Virat Kohli Sixth Highest Earning: ਇੱਕ ਪਾਸੇ ਜਿੱਥੇ ਜਾਨਲੇਵਾ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿੱਚ ਜਾਨਾਂ ਜਾ ਰਹੀਆਂ ਹਨ ਤਾਂ ਉੱਥੇ ਹੀ ਦੂਜੇ ਪਾਸੇ ਲਾਕਡਾਊਨ ਕਾਰਨ ਕਈ ਲੋਕਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪੈ ਰਿਹਾ ਹੈ । ਅਜਿਹੇ ਮੁਸ਼ਕਲ ਸਮੇਂ ਵਿੱਚ ਜਿੱਥੇ ਲੋਕ ਆਰਥਿਕ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਹਨ ਤਾਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਰੀਬ 3.6 ਕਰੋੜ ਰੁਪਏ ਦੀ ਕਮਾਈ ਕੀਤੀ ਹੈ । ਦਿਲਚਸਪ ਗੱਲ ਇਹ ਹੈ ਕਿ ਉਸ ਦੀ ਇਹ ਕਮਾਈ ਘਰ ਬੈਠੇ ਅਤੇ ਸਿਰਫ 3 ਇੰਸਟਾਗ੍ਰਾਮ ਪੋਸਟ ਤੋਂ ਕੀਤੀ ਹੈ ।
ਲਾਕਡਾਊਨ ਦੌਰਾਨ ਇੰਸਟਾਗ੍ਰਾਮ ਪੋਸਟ ਤੋਂ ਕਮਾਈ ਕਰਨ ਵਾਲੇ ਸਪੋਰਟਸ ਸਟਾਰਸ ਵਿੱਚ ਹਾਲਾਂਕਿ ਵਿਰਾਟ ਦਾ ਨੰਬਰ 6ਵਾਂ ਹੈ, ਜਦਕਿ ਟਾਪ-10 ਵਿੱਚ ਉਹ ਇਕਲੌਤੇ ਭਾਰਤੀ ਅਤੇ ਕ੍ਰਿਕਟਰ ਹਨ । ਵਿਰਾਟ ਨੇ ਲਾਕਡਾਊਨ ਦੌਰਾਨ ਕੁੱਲ 3 ਪੋਸਟਾਂ ਪਾਈਆਂ । ਉਸ ਨੂੰ ਹਰ ਪੋਸਟ ਦੇ ਔਸਤ 126431 ਪੌਂਡ (ਕਰੀਬ 1.2 ਕਰੋੜ ਰੁਪਏ) ਦੀ ਕਮਾਈ ਹੋਈ । ਦੱਸ ਦਈਏ ਕਿ ਕੋਹਲੀ ਦੇ ਇੰਸਟਾਗ੍ਰਾਮ ‘ਤੇ 6.2 ਕਰੋੜ ਫਾਲੋਅਰਸ ਹਨ।
ਇਸ ਸੂਚੀ ਵਿੱਚ ਪੁਰਤਗਾਲੀ ਫੁੱਟਬਾਲਰ ਅਤੇ ਯੂਵੈਂਟਸ ਸਟਾਰ ਕ੍ਰਿਸਟਿਆਨੋ ਰੋਨਾਲਡੋ ਟਾਪਰ ਹਨ । ਉਨ੍ਹਾਂ ਨੇ 12 ਮਾਰਚ ਤੋਂ 14 ਮਈ ਦੌਰਾਨ 1,882,336 ਪੌਂਡ (ਕਰੀਬ 17.9 ਕਰੋੜ ਰੁਪਏ) ਦੀ ਕਮਾਈ ਕੀਤੀ । ਰੋਨਾਲਡੋ ਨੇ 22.2 ਕਰੋੜ ਫਾਲੋਅਰ ਹਨ । ਉਹ ਇੰਸਟਾਗ੍ਰਾਮ ‘ਤੇ ਫਾਲੋ ਕੀਤੇ ਜਾਣ ਦੇ ਮਾਮਲੇ ਵਿੱਚ ਦੁਨੀਆ ਵਿੱਚ ਪਹਿਲੇ ਨੰਬਰ ‘ਤੇ ਹਨ ।
ਉਮੀਦ ਅਨੁਸਾਰ ਰੋਨਾਲਡੋ ਤੋਂ ਬਾਅਦ ਬਾਰਸੀਲੋਨਾ ਕਲੱਬ ਲਈ ਖੇਡਣ ਵਾਲੇ ਅਰਜਨਟੀਨੀ ਫੁੱਟਬਾਲਰ ਲਿਓਨੇਲ ਮੇਸੀ ਦਾ ਨੰਬਰ ਆਉਂਦਾ ਹੈ । 15.1 ਕਰੋੜ ਫਾਲੋਅਰ ਵਾਲੇ ਮੇਸੀ ਨੇ 4 ਪੋਸਟਾਂ ਤੋਂ 1299373 ਪੌਂਡ (ਕਰੀਬ 12.3 ਕਰੋੜ ਰੁਪਏ) ਦੀ ਕਮਾਈ ਕੀਤੀ । ਬ੍ਰਾਜ਼ੀਲੀ ਸਟਾਰ ਜੂਨੀਅਰ ਨੇਮਾਰ ਤੀਜੇ ਨੰਬਰ ‘ਤੇ ਰਹੇ । ਉਨ੍ਹਾਂ ਨੂੰ 4 ਪੋਸਟਾਂ ਲਈ 1,192,211 (ਲੱਗਭਗ 11.4 ਕਰੋੜ ਰੁਪਏ) ਪੌਂਡ ਮਿਲੇ ।
ਉੱਥੇ ਹੀ ਦੂਜੇ ਪਾਸੇ, ਸਾਬਕਾ ਇੰਗਲਿਸ਼ ਫੁਟਬਾਲਰ ਡੇਵਿਡ ਬੇਕਹੈਮ ਦਾ ਜਲਵਾ ਲਗਾਤਾਰ ਜਾਰੀ ਹੈ । ਬੇਖਮ ਨੇ ਇਸ ਦੌਰਾਨ ਸਿਰਫ 3 ਪੋਸਟਾਂ ਨੂੰ ਪੋਸਟ ਕੀਤਾ । ਉਸਨੇ ਇਸ ਲਈ 405,359 ਪੌਂਡ (ਲਗਭਗ 3.8 ਕਰੋੜ ਰੁਪਏ) ਦੀ ਕਮਾਈ ਕੀਤੀ । ਬੇਕਹੈਮ ਦੇ ਇੰਸਟਾਗ੍ਰਾਮ ‘ਤੇ 6.3 ਮਿਲੀਅਨ ਫਾਲੋਅਰਜ਼ ਹਨ. ਉਹ 5ਵੇਂ ਨੰਬਰ ‘ਤੇ ਹੈ ।