Majithia exposes fake: ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਸਾਹਮਣੇ ਬਰਾੜ ਸੀਡ ਸਟੋਰ ਤੋਂ ਵੱਡੇ ਪੱਧਰ ਤੇ ਵੱਲੋਂ ਵੱਡੇ ਪੱਧਰ ਤੇ ਕਿਸਾਨਾਂ ਨੂੰ ਵੇਚੇ ਗਏ ਨਕਲੀ ਝੋਨੇ ਦੇ ਬੀਜਾਂ ਦੀ ਤਹਿਕੀਕਾਤ ਕਰਕੇ ਖੁਲਾਸਾ ਕੀਤਾ ਹੈ ਕਿ ਇਹ ਨਕਦੀ ਝੋਨੇ ਦੇ ਬੀਜ ਦੀ ਫੈਕਟਰੀ ਡੇਹਰਾ ਬਾਬਾ ਨਾਨਕ ਹਲਕੇ ਵਿੱਚ ਇੱਕ ਕਾਂਗਰਸੀ ਮੰਤਰੀ ਦੀ ਸਰਪ੍ਰਸਤੀ ਹੇਠ ਚੱਲ ਰਹੀ ਹੈ । ਉਸ ਨੇ ਕਰੋੜਾਂ ਰੁਪਏ ਦੇ ਬੀਜ ਘੁਟਾਲੇ ਦੀ ਕੇਂਦਰੀ ਜਾਂਚ ਏਜੰਸੀ ਕੋਲੋ ਸੁਤੰਤਰ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ, ਜਿਸ ਵਿਚ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ ਇੱਕ ਕਰੀਬੀ ਸਾਥੀ ਵੱਲੋਂ ਵਿਕਰੀ ਦੀ ਮਨਜ਼ੂਰੀ ਲਏ ਬਗੈਰ ਝੋਨੇ ਦੇ ਬਰੀਡਰ ਬੀਜ ਤਿਆਰ ਕਰਕੇ ਹਜ਼ਾਰਾਂ ਕਿਸਾਨਾਂ ਨੂੰ ਬੇਹੱਦ ਉੱਚੀਆਂ ਕੀਮਤਾਂ ਉੱਤੇ ਵੇਚਣ ਦਾ ਖੁਲਾਸਾ ਹੋਇਆ ਹੈ। ਮਜੀਠੀਆ ਨੇ ਇਸ ਘੁਟਾਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਵਿਚ 11 ਮਈ ਨੂੰ ਖੇਤੀਬਾੜੀ ਵਿਭਾਗ ਵੱਲੋਂ ਦਰਜ ਕਰਵਾਈ ਐਫਆਈਆਰ ਦੇ ਬਾਵਜੂਦ ਇੱਕ ਕੁਲਫੀਆਂ ਵੇਚਣ ਵਾਲੇ ਤੋਂ ਬੀਜ ਉਤਪਾਦਕ ਬਣੇ ਲੱਕੀ ਢਿੱਲੋਂ ਖ਼ਿਲਾਫ ਇਸ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ।