Captain to reshuffle : ਚੀਫ ਸਕੱਤਰ ਨੂੰ ਲੈ ਕੇ ਮਾਮਲਾ ਸੁਰਖੀਆਂ ਵਿਚ ਹੈ ਤੇ ਇਸੇ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਮੰਤਰੀ ਮੰਡਲ ਵਿਚ ਫੇਰਬਦਲ ਦਾ ਦਬਾਅ ਵੀ ਵਧਦਾ ਜਾ ਰਿਹਾ ਹੈ। ਬਹੁਤ ਸਾਰੇ ਵਿਧਾਇਕਾਂ ਦਾ ਕਹਿਣਾ ਹੈ ਕਿ ਹੁਣ ਮੰਤਰੀ ਮੰਡਲ ਵਿਚ ਫੇਰਬਦਲ ਜ਼ਰੂਰੀ ਹੈ ਕਿਉਂਕਿ ਸੱਤਾ ਦੇ 2 ਸਾਲ ਹੀ ਬਚੇ ਹਨ ਅਤੇ ਇਸ ਸਮਾਂ ਕਾਲ ਦੌਰਾਨ ਬਾਕੀ ਵਿਧਾਇਕਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ। ਇਸ ਫੇਰਬਦਲ ਦੌਰਾਨ ਕਈ ਵਿਧਾਇਕਾਂ ਦਾ ਪੱਤਾ ਵੀ ਕੱਟ ਸਕਦਾ ਹੈ।
ਮੰਤਰੀ ਮੰਡਲ ਵਿਚ ਮੁੱਖ ਮੰਤਰੀ ਤੋਂ ਇਲਾਵਾ 16 ਹੋਰ ਵਿਧਾਇਕ ਹਨ ਤੇ ਇੰਝ ਕਿਆਸ ਲਗਾਏ ਜਾ ਰਹੇ ਹਨ ਕਿ ਚਾਰ ਵਿਧਾਇਕਾਂ ਦਾ ਫੇਰਬਦਲ ਹੋ ਸਕਦਾ ਹੈ ਤੇ ਅਜਿਹਾ ਹੁੰਦਾ ਹੈ ਤਾਂ ਅੱਧੇ ਮੰਤਰੀ ਮੰਡਲ ਵਿਚ ਫੇਰਬਦਲ ਹੋ ਸਕਦਾ ਹੈ। ਇਹ ਤਾਂ ਹੁਣ ਮੁੱਖ ਮੰਤਰੀ ਦੇ ਹੱਥ ਵਿਚ ਹੀ ਹੈ ਉਹ ਕਿਹੜੇ ਚਾਰ ਵਿਧਾਇਕਾਂ ਦਾ ਫੇਰ ਬਦਲ ਕਰਕੇ ਨਵੇਂ ਵਿਧਾਇਕ ਮੰਤਰੀ ਮੰਡਲ ਵਿਚ ਲਿਆਉਣਗੇ। ਪਿਛਲੇ ਕੁਝ ਮਹੀਨਿਆਂ ਦੌਰਾਨ ਕਾਫੀ ਉਤਰਾਅ ਚੜ੍ਹਾਅ ਸਿਆਸਤ ਵਿਚ ਆਏ ਹਨ। ਕੁਝ ਵਿਧਾਇਕਾਂ ਆਪਣੇ ਆਪ ਨੂੰ ਮੰਤਰੀ ਮੰਡਲ ਵਿਚ ਸੁਰੱਖਿਅਤ ਮੰਨ ਰਹੇ ਹਨ ਤੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਵਿਧਾਇਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਉਨ੍ਹਾਂ ਦੇ ਕੰਮ ਤੋਂ ਪੂਰੀ ਤਰ੍ਹਾਂ ਤੋਂ ਸੰਤੁਸ਼ਟ ਹਨ ਇਸ ਲਈ ਉਨ੍ਹਾਂ ਦੀ ਫੇਰਬਦਲੀ ਦੀ ਸੰਭਾਵਨਾ ਬਹੁਤ ਘੱਟ ਹੈ। ਪਿਛਲੇ ਦਿਨੀਂ ਹੋਈ ਮੀਟਿੰਗ ਦੌਰਾਨ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਗਤ ਸਿੰਘ ਗਿਲਜੀਆਂ ਅਤੇ ਪ੍ਰਗਟ ਸਿੰਘ ਅਜਿਹੇ ਵਿਧਾਇਕ ਹਨ ਜਿਨ੍ਹਾਂ ਨੇ ਮੁੱਖ ਸਕੱਤਰ ਨੂੰ ਹਟਾਉਣ ਲਈ ਮੁੱਖ ਮੰਤਰੀ ‘ਤੇ ਦਬਾਅ ਬਣਾਇਆ ਸੀ, ਉਨ੍ਹਾਂ ਦੇ ਫੇਰਬਦਲ ਦੀਆਂ ਜ਼ਿਆਦਾ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ।