨ ਪੰਜਾਬ ਦੇ 309 ਕਰੋੜ ਰੁਪਏ ਜਾਰੀ ਕੀਤੇ ਹਨ।