Dera mahant murdered by : ਨਵਾਂਸ਼ਹਿਰ ਵਿਖੇ ਡੇਰੇ ਦੇ ਮਹੰਤ ਦਾ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕੀਤਾ ਗਿਆ। ਕਤਲ ਦਾ ਕਾਰਨ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਸਾਰੀ ਸਥਿਤੀ ਦਾ ਜਾਇਜਾ ਲਿਆ ਤੇ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਿਲ੍ਹਾ ਰੂਪਨਗਰ ਵਿਚ ਪਿਛਲੇ 24 ਘੰਟਿਆਂ ਦੌਰਾਨ ਇਹ ਕੀਤਾ ਗਿਆ ਦੂਜਾ ਕਤਲ ਹੈ। ਇਸ ਤੋਂ ਪਹਿਲਾਂ ਜਿਲ੍ਹਾ ਰੂਪਨਗਰ ਦੇ ਘਨੌਲੀ ਵਿਖੇ ਇਕ ਸਬਜੀ ਵੇਚਣ ਵਾਲੇ ਦਾ ਕੁਝ ਵਿਅਕਤੀਆਂ ਵਲੋਂ ਕਤਲ ਕਰਕੇ ਉਸ ਦੀ ਲਾਸ਼ ਝਾੜੀਆਂ ਵਿਚ ਸੁੱਟ ਦਿੱਤੀ ਗਈ ਸੀ।
ਮਹੰਤ ਅਬਦੁਲ ਮਹਾ ਯੋਗੇਸ਼ਵਰ ਦਾ ਇਕ ਭਗਤ ਜਦੋਂ ਡੇਰੇ ‘ਤੇ ਪੁੱਜਾ ਤਾਂ ਜਦੋਂ ਉਹ ਮਹੰਤ ਦੇ ਕਮਰੇ ਵਿਚ ਗਿਆ ਤਾਂ ਉਸ ਨੇ ਦੇਖਿਆ ਕਿ ਕਮਰੇ ਦਾ ਦਰਵਾਜਾ ਪੂਰੀ ਤਰ੍ਹਾਂ ਟੁੱਟਾ ਪਿਆ ਸੀ ਅਤੇ ਉਸ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਸੀ। ਇਸ ਦੀ ਸੂਚਨਾ ਉਸ ਨੇ ਪੁਲਿਸ ਤੇ ਡੇਰੇ ਦੇ ਸਾਥੀਆਂ ਨੂੰ ਦਿੱਤੀ। ਸ਼ਿਵ ਸੈਨਾ ਪੰਜਾਬ ਦੇ ਉਪ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਮੌਕੇ ‘ਤੇ ਪੁੱਜੇ। ਡੇਰੇ ਦੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇਹ ਕਤਲ ਕੁਝ ਕਿੱਲੇ ਜ਼ਮੀਨ ਲੀ ਹੀ ਕੀਤਾ ਗਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਜਿਸ ਤਰ੍ਹਾਂ ਉਨ੍ਹਾਂ ਨੇ ਦਰਵਾਜਾ ਟੁੱਟਿਆ ਅਤੇ ਖੂਨ ਨਾਲ ਲੱਥਪੱਥ ਲਾਸ਼ ਦੇਖੀ ਉਸ ਤੋਂ ਮਾਮਲਾ ਕਤਲ ਦਾ ਲੱਗਦਾ ਹੈ। ਡੇਰੇ ਦੇ ਸ਼ਰਧਾਲੂਆਂ ਵਲੋਂ ਪੁਲਿਸ ਤੋਂ ਉੱਚੇ ਪੱਧਰ ‘ਤੇ ਛਾਣਬੀਣ ਦੀ ਮੰਗ ਕੀਤੀ ਜਾ ਰਹੀ ਹੈ।
ਸਿਰਫ 24 ਘੰਟਿਆਂ ਵਿਚ ਜਿਲ੍ਹਾ ਰੂਪਨਗਰ ਵਿਖੇ ਦੋ ਕਤਲਾਂ ਦਾ ਹੋਣਾ ਸੱਚਮੁੱਚ ਮੰਦਭਾਗਾ ਹੈ। ਇਸ ਨਾਲ ਲੋਕਾਂ ਵਿਚ ਵੀ ਦਹਿਸ਼ਤ ਦਾ ਮਾਹੌਲ ਹੈ ਪਰ ਹੁਣ ਇਥੇ ਸਵਾਲ ਇਹ ਉਠਦਾ ਹੈ ਕਿ ਜਿਲ੍ਹੇ ਵਿਚ ਹੋ ਰਹੀਆਂ ਇਨ੍ਹਾਂ ਕਤਲ ਦੀਆਂ ਵਾਰਦਾਤਾਂ ਦਾ ਜਿੰਮੇਵਾਰ ਕੌਣ ਹੈ। ਉਂਝ ਪੁਲਿਸ ਵਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਉਨ੍ਹਾਂ ਵਲੋਂ ਛਾਣਬੀਣ ਵਿਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਛੱਡੀ ਜਾਵੇਗੀ ਤੇ ਉਹ ਪੂਰੀ ਗੰਭੀਰਤਾ ਨਾਲ ਇਸ ਕਤਲ ਕਾਂਡ ਦੀ ਗੁੱਥੀ ਨੂੰ ਸੁਲਝਾਉਣਗੇ।