Three Positive Cases of : ਜਲੰਧਰ ਵਿਚ ਹਰ ਦਿਨ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅੱਜ ਫਿਰ ਜ਼ਿਲੇ ਵਿਚੋਂ ਤਿੰਨ ਹੋਰ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਤਿੰਨ ਮਾਮਲਿਆਂ ਵਿਚੋਂ ਇਕ ਮਾਮਲਾ ਭੋਗਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਔਰਤ ਦੀ ਰਿਪੋਰਟ ਵਿਚ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਦੋ ਮਾਮਲੇ ਸ਼ਹਿਰ ਦੀ ਗ੍ਰੇਟਰ ਕੈਲਾਸ਼ ਅਤੇ ਈਸ਼ਵਰ ਕਾਲੋਨੀ ਤੋਂ ਮਿਲੇ ਹਨ। ਇਨ੍ਹਾਂ ਤਿੰਨ ਮਾਮਲਿਆਂ ਦੇ ਮਿਲਣ ਨਾਲ ਹੁਣ ਜਲੰਧਰ ਵਿਚ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ ਵੱਧ ਕੇ 211 ਹੋ ਗਈ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਜਲੰਧਰ ਵਿਚ 70 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਉਣ ’ਤੇ ਉਨ੍ਹਾਂ ਨੂੰ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਦੌਰਾਨ ਸੀਨੀਅਰ ਮੈਡੀਕਲ ਅਫਸਰ ਡਾ: ਕਸ਼ਮੀਰੀ ਲਾਲ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਇਨ੍ਹਾਂ ਮਰੀਜ਼ਾਂ ਨੂੰ ਸਥਾਨਕ ਸਿਵਲ ਹਸਪਤਾਲ ਤੋਂ ਛੁੱਟੀ ਦੇ ਦਿੱਤੀ। ਮੈਡੀਕਲ ਅਫਸਰ ਇਸ ਦੌਰਾਨ ਕਿਹਾ ਕਿ ਇਲਾਜ ਕਰਨ ਵਾਲੇ ਮੈਡੀਕਲ ਅਧਿਕਾਰੀ ਵੱਲੋਂ ਵਿਅਕਤੀ ਦਾ ਸਰੀਰਕ ਤਾਪਮਾਨ, ਆਕਸੀਜਨ ਦਾ ਪੱਧਰ ਜਾਂ ਕਿਸੇ ਹੋਰ ਢੁਕਵੇਂ ਸੰਕੇਤਾਂ/ਲੱਛਣਾਂ ਦੇ ਰਿਕਾਰਡ ਰਾਹੀਂ ਨਿਗਰਾਨੀ ਕੀਤੀ ਜਾਵੇਗੀ। ਮਰੀਜ਼, ਜਿਸ ਨੂੰ ਛੁੱਟੀ ਦਿੱਤੀ ਜਾ ਰਹੀ ਸੀ, ਕੋਲ ਸੈਲਫ ਆਈਸੋਲੇਸ਼ਨ ਅਤੇ ਹੋਮ ਕੁਆਰੰਟੀਨ ਪਰਿਵਾਰਕ ਕੋਲ ਰਿਹਾਇਸ਼ ਵਿਖੇ ਲੋੜੀਂਦੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ ਜਿਵੇਂ ਕਿ ਸਾਫ਼-ਸੁਥਰੇ ਹਵਾਦਾਰ ਕਮਰਿਆਂ ਦੇ ਨਾਲ, ਵਾਸ਼ ਰੂਮ ਵੀ ਹੋਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਅੱਜ ਵੱਖ-ਵੱਖ ਜ਼ਿਲਿਆਂ ਵਿਚ ਕੋਰੋਨਾ ਵਾਇਰਸ ਨੂੰ ਮਾਤ ਦੇਣ ਵਾਲੇ ਵੱਡੀ ਗਿਣਤੀ ਵਿਚ ਮਰੀਜ਼ ਘਰਾਂ ਨੂੰ ਪਰਤੇ ਹਨ, ਜਿਨ੍ਹਾਂ ਵਿਚ ਹੁਸ਼ਿਆਰਪੁਰ ਤੋਂ 78, ਬਰਨਾਲਾ ਤੋਂ 17, ਫਿਰੋਜ਼ਪੁਰ ਤੋਂ ਤਿੰਨ, ਨਵਾਂਸ਼ਹਿਰ ਤੋਂ 33 ਤੇ ਸ੍ਰੀ ਮੁਕਤਸਰ ਸਾਹਿਬ ਤੋਂ 36 ਮਰੀਜ਼ ਸਿਹਤਯਾਬ ਹੋਣ ’ਤੇ ਘਰਾਂ ਨੂੰ ਰਵਾਨਾ ਹੋਏ। ਇਥੇ ਰਾਹਤ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਬਰਨਾਲਾ ਤੇ ਫਿਰੋਜ਼ਪੁਰ ਹੁਣ ਕੋਰੋਨਾ ਮੁਕਤ ਜ਼ਿਲੇ ਬਣ ਗਏ ਹਨ।