Five New Positive cases of : ਕੋਰੋਨਾ ਨੇ ਅੰਮ੍ਰਿਤਸਰ ਨੂੰ ਪੂਰੀ ਤਰ੍ਹਾਂ ਆਪਣੀ ਜਕੜ ਲੈ ਲਿਆ ਹੈ। ਇਥੇ ਰੋਜ਼ਾਨਾ ਕੋਰੋਨਾ ਦੇ ਅੱਜ ਇਥੇ ਕੋਵਿਡ-19 ਦੇ 5 ਕੇਸਾਂ ਦੀ ਪੁਸ਼ਟੀ ਹੋਈ ਹੈ। ਅੰਮ੍ਰਿਤਸਰ ਵਿਖੇ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ 448 ਹੋ ਗਈ ਹੈ, 327 ਮਰੀਜ਼ ਠੀਕ ਹੋ ਚੁੱਕੇ ਹਨ ਤੇ 105 ਮਰੀਜ਼ ਹਸਪਤਾਲ ਵਿਚ ਆਪਣਾ ਇਲਾਜ ਕਰਵਾ ਰਹੇ ਹਨ। ਹੁਣ ਤਕ ਜਿਲ੍ਹਾ ਅੰਮ੍ਰਿਤਸਰ ਵਿਖੇ ਕੋਰੋਨਾ ਨਾਲ 8 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮਿਲੀ ਜਾਣਕਾਰੀ ਮੁਤਾਬਕ ਗੁਰੂ ਨਾਨਕ ਦੇਵ ਹਸਪਤਾਲ ਵਿਖੇ 58 ਸਾਲਾ ਵਿਅਕਤੀ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਇਸੇ ਤਰ੍ਹਾਂ ਜੱਜ ਨਗਰ ਲਾਰੋਹੀ ਗੇਟ ਚਾਂਦ ਐਵੇਨਿਊ ਬਾਂਬੇ ਵਾਲਾ ਖੂਬਕਟੜਾ ਵਿਖੇ 19 ਕੇਸ ਕੋਰੋਨਾ ਪਾਜੀਟਿਵ ਦੇ ਸਾਹਮਣੇ ਆਏ ਹਨ। ਸੂਬੇ ਵਿਚ ਹੁਣ ਤਕ ਕੋਰੋਨਾ ਵਾਇਰਸ ਨਾਲ 50 ਮੌਤਾਂ ਹੋ ਚੁੱਕੀਆਂ ਹਨ। ਪੰਜਾਬ ਵਿਚ ਵੱਡੀ ਗਿਣਤੀ ਵਿਚ ਕੋਰੋਨਾ ਵਾਇਰਸ ਕੇਸਾਂ ਦੀ ਗਿਣਤੀ ਵਧਣ ਦਾ ਕਾਰਨ ਲੌਕਡਾਊਨ ਦਾ ਖਤਮ ਹੋਣਾ ਦੱਸਿਆ ਜਾ ਰਿਹਾ ਹੈ। ਲੋਕਾਂ ਵਲੋਂ ਇਸ ਦਾ ਗਲਤ ਫਾਇਦਾ ਚੁੱਕਿਆ ਜਾ ਰਿਹਾ ਹੈ।
ਸੂਬੇ ਵਿਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਹੁਣ ਤਕ ਸੂਬੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2530 ਦੇ ਲਗਭਗ ਹੋ ਗਈ ਹੈ। ਇਨ੍ਹਾਂ ਵਿਚੋਂ ਸਭ ਤੋਂ ਵਧ ਕੇਸ ਜਿਲ੍ਹਾ ਅੰਮ੍ਰਿਤਸਰ ਵਿਖੇ ਹਨ। ਜਲੰਧਰ ਵਿਚ 278, ਤਰਨਤਾਰਨ ਵਿਚ 167, ਹੁਸ਼ਿਆਰਪੁਰ ‘ਚ 135, ਬਠਿੰਡਾ ‘ 54, ਰੋਪੜ ‘ਚ 71, ਫਿਰੋਜ਼ਪੁਰ ‘ਚ 46, ਬਰਨਾਲਾ ‘ਚ 24, ਫਤਿਹਗੜ੍ਹ ਸਾਹਿਬ ‘ਚ 65, ਲੁਧਿਆਣਾ ‘ਚ 235, ਮੋਹਾਲੀ ‘ਚ 120, ਪਟਿਆਲਾ ‘ਚ 130 ਕੇਸ ਹਨ। ਇਸ ਤਰ੍ਹਾਂ ਪੰਜਾਬ ਦਾ ਕੋਈ ਵੀ ਜਿਲ੍ਹਾ ਅਜਿਹਾ ਨਹੀਂ ਹੈ ਜਿਹੜਾ ਕੋਰੋਨਾ ਦੀ ਮਾਰ ਤੋਂ ਆਪਣੇ ਆਪ ਨੂੰ ਬਚਾ ਸਕਿਆ ਹੋਵੇ।