Adampur and Sahnewal airports will : ਲੌਕਡਾਊਨ ਦੌਰਾਨ ਸੋਮਵਾਰ ਤੋਂ ਆਦਮਪੁਰ ਤੇ ਸਾਹਨੇਵਾਲ ਏਅਰਪੋਰਟ ਤੋਂ ਫਲਾਈਟ ਸੇਵਾ ਮੁੜ ਸ਼ੁਰੂ ਹੋ ਰਹੀ ਹੈ। ਦੱਸਣਯੋਗ ਹੈ ਕਿ ਆਦਮਪੁਰ ਏਅਰਪੋਰਟ ਤੋਂ ਸਪਾਈਸ ਜੈੱਟ ਦੀ ਉਡਾਨ ਸੋਮਵਾਰ 25 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਆਦਮਪੁਰ ਏਅਰਪੋਰਟ ਤੋਂ ਸਪਾਈਸ ਜੈੱਟ ਦੀਆਂ ਉਡਾਨਾਂ ਜੈਪੁਰ ਲਈ ਸਵੇਰੇ 7.20 ਵਜੇ ਅਤੇ ਦਿੱਲੀ ਲਈ ਸਵੇਰੇ 9.10 ਵਜੇ ਉਡਾਨ ਭਰੇਗੀ। ਇਥੇ ਦੱਸ ਦੇਈਏ ਲੌਕਡਾਈਨ/ਕਰਫਿਊ ਦੇ ਦੌਰਾਨ ਪਿਛਲੇ ਦੋ ਮਹੀਨਿਆਂ ਤੋਂ ਹਰ ਤਰ੍ਹਾਂ ਦੀਆਂ ਘਰੇਲੂ ਤੇ ਕੌਮਾਂਤਰੀ ਉਡਾਨਾਂ ’ਤੇ ਪਾਬੰਦੀ ਲਗਾਈ ਗਈ ਸੀ। 1
ਇਸ ਦੇ ਨਾਲ ਹੀ ਸੋਮਵਾਰ ਤੋਂ ਸਾਹਨੇਵਾਲ ਹਵਾਈ ਅੱਡੇ ਤੋਂ ਲੁਧਿਆਣਾ-ਦਿੱਲੀ ਦੀ ਫਲਾਈਟ ਸ਼ੁਰੂ ਹੋਣ ਜਾ ਰਹੀ ਹੈ। 25 ਮਈ ਨੂੰ ਅਲਾਇੰਸ ’ਤੇ ਲੈਂਡ ਕਰਨ ਤੋਂ ਬਾਅਦ 3.25 ਮਿੰਟ ’ਤੇ ਲੁਧਿਆਣਾ ਤੋਂ ਦਿੱਲੀ ਲਈ ਰਵਾਨਾ ਹੋਵੇਗਾ। ਡਾਇਰੈਕਟਰ ਐਸਕੇ ਸ਼ਰਨ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਵਾਬਾਜ਼ੀ ਮਹਿਕਮੇ ਵੱਲੋਂ ਕੋਵਿਡ-19 ਗਾਈਡਲਾਈਨਸ ਨੂੰ ਧਿਆਨ ਵਿਚ ਰਖਦੇ ਹੋਏ ਸਾਹਨੇਵਾਲ ਏਅਰਪੋਰਟ ਤੋਂ ਦਿੱਲੀ ਲਈ ਉਡਾਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮੁਸਾਫਰਾਂ ਨੂੰ ਹਵਾਈ ਅੱਡੇ ’ਤੇ ਉਡਾਨ ਤੋਂ ਦੋ ਘੰਟੇ ਪਹਿਲਾਂ ਜਾਂਚ ਕਰਨੀ ਹੋਵੇਗੀ ਅਤੇ ਉਡਾਨ ਦੇ ਮਿੱਥੇ ਸਮੇਂ ਤੋਂ 4 ਘੰਟੇ ਪਹਿਲਾਂ ਹਵਾਈ ਅੱਡੇ ’ਤੇ ਪੂਰੀ ਤਰ੍ਹਾਂ ਆਪ੍ਰੇਸ਼ਨਲ ਹੋਵੇਗਾ। ਇਸ ਦੌਰਾਨ ਮੁਸਾਫਰਾਂ ਲਈ ਫੇਸ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ ਅਤੇ ਉਨ੍ਹਾਂ ਦੀ ਬੋਰਡਿੰਗ ਆਨਲਾਈਨ ਸਿਸਟਮ ਨਾਲ ਹੋਵੇਗੀ।
ਦੱਸਣਯੋਗ ਹੈ ਕਿ ਸਾਹਨੇਵਾਲ ਹਵਾਈ ਅੱਡੇ ਤੋਂ ਜਹਾਜ਼ 72 ਦੀ ਬਜਾਏ 55 ਤੋਂ 60 ਯਾਤਰੀਆਂ ਨਾਲ ਉਡਾਨ ਭਰੇਗਾ ਅਤੇ ਕਰਾਫਟ ਦੀ ਰੀ-ਫਿਊਲਿੰਗ ਦੀ ਪੂਰੀ ਸਹੂਲਤ ਰਖੀ ਗਈ ਹੈ। ਯਾਤਰੀ ਕਿਸੇ ਵੀ ਸਰਕਾਰੀ ਪਰੂਫ ਨਾਲ ਹਵਾਈ ਅੱਡੇ ਵਿਚ ਦਾਖਲ ਹੋ ਸਕਣਗੇ ਅਤੇ ਉਨ੍ਹਾਂ ਦੀ ਥਰਮਲ ਸਕੈਨਿੰਗ ਵੀ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਨੂੰ ਆਰੋਗਿਆ ਸੇਤੂ ਐਪ ਡਾਊਨਲੋਡ ਕਰਨਾ ਲਾਜ਼ਮੀ ਹੋਵੇਗਾ। ਮੁਸਾਫਰ ਆਪਣੇ ਨਾਲ ਸਿਰਫ ਇਕ ਬੈਗ ਲਿਆ ਸਕੇਦ ਹਨ ਅਤੇ ਬੈਗ ਨੂੰ ਸੈਨੇਟਾਈਜ਼ ਕਰਕੇ ਐਕਸਰ-ਰੇ ਮਸ਼ੀਨ ਰਾਹੀਂ ਏਅਰਕ੍ਰਾਫਟ ਵਿਚ ਪਹੁੰਚਾਇਆ ਜਾਵੇਗਾ। ਦੱਸਣਯੋਗ ਹੈ ਕਿ ਹਰੇਕ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਸਾਹਨੇਵਾਲ ਹਵਾਈ ਅੱਡੇ ਤੋਂ ਫਲਾਈਟ ਤੈਅ ਸ਼ੈਡਿਊਲ ਨਾਲ ਆਪ੍ਰੇਟ ਕੀਤੀ ਜਾਵੇਗੀ।