Corona to be eradicated from : ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਹਾਲਾਂਕਿ ਵਾਧਾ ਹੋ ਰਿਹਾ ਹੈ ਪਰ ਪੰਜਾਬ ਵਿਚ ਬੀਤੇ ਕੁਝ ਦਿਨਾਂ ਵਿਚ ਵੱਡੀ ਗਿਣਤੀ ’ਚ ਲੋਕਾਂ ਨੇ ਇਸ ਵਾਇਰਸ ਨੂੰ ਮਾਤ ਦਿੱਤੀ ਹੈ। ਹਾਲਾਂਕਿ ਚੰਡੀਗੜ੍ਹ ਤੋਂ ਅਜੇ ਵੀ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਪਰ ਪੰਜਾਬ ਦੇ ਵਧੇਰੇ ਜ਼ਿਲਿਆਂ ਵਿਚ ਇਸ ਦੇ ਵਧਦੇ ਮਾਮਲਿਆਂ ਵਿਚ ਵੀ ਅੱਗੇ ਨਾਲੋਂ ਭਾਰੀ ਕਮੀ ਦੇਖੀ ਜਾ ਰਹੀ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਕੇਂਦਰੀ ਯੂਨੀਵਰਸਿਟੀ (ਪੀਸੀਯੂ) ਬਠਿੰਡਾ ਤੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ (ਐਚਪੀਯੂ) ਸ਼ਿਮਲਾ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਹ ਵਾਇਰਸ ਜੁਲਾਈ ਦੇ ਅਖੀਰ ਤੱਕ ਜਾਂ ਅਗਸਤ ਵਿੱਚ ਉੱਤਰੀ ਭਾਰਤ ਵਿੱਚ ਖ਼ਤਮ ਹੋਣ ਦੀ ਉਮੀਦ ਹੈ।
ਇਸ ਅਧਿਐਨ ਲਈ ਸੰਵੇਦਨਸ਼ੀਲ ਸੰਕਰਮਿਤ ਇਨਾਮ (ਐਸਆਈਆਰ) ਮਾਡਲ ਦੀ ਵਰਤੋਂ ਕੀਤੀ ਗਈ ਹੈ। ਇਹ ਸਾਂਝਾ ਅਧਿਐਨ ਐਸਆਈਆਰ ਮਾਡਲ ਵੱਲੋਂ ਸੰਭਾਵਤ ਮਾਮਲਿਆਂ, ਸੰਕਰਮਿਤ ਮਾਮਲਿਆਂ ਤੇ ਠੀਕ ਕੀਤੇ ਮਰੀਜ਼ਾਂ ਦੇ ਅੰਕੜਿਆਂ ਦੇ ਮੱਦੇਨਜ਼ਰ ਕੀਤਾ ਗਿਆ ਹੈ, ਜਿਸ ਮੁਤਬਕ ਕੋਰੋਨਾ ਪੀੜਤਾਂ ਦੀ ਗਿਣਤੀ 10 ਜੂਨ ਤੱਕ ਘੱਟੋ-ਘੱਟ 2548 ਤੇ ਵੱਧ ਤੋਂ ਵੱਧ 4708 ਤੱਕ ਹੋ ਸਕਦੀ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 200 ਦੇ ਪਾਰ ਜਾਣ ਦੀ ਉਮੀਦ ਹੈ। ਇਸ ਦੇ ਨਾਲ ਹੀ, ਅਧਿਐਨ ਵਿੱਚ ਡਾਟਾ ਦਾ ਪੈਟਰਨ ਬਦਲਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ। ਪੀਸੀਯੂ ਦੇ ਭੌਤਿਕ ਵਿਗਿਆਨ ਵਿਭਾਗ ਦੇ ਪ੍ਰੋ. ਅਸ਼ੋਕ ਕੁਮਾਰ ਨੇ ਕਿਹਾ ਕਿ ਭਾਰਤ ਵਿੱਚ ਹੁਣ ਤੱਕ ਮਾਮਲੇ ਵੱਧ ਰਹੇ ਹਨ ਪਰ ਅਕਤੂਬਰ ਦੇ ਅਖੀਰ ਤੱਕ ਦੇਸ਼ ਵਿੱਚ ਕੋਰੋਨਾ ਪ੍ਰਭਾਵ ਖ਼ਤਮ ਹੋਣ ਦੀ ਸੰਭਾਵਨਾ ਹੈ। 10 ਜੂਨ ਤੱਕ, ਹਰਿਆਣਾ ‘ਚ ਕੋਰੋਨਾ ਦਾ ਖਾਤਮਾ ਹੋ ਜਾਵੇਗਾ।
ਰਾਜਸਥਾਨ ਤੇ ਉੱਤਰ ਪ੍ਰਦੇਸ਼ ਵਿਚੋਂ ਅਗਸਤ ਦੇ ਦੂਜੇ ਹਫ਼ਤੇ ਤਕ ਕੋਰੋਨਾ ਵਾਇਰਸ ਖਤਮ ਹੋਣ ਦੀ ਉਮੀਦ ਹੈ। ਉਤਰਾਖੰਡ ਵਿੱਚ ਕੋਰੋਨਾ ਦੇ ਜੂਨ ਦੇ ਪਹਿਲੇ ਹਫਤੇ ਵਿੱਚ ਖਤਮ ਹੋਣ ਦੀ ਉਮੀਦ ਹੈ, ਜਦਕਿ ਹਿਮਾਚਲ ਪ੍ਰਦੇਸ਼ ਵਿੱਚ ਕੋਰੋਨਾ ਦੇ ਪ੍ਰਭਾਵਹੀਣ ਹੋਣ ਵਿੱਚ ਜੂਨ ਦੇ ਅੰਤ ਤੱਕ ਦਾ ਸਮਾਂ ਲੱਗ ਸਕਦਾ ਹੈ। ਇਕ ਅਧਿਐਨ ਮੁਤਾਬਕ ਕੇਰਲ ਵਿਚ ਕੋਰੋਨਾ ਦੇ ਖਾਤਮੇ ਲਈ ਚੁੱਕੇ ਗਏ ਕਦਮਾਂ ਕਾਰਨ ਇਸ ਸਮੇਂ ਇਥੇ ਇਹ ਆਖਰੀ ਪੜਾਅ ‘ਤੇ ਹੈ ਅਤੇ ਜੂਨ ਦੇ ਪਹਿਲੇ ਹਫਤੇ ਵਿਚ ਇਥੇ ਖਤਮ ਹੋਣ ਦੀ ਉਮੀਦ ਹੈ। ਪੱਛਮੀ ਬੰਗਾਲ ਅਤੇ ਓਡੀਸ਼ਾ ’ਚ ਨਵੰਬਰ ਜਾਂ ਦਸੰਬਰ ਦੇ ਪਹਿਲੇ ਹਫਤੇ ਤੱਕ ਕੋਰੋਨਾ ਦੇ ਖਾਤਮੇ ਦੀ ਸੰਭਾਵਨਾ ਹੈ, ਜਦਕਿ ਦਿੱਲੀ ਵਿੱਚ ਇਹ ਅਕਤੂਬਰ ਦੇ ਦੂਜੇ ਹਫਤੇ, ਗੁਜਰਾਤ ਵਿੱਚ ਸਤੰਬਰ ਦੇ ਦੂਜੇ ਹਫ਼ਤੇ ਤੇ ਅਗਸਤ ਦੇ ਦੂਜੇ ਹਫ਼ਤੇ ਜੰਮੂ-ਕਸ਼ਮੀਰ ਵਿੱਚ ਬੇਅਸਰ ਹੋਣ ਦੀ ਸੰਭਾਵਨਾ ਹੈ। ਮਹਾਰਾਸ਼ਟਰ ਤੇ ਤਾਮਿਲਨਾਡੂ ‘ਚ ਕੋਰੋਨਾ ਸਤੰਬਰ ਦੇ ਦੂਜੇ ਹਫ਼ਤੇ ਤੱਕ ਬਣਿਆ ਰਹਿ ਸਕਦਾ ਹੈ।