new calling app: ਸੋਸ਼ਲ ਮੀਡੀਆ ਦੇ ਜ਼ਮਾਨੇ ‘ਚ ਨਵੀਆਂ ਨਵੀਆਂ ਐਪਸ ਲੋਕਾਂ ਨੂੰ ਵੱਖ-ਵੱਖ ਸੁਵਿਧਾ ਦੇਣ ਲਈ ਮਾਰਕੀਟ ‘ਚ ਉਤਾਰਿਆਂ ਜਾ ਰਹੀਆਂ ਹਨ, ਲਾਕਡਾਊਨ ਕਾਰਨ Google Meet ਤੇ Zoom ਨੂੰ ਬਹੁਤ ਪ੍ਰਸਿੱਧੀ ਮਿਲ ਗਈ ਹੈ। ਜਿਥੇ ਸਕੂਲ ਕਾਲਜ ਬੰਦ ਹਨ , ਓਥੇ ਆਨਲਾਇਨ ਕਲਾਸ ਦਾ ਪ੍ਰਚਲਨ ਵੀ ਚਲ ਪਿਆ ਹੈ। Facebook ਵੱਲੋਂ ਵੀ ਕੁਝ ਦਿਨ ਪਹਿਲਾਂ Messenger Rooms ਨੂੰ ਲਾਂਚ ਕੀਤਾ ਗਿਆ ਸੀ ਅਤੇ ਹੁਣ ਇੱਕ ਵਾਰ ਫੇਰ ਇੱਕ ਖਾਸ ਵੀਡੀਓ ਕਾਲਿੰਗ ਐਪ CatchUp ਲਾਂਚ ਕਰ ਦਿੱਤੀ ਹੈ ਜਿਸ ਰਾਹੀਂਇਕੋ ਸਮੇਂ ‘ਚ 8 ਲੋਕ ਗਰੁੱਪ ਕਾਲਿੰਗ ‘ਚ ਐਡ ਹੋ ਸਕਦੇ ਹਨ।
ਦੱਸ ਦੇਈਏ ਕਿ Facebook CatchUp ਨੂੰ Facebook ਦੀ NPE ਟੀਮ ਵੱਲੋਂ ਵਿਕਸਿਤ ਕੀਤਾ ਗਿਆ ਹੈ ਅਤੇ ਸਿਰਫ ਟੈਸਟਿੰਗ ਲਈ ਉਪਲਬਧ ਕਰਾਇਆ ਗਿਆ ਹੈ। NPE ਟੀਮ ਦੇ ਪੇਜ਼ ‘ਤੇ ਹੀ ਇਸਦੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਹ ਐਪ App Store ‘ਤੇ ਪ੍ਰੀਵਿਊ ਦੀ ਸੂਚੀ ‘ਚ ਵੀ ਨਜ਼ਰ ਆ ਰਹੀ ਹੈ। ਇਸ ਐਪ ਦੀ ਖ਼ਾਸਿਅਤ ਇੱਕੋ ਸਮੇਂ 8 ਲੋਕਾਂ ਨਾਲ ਗੱਲ ਬਾਤ ਦੱਸੀ ਜਾ ਰਹੀ ਹੈ। ਜਿਸ ਲਈ ਤੁਹਾਨੂੰ ਆਪਣੇ ਫੇਸਬੁੱਕ Facebook ਅਕਾਊਂਟ ‘ਤੇ ਲੌਗਇਨ ਦੀ ਜ਼ਰੂਰਤ ਨਹੀਂ ਹੋਵੇਗੀ। ਆਸਾਨੀ ਨਾਲ ਕਾਲ ਮਰਜ ਕਰਨ ਦਾ ਵਿਕਲਪ ਵੀ ਮਿਲੇਗਾ।