US Coronavirus Deaths: ਵਾਸ਼ਿੰਗਟਨ: ਅਮਰੀਕਾ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਕੇਂਦਰ ਬਣ ਗਿਆ ਹੈ । ਇੱਥੇ ਮਹਾਂਮਾਰੀ ਲਗਾਤਾਰ ਖਤਰਨਾਕ ਰੂਪ ਧਾਰਨ ਕਰਦੀ ਜਾ ਰਹੀ ਹੈ। ਦਰਅਸਲ, ਸ਼ੁੱਕਰਵਾਰ ਨੂੰ ਅਮਰੀਕਾ ਵਿੱਚ 25,069 ਨਵੇਂ ਮਾਮਲੇ ਸਾਹਮਣੇ ਆਏ ਅਤੇ 1,212 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ । ਜਦੋਂ ਕਿ ਇੱਕ ਦਿਨ ਪਹਿਲਾਂ ਅਮਰੀਕਾ ਵਿੱਚ 22,658 ਨਵੇਂ ਮਾਮਲੇ ਸਾਹਮਣੇ ਆਏ ਸੀ ਅਤੇ 1,223 ਲੋਕਾਂ ਦੀ ਮੌਤ ਹੋਈ ਸੀ । ਇੱਥੇ ਕੋਰੋਨਾ ਤੋਂ ਤਕਰੀਬਨ 18 ਲੱਖ ਲੋਕ ਪ੍ਰਭਾਵਿਤ ਹਨ । ਅਮਰੀਕਾ ਦੇ ਨਿਊਯਾਰਕ, ਨਿਊਜਰਸੀ, ਕੈਲੀਫੋਰਨੀਆ ਵਿੱਚ ਵੀ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ ।
ਵਰਲਡਮੀਟਰ ਅਨੁਸਾਰ ਸ਼ਨੀਵਾਰ ਸਵੇਰ ਤੱਕ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 17 ਲੱਖ 93 ਹਜ਼ਾਰ ਹੋ ਗਈ ਹੈ । ਇਸ ਦੇ ਨਾਲ ਹੀ 104,542 ਲੋਕਾਂ ਦੀ ਮੌਤ ਹੋ ਚੁੱਕੀ ਹੈ । ਹਾਲਾਂਕਿ, 5 ਲੱਖ 19 ਹਜ਼ਾਰ ਲੋਕ ਵੀ ਠੀਕ ਹੋ ਗਏ ਹਨ । ਅਮਰੀਕਾ ਦੇ ਨਿਊਯਾਰਕ ਵਿੱਚ ਸਭ ਤੋਂ ਵੱਧ 377,714 ਮਾਮਲੇ ਸਾਹਮਣੇ ਆਏ ਹਨ । ਇਕੱਲੇ ਨਿਊਯਾਰਕ ਵਿੱਚ ਹੀ 29,751 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਤੋਂ ਬਾਅਦ ਨਿਊਜਰਸੀ ਵਿੱਚ 160,391 ਕੋਰੋਨਾ ਮਰੀਜ਼ਾਂ ਵਿੱਚੋਂ 11,536 ਦੀ ਮੌਤ ਹੋ ਗਈ । ਇਸ ਤੋਂ ਇਲਾਵਾ ਮੈਸੇਚਿਉਸੇਟਸ, ਇਲੀਨੋਇਸ ਵੀ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ ।
ਦੱਸ ਦੇਈਏ ਕਿ ਇੱਕ ਪਾਸੇ ਜਿੱਥੇ ਅਮਰੀਕਾ ਵਿੱਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ, ਉੱਥੇ ਹੀ ਟਰੰਪ ਲਗਾਤਾਰ WHO ਤੇ ਚੀਨ ਨੂੰ ਇਸਦੇ ਲਈ ਜ਼ਿਮੇਵਾਰ ਠਹਿਰਾ ਰਹੇ ਹਨ । ਜਿਸ ਕਾਰਨ ਹੁਣ ਟਰੰਪ ਨੇ ਦੇਸ਼ ਨੇ ਵਿਸ਼ਵ ਸਿਹਤ ਸੰਗਠਨ (WHO) ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ । ਟਰੰਪ ਨੇ ਇਲਜ਼ਾਮ ਲਾਇਆ ਕਿ WHO ‘ਤੇ ਚੀਨ ਦਾ ਨਿਯੰਤਰਣ ਹੈ । WHO ਤੋਂ ਸੁਧਾਰਾਂ ਬਾਰੇ ਕੀਤੀਆਂ ਸਿਫਾਰਸ਼ਾਂ ਉਨ੍ਹਾਂ ਨੂੰ ਲਾਗੂ ਕਰਨ ਵਿੱਚ ਸਫਲ ਨਹੀਂ ਹੋ ਸਕੀਆਂ । ਟਰੰਪ ਨੇ ਕਿਹਾ ਕਿ ਚੀਨ WHO ਨੂੰ ਇੱਕ ਸਾਲ ਵਿੱਚ 40 ਮਿਲੀਅਨ ਲੱਖ ਡਾਲਰ ਦੇਣ ਦੇ ਬਾਵਜੂਦ ਨਿਯੰਤਰਣ ਵਿੱਚ ਰੱਖਦਾ ਹੈ, ਜਦੋਂਕਿ ਅਮਰੀਕਾ ਇੱਕ ਸਾਲ ਵਿੱਚ ਕਰੀਬ 450 ਮਿਲੀਅਨ ਡਾਲਰ ਦਿੰਦਾ ਹੈ।