US death toll tops: ਵਾਸ਼ਿੰਗਟਨ: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ । ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3,11,739 ਹੋ ਗਈ ਹੈ ਅਤੇ ਪੀੜਤਾਂ ਦੀ ਗਿਣਤੀ 46,32,903 ਹੋ ਗਈ ਹੈ ਜਦਕਿ 17 ਲੱਖ 58 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ । ਦੁਨੀਆ ਵਿੱਚ ਕੋਰੋਨਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਹੈ, ਜਿੱਥੇ 88 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 15 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਡ ਹਨ । ਉੱਥੇ ਹੀ ਅਮਰੀਕਾ ਦੇ ਨਿਊਯਾਰਕ, ਨਿਊਜਰਸੀ, ਕੈਲੀਫੋਰਨੀਆ ਵਿੱਚ ਵੀ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ।
ਜੌਹਨ ਹਾਪਿੰਕਸ ਯੂਨੀਵਰਸਿਟੀ ਅਨੁਸਾਰ ਅਮਰੀਕਾ ਵਿੱਚ ਬੀਤੇ 24 ਘੰਟਿਆਂ ਦੌਰਾਨ 1,237 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 88,754 ਹੋ ਗਈ ਸੀ ਤੇ ਪੀੜਤਾਂ ਦੀ ਗਿਣਤੀ 14,67,796 ਹੋ ਗਈ । ਵਰਲਡ ਮੀਟਰ ਅਨੁਸਾਰ ਐਤਵਾਰ ਸਵੇਰ ਤੱਕ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 15 ਲੱਖ ਹੋ ਗਈ । ਉੱਥੇ ਹੀ 90,113 ਲੋਕਾਂ ਦੀ ਮੌਤ ਹੋ ਗਈ ਹੈ ।ਹਾਲਾਂਕਿ 3 ਲੱਖ 39 ਹਜ਼ਾਰ ਲੋਕ ਵੀ ਠੀਕ ਹੋ ਚੁੱਕੇ ਹਨ।
ਅਮਰੀਕਾ ਦੀ ਨਿਊਯਾਰਕ ਸਿਟੀ ਵਿੱਚ ਸਭ ਤੋਂ ਵੱਧ 358,099 ਮਾਮਲੇ ਸਾਹਮਣੇ ਆਏ ਹਨ । ਇਕੱਲੇ ਨਿਊਯਾਰਕ ਵਿੱਚ ਹੀ 28,134 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਤੋਂ ਬਾਅਦ ਨਿਊਜਰਸੀ ਵਿੱਚ 146,389 ਕੋਰੋਨਾ ਮਰੀਜ਼ਾਂ ਵਿੱਚੋਂ 10,260 ਲੋਕਾਂ ਦੀ ਮੌਤ ਹੋ ਗਈ ਹੈ । ਇਸ ਤੋਂ ਇਲਾਵਾ, ਮੈਸੇਚਿਉਸੇਟਸ, ਇਲੀਨੋਇਸ ਵੀ ਸਭ ਤੋਂ ਪ੍ਰਭਾਵਿਤ ਹੋਏ ਹਨ ।
ਉੱਥੇ ਹੀ ਦੂਜੇ ਪਾਸੇ ਅਮਰੀਕਾ ਦੀ ਇਕ ਕੰਪਨੀ ਨੇ ਬੀਤੇ ਦਿਨ ਦਾਅਵਾ ਕੀਤਾ ਹੈ ਕਿ ਇਸ ਨੇ ਕੋਰੋਨਾ ਦੇ ਇਲਾਜ ਲਈ ਦਵਾਈ ਲੱਭ ਲਈ ਹੈ, ਜਿਸ ਤੇ ਉਨ੍ਹਾਂ ਨੂੰ 100 ਫੀਸਦੀ ਭਰੋਸਾ ਹੈ । ਇਸ ਸਬੰਧੀ ਕੈਲੀਫੋਰਨੀਆ ਦੀ ਬਾਇਓਟੈੱਕ ਕੰਪਨੀ ਸੋਰੈਂਟੋ ਥੈਪਾਪਿਉਟਕਸ ਨੇ ਕਿਹਾ ਕਿ ਉਨ੍ਹਾਂ ਨੇ STI-1499 ਨਾਂ ਦਾ ਐਂਟੀਬਾਡੀ ਤਿਆਰ ਕੀਤਾ ਹੈ । ਫਿਲਹਾਲ ਇਸ ਦੇ ਪੂਰੀ ਤਰ੍ਹਾਂ ਤਿਆਰ ਹੋ ਕੇ ਆਮ ਜਨਤਾ ਤੱਕ ਪਹੁੰਚਣ ਵਿੱਚ ਕੁੱਝ ਸਮਾਂ ਜ਼ਰੂਰ ਲੱਗੇਗਾ, ਇਸ ਕਾਰਨ ਲੋਕਾਂ ਨੂੰ ਕੋਰੋਨਾ ਤੋਂ ਬਚ ਕੇ ਰਹਿਣ ਦੀ ਜ਼ਰੂਰਤ ਹੈ ।